ਕ੍ਰਿਕਟ ਪ੍ਰਸ਼ੰਸਕਾਂ ਲਈ ਅਹਿਮ ਖ਼ਬਰ, ਮਾਰਚ ਦੀ ਇਸ ਤਾਰੀਖ਼ ਨੂੰ ਹੋ ਸਕਦੈ IPL 2024 ਦਾ ਆਗਾਜ਼

Tuesday, Feb 20, 2024 - 04:59 PM (IST)

ਨਵੀਂ ਦਿੱਲੀ, (ਭਾਸ਼ਾ) ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਆਗਾਮੀ ਪੜਾਅ 22 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਲੋਕ ਸਭਾ ਚੋਣਾਂ ਦੇ ਬਾਵਜੂਦ ਪੂਰੇ ਦੇਸ਼ ਵਿਚ ਇਸ ਦਾ ਆਯੋਜਨ ਕੀਤਾ ਜਾਵੇਗਾ। ਆਈ. ਪੀ. ਐਲ. ਦੇ ਪ੍ਰਧਾਨ ਅਰੁਣ ਧੂਮਲ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਆਮ ਚੋਣਾਂ ਅਪ੍ਰੈਲ ਅਤੇ ਮਈ 'ਚ ਹੋਣ ਦੀ ਸੰਭਾਵਨਾ ਹੈ ਅਤੇ ਇਸੇ ਲਈ ਆਈ. ਪੀ. ਐੱਲ. ਦੇ 17ਵੇਂ ਸੀਜ਼ਨ ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : IND vs ENG : ਮੈਚ 'ਚ ਇਤਿਹਾਸਕ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੀਤੀ ਟੀਮ ਦੇ ਖਿਡਾਰੀਆਂ ਦੀ ਰੱਜ ਕੇ ਸ਼ਲਾਘਾ

ਧੂਮਲ ਨੇ ਦੱਸਿਆ ਕਿ ਸ਼ੁਰੂਆਤ 'ਚ ਇਸ ਲੀਗ ਦੇ ਪਹਿਲੇ 15 ਦਿਨਾਂ ਦੇ ਸ਼ਡਿਊਲ ਦਾ ਹੀ ਐਲਾਨ ਕੀਤਾ ਜਾਵੇਗਾ। ਬਾਕੀ ਮੈਚਾਂ ਦੇ ਪ੍ਰੋਗਰਾਮ ਦਾ ਐਲਾਨ ਆਮ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਕੀਤਾ ਜਾਵੇਗਾ। ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਹੋਣ ਦੀ ਸੰਭਾਵਨਾ ਹੈ। ਧੂਮਲ ਨੇ ਕਿਹਾ, “ਅਸੀਂ 22 ਮਾਰਚ ਤੋਂ ਟੂਰਨਾਮੈਂਟ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਸਰਕਾਰੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤੀ ਪ੍ਰੋਗਰਾਮ ਜਾਰੀ ਕਰਾਂਗੇ। ਪੂਰਾ ਟੂਰਨਾਮੈਂਟ ਭਾਰਤ 'ਚ ਹੋਵੇਗਾ।''

ਇਸ ਤੋਂ ਪਹਿਲਾਂ 2009 'ਚ ਆਮ ਚੋਣਾਂ ਦੌਰਾਨ ਆਈ.ਪੀ.ਐੱਲ. ਦਾ ਪੂਰਾ ਸੀਜ਼ਨ ਦੱਖਣੀ ਅਫਰੀਕਾ 'ਚ ਆਯੋਜਿਤ ਕੀਤਾ ਗਿਆ ਸੀ, ਜਦਕਿ 2014 'ਚ ਇਸ ਦੇ ਕੁਝ ਮੈਚ ਯੂ.ਏ.ਈ. ਵਿਚ ਆਯੋਜਿਤ ਕੀਤੇ ਗਏ ਸਨ। ਇਸ ਤੋਂ ਬਾਅਦ, 2019 ਦੀਆਂ ਆਮ ਚੋਣਾਂ ਦੌਰਾਨ, ਇਹ ਪੂਰੀ ਲੀਗ ਦੇਸ਼ ਵਿੱਚ ਆਯੋਜਿਤ ਕੀਤੀ ਗਈ ਸੀ। ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਆਈ.ਪੀ.ਐੱਲ. ਦਾ ਫਾਈਨਲ 26 ਮਈ ਨੂੰ ਹੋ ਸਕਦਾ ਹੈ। 

ਇਹ ਵੀ ਪੜ੍ਹੋ : ਪਿਤਾ ਨਾਲ ਵਿਵਾਦ ਵਿਚਾਲੇ ਰਵਿੰਦਰ ਜਡੇਜਾ ਨੇ ਪਲੇਅਰ ਆਫ ਦ ਮੈਚ ਪਤਨੀ ਰਿਵਾਬਾ ਨੂੰ ਕੀਤਾ ਸਮਰਪਿਤ

ਭਾਰਤੀ ਟੀਮ ਟੀ-20 ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਨਿਊਯਾਰਕ 'ਚ ਆਇਰਲੈਂਡ ਖਿਲਾਫ ਖੇਡੇਗੀ। ਇਸ ਟੂਰਨਾਮੈਂਟ ਦੀ ਸ਼ੁਰੂਆਤ ਜੂਨ ਨੂੰ ਹੋਵੇਗੀ। ਇਸ ਟੂਰਨਾਮੈਂਟ ਦਾ ਆਯੋਜਨ ਅਮਰੀਕਾ ਅਤੇ ਕੈਨੇਡਾ ਦੇ ਮੈਚ ਨਾਲ ਸ਼ੁਰੂ ਹੋਵੇਗਾ। ਆਮ ਤੌਰ 'ਤੇ IPL ਦਾ ਸ਼ੁਰੂਆਤੀ ਮੈਚ ਪਿਛਲੇ ਸਾਲ ਦੇ ਜੇਤੂ ਅਤੇ ਉਪ ਜੇਤੂ ਵਿਚਕਾਰ ਹੁੰਦਾ ਹੈ। ਅਜਿਹੇ 'ਚ ਇਸ ਦਾ ਸ਼ੁਰੂਆਤੀ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਜਾਣ ਦੀ ਸੰਭਾਵਨਾ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News