IPL 2022 : ਇਸ ਖਿਡਾਰੀ ਨੂੰ ਨਿਲਾਮੀ 'ਚ ਹਰ ਹਾਲ 'ਚ ਖ਼ਰੀਦੇਗੀ CSK! ਸ਼ਾਨਦਾਰ ਪ੍ਰਦਰਸ਼ਨ ਨਾਲ ਪਾ ਰਹੇ ਹਨ ਧੁੰਮਾਂ

Saturday, Jan 29, 2022 - 02:16 PM (IST)

ਨਵੀਂ ਦਿੱਲੀ- ਅਗਲੇ ਮਹੀਨੇ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਮੇਗਾ ਆਕਸ਼ਨ 'ਤੇ ਸਾਰਿਆਂ ਦੀਆਂ ਨਿਗਾਹਾਂ ਹਨ। ਆਈ. ਪੀ. ਐੱਲ. ਦੁਨੀਆ ਦੀ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੀ ਲੀਗ ਹੈ। ਇਸ ਲੀਗ 'ਚ ਦਰਸ਼ਕਾਂ ਨੂੰ ਰੋਮਾਂਚ, ਉਤਸ਼ਾਹ ਤੇ ਤਣਾਅ ਸਾਰੀਆਂ ਚੀਜ਼ਾਂ ਸਿਖਰਲੇ ਪੱਧਰ 'ਤੇ ਮਿਲਦੀਆਂ ਹਨ। ਮੇਗਾ ਆਕਸ਼ਨ 'ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਇਕ ਕਰਿਸ਼ਮਾਈ ਗੇਂਦਬਾਜ਼ ਨੂੰ ਹਰ ਹਾਲ 'ਚ ਖ਼ਰੀਦਣਾ ਚਾਹੇਗੀ। ਇਹ ਗੇਂਦਬਾਜ਼ ਆਪਣੇ ਦਮ 'ਤੇ ਮੈਚ ਬਦਲਣ ਲਈ ਜਾਣਿਆ ਜਾਂਦਾ ਹੈ। ਆਓ ਜਾਣਦੇ ਹਾਂ, ਇਸ ਬਾਲਰ ਬਾਰੇ-

ਸ਼ਾਨਦਾਰ ਲੈਅ 'ਚ ਹੈ ਇਹ ਗੇਂਦਬਾਜ਼
ਦੱਖਣੀ ਅਫਰੀਕਾ ਦੇ ਇਮਰਾਨ ਤਾਹਿਰ ਆਪਣੀ ਸ਼ਾਨਦਾਰ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ। ਸੀ. ਐੱਸ. ਕੇ. ਨੇ ਉਨ੍ਹਾਂ ਨੂੰ ਰਿਟੇਨ ਨਹੀਂ ਕੀਤਾ ਹੈ, ਕਿਉਂਕਿ ਆਈ. ਪੀ. ਐੱਲ. ਰਿਟੈਂਸ਼ਨ 'ਚ ਟੀਮ ਸਿਰਫ਼ ਚਾਰ ਹੀ ਖਿਡਾਰੀ ਰਿਟੇਨ ਕਰ ਸਕਦੀ ਸੀ। ਇਮਰਾਨ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 'ਚ ਆਪਣੇ ਪ੍ਰਦਰਸ਼ਨ ਨਾਲ ਹਰ ਪਾਸੇ ਚਰਚਾ 'ਚ ਆਏ ਹੋਏ ਹਨ। ਉਨ੍ਹਾਂ ਨੇ ਸੁਲਤਾਨ ਵਲੋਂ ਖੇਡਦੇ ਹੋਏ 4 ਓਵਰ 'ਚ 16 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ ਹਨ। ਇਮਰਾਨ ਕੁਝ ਗੇਂਦਾਂ 'ਚ ਹੀ ਮੈਚ ਦਾ ਪਾਸਾ ਪਲਟ ਦਿੰਦੇ ਹਨ।  

ਇਹ ਵੀ ਪੜ੍ਹੋ  : 16 ਸਾਲ ਦੇ ਕਰੀਅਰ 'ਚ ਇਸ ਭਾਰਤੀ ਗੇਂਦਬਾਜ਼ ਨੇ ਨਹੀਂ ਸੁੱਟੀ ਇਕ ਵੀ No Ball, ਨਾਂ ਜਾਣ ਕੇ ਹੋ ਜਾਵੋਗੇ ਹੈਰਾਨ

ਸੀ. ਐੱਸ. ਕੇ. ਲਈ ਕੀਤਾ ਸੀ ਕਮਾਲ
ਇਮਰਾਨ ਤਾਹਿਰ ਨੇ ਆਪਣੀ ਗੇਂਦਬਾਜ਼ੀ ਦੇ ਦਮ 'ਤੇ ਸੀ. ਐੱਸ. ਕੇ. ਦੀ ਟੀਮ ਨੂੰ ਕਈ ਮੈਚ ਜਿਤਾਏ ਹਨ। ਉਹ 2018 'ਚ ਸੀ. ਐੱਸ. ਕੇ. ਨਾਲ ਜੁੜੇ ਸਨ ਪਰ ਇਸ ਵਾਰ ਚੇਨਈ ਦੀ ਟੀਮ ਨੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਹੈ। ਇਮਰਾਨ ਨੇ ਆਈ. ਪੀ. ਐੱਲ. 'ਚ ਕੁਲ 59 ਮੈਚ ਖੇਡ ਕੇ 82 ਵਿਕਟਾਂ ਹਾਸਲ ਕੀਤੀਆਂਹਨ। ਉਨ੍ਹਾਂ ਦੀ ਗੁਗਲੀ ਖੇਡਣਾ ਵੱਡੇ-ਵੱਡੇ ਬੱਲੇਬਾਜ਼ਾਂ ਲਈ ਵੀ ਸੌਖਾ ਨਹੀਂ ਹੈ। ਤਾਹਿਰ ਟੀ-20 ਦੇ ਸਫਲ਼ ਗੇਂਦਬਾਜ਼ਾਂ 'ਚੋਂ ਇਕ ਹਨ।

ਚੇਨਈ ਲਈ ਵਧ ਸਕਦੀਆਂ ਹਨ ਮੁਸ਼ਕਲਾਂ
ਇਮਰਾਨ ਨੂੰ ਸੀ. ਐੱਸ. ਕੇ. ਮੈਨੇਜਮੈਂਟ ਵਲੋਂ ਹਮੇਸ਼ਾ ਹੀ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਆਈ. ਪੀ. ਐੱਲ. 2021 'ਚ ਇਮਰਾਨ ਸਿਰਫ ਇਕ ਮੈਚ ਖੇਡਦੇ ਹੋਏ ਨਜ਼ਰ ਆਏ ਸਨ। ਇਮਰਾਨ ਨੇ ਦੁਨੀਆ ਭਰ ਦੀਆਂ ਕ੍ਰਿਕਟ ਲੀਗਸ 'ਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ। ਉਹ ਅਜੇ ਵੀ ਆਪਣੀ ਫਿਰਕੀ ਨਾਲ ਬੱਲੇਬਾਜ਼ਾਂ ਨੂੰ ਚਕਮਾ ਦੇ ਸਕਦੇ ਹਨ। ਅਜਿਹੇ 'ਚ ਸੀ. ਐੱਸ. ਕੇ. ਲਈ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰਨਾ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਇਸ ਲਈ ਸੀ. ਐੱਸ. ਕੇ. ਉਨ੍ਹਾਂ ਦੀ ਫ਼ਾਰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਖ਼ਰੀਦਣਾ ਚਾਹੇਗੀ।

ਇਹ ਵੀ ਪੜ੍ਹੋ  : ਰੋਹਿਤ ਸ਼ਰਮਾ ਦੀ ਕਪਤਾਨੀ 'ਚ ਭਾਰਤੀ ਕ੍ਰਿਕਟ ਚੰਗੇ ਹੱਥਾਂ 'ਚ : ਡੈਰੇਨ ਸੈਮੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News