IPL Auction: ਸੱਚ ਹੋਈ ਭਵਿੱਖਬਾਣੀ, 17.50 ਕਰੋੜ ''ਚ ਵਿਕੇ ਕੈਮਰਨ ਗ੍ਰੀਮ, ਇਸ ਟੀਮ ''ਚ ਹੋਏ ਸ਼ਾਮਲ

Friday, Dec 23, 2022 - 04:25 PM (IST)

IPL Auction: ਸੱਚ ਹੋਈ ਭਵਿੱਖਬਾਣੀ, 17.50 ਕਰੋੜ ''ਚ ਵਿਕੇ ਕੈਮਰਨ ਗ੍ਰੀਮ, ਇਸ ਟੀਮ ''ਚ ਹੋਏ ਸ਼ਾਮਲ

ਸਪੋਰਟਸ ਡੈਸਕ : ਆਈ.ਪੀ.ਐੱਲ 2023 ਦੀ ਮਿੰਨੀ ਨਿਲਾਮੀ ਤੋਂ ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਆਸਟ੍ਰੇਲੀਆ ਦੇ ਉੱਭਰਦੇ ਆਲਰਾਊਂਡਰ ਕੈਮਰੂਨ ਗ੍ਰੀਨ 'ਤੇ ਕਰੋੜਾਂ 'ਚ ਬੋਲੀ ਲੱਗ ਸਕਦੀ ਹੈ। ਆਖਿਰ ਹੋਇਆ ਵੀ ਅਜਿਹਾ। ਕੈਮਰੂਨ 'ਤੇ ਨਿਲਾਮੀ ਸ਼ੁਰੂ ਹੋਣ ਲੱਗੀ ਤਾਂ ਰਕਮ ਕਰੋੜਾਂ 'ਚ ਬਦਲਦੀ ਸੀ, ਜਿਸ ਦੇ ਨਾਲ ਹੀ ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਭਵਿੱਖਬਾਣੀ ਵੀ ਸੱਚ ਸਾਬਤ ਹੋ ਗਈ। ਜੀ ਹਾਂ, ਅਸ਼ਵਿਨ ਨੇ ਕੈਮਰੂਨ ਗ੍ਰੀਨ ਨੂੰ ਲੈ ਕੇ ਸਤੰਬਰ ਮਹੀਨੇ ਆਪਣੇ ਯੂਟਿਊਬ ਚੈਨਲ 'ਤੇ  ਕਿਹਾ ਸੀ ਕਿ ਫ੍ਰੈਂਚਾਇਜ਼ੀ ਉਸ ਨੂੰ ਨਿਲਾਮੀ 'ਚ ਖਰੀਦਣ ਲਈ ਮੋਟੀ ਰਕਮ ਦੇਵੇਗੀ।
17.50 ਕਰੋੜ 'ਚ ਵਿਕੇ
ਕੈਮਰੂਨ ਦੀ ਬੇਸ ਪ੍ਰਾਈਸ 2 ਕਰੋੜ ਸੀ ਪਰ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਨੂੰ 17.50 ਕਰੋੜ 'ਚ ਖਰੀਦ ਕੇ ਆਪਣੀ ਟੀਮ 'ਚ ਸ਼ਾਮਲ ਕਰ ਲਿਆ। ਸ਼ੁਰੂਆਤ 'ਚ ਕੈਮਰੂਨ ਨੂੰ ਖਰੀਦਣ 'ਚ ਆਰ.ਸੀ.ਬੀ. ਨੇ ਦਿਲਚਸਪੀ ਦਿਖਾਈ, ਪਰ 6.75 ਕਰੋੜ ਦੀ ਬੋਲੀ ਲਗਾਉਣ ਤੋਂ ਬਾਅਦ ਪਿੱਛੇ ਹਟ ਗਏ। ਮੁੰਬਈ ਉਸ ਨੂੰ ਸਸਤੇ 'ਚ ਖਰੀਦਦੇ ਹੋਏ ਦੇਖ ਰਹੀ ਸੀ ਕਿ ਉਦੋਂ ਦਿੱਲੀ ਕੈਪੀਟਲਜ਼ ਨੇ ਵੀ ਇਸ 'ਚ ਛਾਲ ਮਾਰ ਦਿੱਤੀ। ਦੋਵਾਂ ਵਿਚਾਲੇ ਕੈਮਰੂਨ ਨੂੰ ਖਰੀਦਣ 'ਚ ਹੋੜ ਦਿਖੀ ਪਰ ਅੰਤ 'ਚ ਮੁੰਬਈ ਨੇ ਮੋਟੀ ਰਕਮ ਅਦਾ ਕਰਕੇ ਇਸ ਆਲਰਾਊਂਡਰ ਨੂੰ ਆਪਣੇ ਨਾਲ ਸ਼ਾਮਲ ਕਰ ਲਿਆ।

PunjabKesari
ਕੌਣ ਹੈ ਕੈਮਰੂਨ ਗ੍ਰੀਨ?
ਕੈਮਰੂਨ ਦਾ ਜਨਮ 3 ਜੂਨ 1999 ਨੂੰ ਹੋਇਆ ਸੀ। ਉਹ ਇੱਕ ਆਸਟ੍ਰੇਲੀਆਈ ਕ੍ਰਿਕਟਰ ਹੈ ਜੋ ਪੱਛਮੀ ਆਸਟ੍ਰੇਲੀਆ ਅਤੇ ਪਰਥ ਸਕਾਰਚਰਜ਼ ਲਈ ਇੱਕ ਆਲਰਾਊਂਡਰ ਵਜੋਂ ਖੇਡਦਾ ਹੈ। ਕੈਮਰੂਨ ਨੇ ਦਸੰਬਰ 2022 'ਚ ਇੱਕ ਵਨਡੇ ਦੇ ਰੂਪ 'ਚ ਭਾਰਤ ਦੇ ਖਿਲਾਫ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ। ਪਹਿਲੀ ਡੈਬਿਊ ਸੀਰੀਜ਼ 'ਚ ਭਾਰਤ ਦੇ ਖ਼ਿਲਾਫ਼ ਸ਼ਾਨਦਾਰ ਬੱਲੇਬਾਜ਼ੀ ਵੀ ਕੀਤੀ ਸੀ ਜਿਸ 'ਚ ਉਨ੍ਹਾਂ ਨੇ 30 ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਈਆਂ। ਇਸ ਸਾਲ ਨਵੰਬਰ 'ਚ ਉਨ੍ਹਾਂ ਨੂੰ ਅਫਗਾਨਿਸਤਾਨ ਦੇ ਖਿਲਾਫ ਆਪਣਾ ਟੀ-20Iਡੈਬਿਊ ਕਰਨ ਦਾ ਮੌਕਾ ਮਿਲਿਆ ਸੀ।
ਕੈਮਰੂਨ ਦਾ ਕ੍ਰਿਕਟ ਕਰੀਅਰ
17 ਟੈਸਟ, 755 ਦੌੜਾਂ, 18 ਵਿਕਟਾਂ
13 ਵਨਡੇ, 290 ਦੌੜਾਂ, 11 ਵਿਕਟਾਂ
8 ਟੀ20ਆਈ, 139 ਦੌੜਾਂ, 5 ਵਿਕਟਾਂ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰੋ।


author

Aarti dhillon

Content Editor

Related News