IPL : ਪਲੇਅ ਆਫ ਦੀ ਸੰਭਾਵਨਾ ਨਾਲ ਉਤਰੇਗੀ ਚੇਨਈ, ਕੋਲਕਾਤਾ ਲਈ ਕਰੋ ਜਾਂ ਮਰੋ ਦਾ ਮੁਕਾਬਲਾ
Sunday, May 14, 2023 - 02:31 PM (IST)
ਚੇਨਈ, (ਭਾਸ਼ਾ)– ਆਈਪੀਐੱਲ 2023 ਦਾ 61ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਦਰਮਿਆਨ ਚੇਨਈ ਦੇ ਐੱਮਏ ਚਿੰਨਾਸਵਾਮੀ ਸਟੇਡੀਅਮ 'ਚ ਸ਼ਾਮਲ 7.30 ਵਜੇ ਖੇਡਿਆ ਜਾਵੇਗਾ। ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੀ ਟੀਮ ਦਾ ਟੀਚਾ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਅੱਜ ਦੇ ਮੈਚ 'ਚ ਖੇਡਦੇ ਹੋਏ ਪਲੇਅ ਆਫ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਦਾ ਹੋਵੇਗਾ। ਸੁਪਰ ਕਿੰਗਜ਼ ਦੇ ਅਜੇ 12 ਮੈਚਾਂ ਵਿਚੋਂ 15 ਅੰਕ ਹਨ ਤੇ ਉਹ ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀ ਚੰਗੀ ਸਥਿਤੀ ਵਿਚ ਹੈ।
ਇਹ ਵੀ ਪੜ੍ਹੋ : ਬਿਨਾਂ ਮਨਜ਼ੂਰੀ ਦੇ ਦਵਾਈਆਂ ਦੇ ਇਸ਼ਤਿਹਾਰ 'ਚ ਵਰਤਿਆ ਤੇਂਦੁਲਕਰ ਦਾ ਨਾਂ , ਪੁਲਸ ਨੇ ਦਰਜ ਕੀਤੀ FIR
ਦੂਜੇ ਪਾਸੇ ਕੇ. ਕੇ. ਆਰ. ਦੇ ਸਿਰਫ 10 ਅੰਕ ਹਨ ਤੇ ਉਸ ਨੂੰ ਆਪਣੇ ਬਾਕੀ ਬਚੇ ਦੋਵੇਂ ਮੈਚ ਜਿੱਤਣ ਤੋਂ ਇਲਾਵਾ ਬਾਕੀ ਟੀਮਾਂ ਦੇ ਨਤੀਜੇ ਵੀ ਆਪਣੇ ਅਨੁਕੂਲ ਰਹਿਣ ਦੀ ਦੁਆ ਕਰਨੀ ਪਵੇਗੀ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਪਿਛਲੇ ਦੋ ਮੈਚਾਂ ਵਿਚ ਜਿੱਤ ਦਰਜ ਕਰਕੇ ਇਸ ਮੈਚ ਵਿਚ ਉਤਰੇਗੀ । ਇਸ ਟੀਮ ਨੂੰ ਆਪਣੇ ਘਰੇਲੂ ਮੈਦਾਨ ’ਤੇ ਹਰਾਉਣਾ ਆਸਾਨ ਨਹੀਂ ਹੋਵੇਗਾ। ਧੋਨੀ ਦੇ ਦੋ ਛੱਕੇ ਹੀ ਚੇਪਾਕ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਦੇ ਜਸ਼ਨ ਮਨਾਉਣ ਲਈ ਲੋੜੀਂਦੇ ਹੋਣਗੇ ਜਿਵੇਂ ਕਿ ਉਸ ਨੇ ਦਿੱਲੀ ਵਿਰੁੱਧ ਮੈਚ ਵਿਚ ਕੀਤਾ ਸੀ ਜਿਹੜੇ ਕਿ ਆਖਰ ਵਿਚ ਮਹੱਤਵਪੂਰਨ ਸਾਬਤ ਹੋਏ ਸੀ। ਸੀ. ਐੱਸ. ਕੇ. ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।