IPL 2023: ਰਿੰਕੂ ਸਿੰਘ ਦੀ ਕੋਸ਼ਿਸ਼ ਗਈ ਬੇਕਾਰ, ਬਰੁੱਕ ਦੇ ਸੈਂਕੜੇ ਸਦਕਾ ਜਿੱਤੀ ਹੈਦਰਾਬਾਦ

Friday, Apr 14, 2023 - 11:27 PM (IST)

ਸਪੋਰਟਸ ਡੈਸਕ: ਆਈ.ਪੀ.ਐੱਲ. ਵਿਚ ਅੱਜ ਕਲਕੱਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਹਾਈ ਸਕੋਰਿੰਗ ਮੁਬਾਕਲੇ ਵਿਚ ਪਹਿਲੀ ਪਾਰੀ ਵਿਚ ਹੈਰੀ ਬਰੁੱਕ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਕਲਕੱਤਾ ਵੱਲੋਂ ਵੀ ਨਿਤੀਸ਼ ਰਾਣਾ ਤੇ ਰਿੰਕੂ ਸਿੰਘ ਦੀਆਂ ਸ਼ਾਨਦਾਰ ਪਾਰੀਆਂ ਵੇਖਣ ਨੂੰ ਮਿਲੀਆਂ। ਪਰ ਆਖ਼ਿਰ ਕਲਕੱਤਾ ਦੀ ਟੀਮ ਨੂੰ 23 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

PunjabKesari

ਇਹ ਖ਼ਬਰ ਵੀ ਪੜ੍ਹੋ - ਦਿੱਲੀ 'ਚ ਬਿਜਲੀ ਸਬਸਿਡੀ ਦਾ ਰਾਹ ਪੱਧਰਾ, ਸਰਕਾਰ ਨਾਲ ਖਿੱਚੋਤਾਣ ਵਿਚਾਲੇ ਐੱਲ.ਜੀ. ਨੇ ਦਿੱਤੀ ਮਨਜ਼ੂਰੀ

ਕਲਕੱਤਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਦੀ ਟੀਮ ਨੂੰ ਹੈਰੀ ਬਰੁੱਕ ਨੇ ਸ਼ਾਨਦਾਰ ਸ਼ੁਰੂਆਤ ਦੁਆਈ ਤੇ 55 ਗੇਂਦਾਂ ਵਿਚ 3 ਛਿੱਕਿਆਂ ਤੇ 12 ਚੌਕਿਆਂ ਸਦਕਾ 100 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕਪਤਾਨ ਮਾਰਕ੍ਰਮ ਨੇ ਵੀ 26 ਗੇਂਦਾਂ ਵਿਚ ਅਰਧ ਸੈਂਕੜਾ ਜੜਿਆ। ਅਖ਼ੀਰ ਵਿਚ ਅਭਿਸ਼ੇਕ ਸ਼ਰਮਾ ਤੇ ਕਲਾਸੇਨ ਨੇ ਵੀ ਤੇਜ਼ੀ ਨਾਲ ਦੌੜਾਂ ਬਣਾਈਆਂ। ਇਨ੍ਹਾਂ ਪਾਰੀਆਂ ਸਦਕਾ ਸਨਰਾਈਜ਼ਰਸ ਹੈਦਰਾਬਾਦ ਨੇ ਨਿਰਧਾਰਿਤ 20 ਓਵਰਾਂ ਵਿਚ 4 ਵਿਕਟਾਂ ਗੁਆ ਕੇ 228 ਦੌੜਾਂ ਬਣਾਈਆਂ। 

PunjabKesari

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਪੈਸਾ ਕਮਾਉਣ ਦੇ ਚਾਹਵਾਨ ਹੋ ਜਾਓ ਸਾਵਧਾਨ! ਵਿਅਕਤੀ ਨੇ 50 ਰੁਪਏ ਦੇ ਲਾਲਚ 'ਚ ਗੁਆਏ 30 ਲੱਖ

229 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਕਲਕੱਤਾ ਦੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਸਲਾਮੀ ਬੱਲੇਬਾਜ਼ ਰਹਿਮਾਨੁੱਲਾਹ ਗੁਰਬਾਜ਼ ਪਹਿਲੇ ਓਵਰ ਵਿਚ ਹੀ ਬਿਨਾ ਖਾਤਾ ਖੋਲ੍ਹੇ ਆਊਟ ਹੋ ਗਏ। ਉਸ ਤੋਂ ਬਾਅਦ ਵੈਂਕਟੇਸ਼ ਅਈਅਰ ਤੇ ਸੁਨੀਲ ਨਾਰਾਇਣ ਵੀ ਛੇਤੀ ਵਿਕਟ ਗੁਆ ਬੈਠੇ। ਜਗਦੀਸ਼ਨ ਤੇ ਨੀਤਿਸ਼ ਰਾਣਾ ਨੇ ਟੀਮ ਦੀ ਪਾਰੀ ਨੂੰ ਸੰਭਾਲਿਆ। ਕਪਤਾਨ ਨੀਤਿਸ਼ ਰਾਣਾ ਨੇ 41 ਗੇਂਦਾਂ ਵਿਚ 6 ਛਿੱਕਿਆਂ ਤੇ 5 ਚੌਕਿਆਂ ਸਦਕਾ 75 ਦੌੜਾਂ ਦੀ ਪਾਰੀ ਖੇਡੀ।

PunjabKesari

ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਦਾ ਪੋਸਟਰ ਹਟਾਉਣ 'ਤੇ ਕੁੱਤੇ ਖ਼ਿਲਾਫ਼ ਮਾਮਲਾ ਦਰਜ, TDP ਆਗੂ ਨੇ ਦਿੱਤੀ ਸ਼ਿਕਾਇਤ

ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਵੀ ਰਿੰਕੂ ਸਿੰਘ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਤੇ ਅਖ਼ੀਰਲੇ ਓਵਰਾਂ ਤਕ ਮੈਚ ਵਿਚ ਜਾਨ ਪਾਈ ਰੱਖੀ। ਉਸ ਨੇ 31 ਗੇਂਦਾਂ ਵਿਚ 4 ਛਿੱਕਿਆਂ ਤੇ 4 ਚੌਕਿਆਂ ਸਦਕਾ 58 ਦੌੜਾਂ ਦੀ ਅਜੇਤੂ ਪਾਰੀ ਖੇਡੀ। ਪਰ ਇਸ ਦੇ ਬਾਵਜੂਦ ਕਲਕੱਤਾ 20 ਓਵਰਾਂ ਵਿਚ 205 ਦੌੜਾਂ ਹੀ ਬਣਾ ਸਕੀ ਤੇ ਇਸ ਤਰ੍ਹਾਂ ਇਹ ਮੁਕਾਬਲਾ 23 ਦੌੜਾਂ ਨਾਲ ਹਾਰ ਗਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News