IPL 2022 : ਰਿਸ਼ਭ ਪੰਤ ਸਣੇ ਇਨ੍ਹਾਂ ਖਿਡਾਰੀਆਂ ਨੂੰ ਰਿਟੇਨ ਕਰੇਗੀ ਦਿੱਲੀ ਕੈਪੀਟਲਸ
Saturday, Nov 27, 2021 - 11:15 AM (IST)
ਨਵੀਂ ਦਿੱਲੀ- ਦਿੱਲੀ ਕੈਪੀਟਲਸ ਨੇ ਆਈ. ਪੀ. ਐਲ. 2022 ਲਈ ਬਰਕਰਾਰ ਰੱਖੇ ਗਏ ਚਾਰ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿੱਚ ਕਪਤਾਨ ਰਿਸ਼ਭ ਪੰਤ, ਪ੍ਰਿਥਵੀ ਸ਼ਾਹ, ਅਕਸ਼ਰ ਪਟੇਲ ਅਤੇ ਐਨਰਿਕ ਨਾਰਟਜੇ ਦੇ ਨਾਂ ਸ਼ਾਮਲ ਹਨ। ਦਿੱਲੀ ਨੇ ਸ਼ਿਖਰ ਧਵਨ ਅਤੇ ਸ਼੍ਰੇਅਸ ਅਈਅਰ ਵਰਗੇ ਖਿਡਾਰੀਆਂ ਨੂੰ ਬਰਕਰਾਰ ਨਹੀਂ ਰੱਖਿਆ ਅਤੇ ਬਾਹਰ ਦਾ ਰਸਤਾ ਦਿਖਾਇਆ।
ਦਿੱਲੀ ਫ੍ਰੈਂਚਾਈਜ਼ੀ ਨੇ ਰਿਸ਼ਭ ਪੰਤ ਨੂੰ ਆਪਣੀ ਟੀਮ 'ਚ ਬਰਕਰਾਰ ਰੱਖ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਟੀਮ ਦੇ ਕਪਤਾਨ ਬਣੇ ਰਹਿਣਗੇ। ਹਾਲਾਂਕਿ ਆਈ.ਪੀ.ਐੱਲ.2022 ਦੀ ਮੇਗਾ ਨਿਲਾਮੀ 'ਚ ਟੀਮ ਨਾਲ ਕਈ ਖਿਡਾਰੀ ਜੁੜੇ ਹੋਣਗੇ ਪਰ ਜਿਸ ਤਰ੍ਹਾਂ ਰਿਸ਼ਭ ਪੰਤ ਨੇ ਇਸ ਸੀਜ਼ਨ 'ਚ ਟੀਮ ਦੀ ਕਪਤਾਨੀ ਕੀਤੀ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਿਆ ਗਿਆ, ਉਸ ਤੋਂ ਲੱਗਦਾ ਹੈ ਕਿ ਫਰੈਂਚਾਈਜ਼ੀ ਉਸ ਨੂੰ ਲੰਬੇ ਸਮੇਂ ਦੇ ਕਪਤਾਨ ਦੇ ਰੂਪ 'ਚ ਦੇਖ ਰਹੀ ਹੈ। ਆਈ. ਪੀ. ਐਲ. 2021 ਵਿੱਚ ਰਿਸ਼ਭ ਪੰਤ ਦੀ ਕਪਤਾਨੀ ਵਿੱਚ ਦਿੱਲੀ ਦੀ ਟੀਮ ਨੇ ਪਲੇਆਫ ਵਿੱਚ ਜਗ੍ਹਾ ਬਣਾਈ ਸੀ, ਪਰ ਉਹ ਫਾਈਨਲ ਵਿੱਚ ਪਹੁੰਚਣ ਤੋਂ ਖੁੰਝ ਗਈ ਸੀ।
ਆਈ. ਪੀ. ਐਲ. 2020 ਵਿੱਚ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਸਨ ਅਤੇ ਇਹ ਟੀਮ ਫਾਈਨਲ ਵਿੱਚ ਪਹੁੰਚੀ, ਪਰ ਖਿਤਾਬ ਜਿੱਤਣ ਤੋਂ ਖੁੰਝ ਗਈ। ਇਸ ਦੇ ਨਾਲ ਹੀ ਸ਼੍ਰੇਅਸ IPL 2021 ਤੋਂ ਪਹਿਲਾਂ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਜਗ੍ਹਾ ਰਿਸ਼ਭ ਪੰਤ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਜ਼ਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਅਤੇ ਸ਼੍ਰੇਅਸ ਨੇ ਇਸ ਸੀਜ਼ਨ ਦੇ ਯੂ. ਏ. ਈ. ਸੈਸ਼ਨ ਦੀ ਸ਼ੁਰੂਆਤ 'ਚ ਟੀਮ 'ਚ ਵਾਪਸੀ ਕੀਤੀ, ਫਿਰ ਵੀ ਉਸ ਨੂੰ ਟੀਮ 'ਚ ਸਿਰਫ ਬੱਲੇਬਾਜ਼ ਦੇ ਤੌਰ 'ਤੇ ਹੀ ਖਿਡਾਇਆ ਗਿਆ।