IPL 2023 : ਕੀ ਫਾਈਨਲ ਮੈਚ ਦੇ ਰੋਮਾਂਚ 'ਚ ਅੜਿੱਕਾ ਬਣ ਸਕਦੈ ਮੀਂਹ, ਜਾਣੋ ਕਿਹੋ ਜਿਹਾ ਰਹੇਗਾ ਮੌਸਮ ਦਾ ਹਾਲ

05/28/2023 3:13:20 PM

ਸਪੋਰਟਸ ਡੈਸਕ-  IPL 2023 ਦਾ ਸਭ ਤੋਂ ਵੱਡਾ ਭਾਵ ਫਾਈਨਲ ਮੈਚ ਅੱਜ ਚੇਨਈ ਸੁਪਰ ਕਿੰਗਜ਼ (CSK)ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ਾਮ 7.30 ਵਜੇ ਖੇਡਿਆ ਜਾਵੇਗਾ ਪਰ ਕੀ ਮੈਚ ਵਾਲੇ ਦਿਨ ਮੀਂਹ ਪਵੇਗਾ? ਇਸ ਸਮਾਪਤੀ ਸਮਾਰੋਹ 'ਚ ਕਈ ਵੱਡੇ ਸਿਤਾਰੇ ਆਪਣਾ ਜਲਵਾ ਬਿਖੇਰਨਗੇ। IPL 2023 ਦਾ ਸਮਾਪਤੀ ਸਮਾਰੋਹ ਸ਼ਾਮ 6 ਵਜੇ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : IPL 2023: ਚੈਂਪੀਅਨ ਟੀਮ 'ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਫਾਈਨਲ ਹਾਰਨ ਵਾਲੀ ਟੀਮ ਨੂੰ ਮਿਲਣਗੇ 13 ਕਰੋੜ

ਫਾਈਨਲ ਵਾਲੇ ਦਿਨ ਮੌਸਮ ਕਿਹੋ ਜਿਹਾ ਰਹੇਗਾ?

ਹਾਲਾਂਕਿ, ਐਤਵਾਰ ਨੂੰ ਅਹਿਮਦਾਬਾਦ ਵਿੱਚ ਮੌਸਮ ਦਾ ਮਿਜਾਜ਼ ਕਿਵੇਂ ਰਹੇਗਾ। ਇਸ ਬਾਰੇ Weather.com ਦੀ ਸਾਈਟ ਮੁਤਾਬਕ ਐਤਵਾਰ ਨੂੰ ਅਹਿਮਦਾਬਾਦ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਐਤਵਾਰ ਨੂੰ ਅਹਿਮਦਾਬਾਦ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦੇ ਕਰੀਬ ਰਹੇਗਾ। ਜਦਕਿ ਰਾਤ ਦਾ ਤਾਪਮਾਨ 28 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਪ੍ਰਸ਼ੰਸਕ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਣ ਵਾਲੇ ਫਾਈਨਲ ਮੈਚ ਦਾ ਪੂਰਾ ਆਨੰਦ ਮਾਣ ਸਕਣਗੇ।

ਇਹ ਵੀ ਪੜ੍ਹੋ : "ਕਪਤਾਨੀ ਆਸਾਨ ਨਹੀਂ ਹੈ", ਫਾਈਨਲ 'ਚ ਪਹੁੰਚਦੇ ਹੀ ਹਾਰਦਿਕ ਪੰਡਯਾ ਦਾ ਵੱਡਾ ਬਿਆਨ

ਇਸ ਤੋਂ ਇਲਾਵਾ IPL 2023 ਸੀਜ਼ਨ ਦੇ ਫਾਈਨਲ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ 'ਤੇ ਕੀਤਾ ਜਾਵੇਗਾ। ਪ੍ਰਸ਼ੰਸਕ ਸਟਾਰ ਸਪੋਰਟਸ 'ਤੇ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਫਾਈਨਲ ਮੈਚ ਦਾ ਆਨੰਦ ਲੈ ਸਕਦੇ ਹਨ। ਇਸ ਤੋਂ ਇਲਾਵਾ, ਪ੍ਰਸ਼ੰਸਕ ਜੀਓ ਸਿਨੇਮਾ 'ਤੇ ਲਾਈਵ ਸਟ੍ਰੀਮਿੰਗ ਦੇਖ ਸਕਦੇ ਹਨ। ਜ਼ਿਕਰਯੋਗ ਕਿ ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News