IPL 2022 : ਦਿੱਲੀ ਕੈਪੀਟਲਸ ਦੇ ਸ਼ਡਿਊਲ, ਮੈਚ, ਵੈਨਿਊ ਤੇ ਪੂਰੀ ਟੀਮ ਦੇ ਇਕ ਝਾਤ
Wednesday, Mar 23, 2022 - 05:04 PM (IST)
ਨਵੀਂ ਦਿੱਲੀ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 'ਚ ਹੁਣ ਮਹਿਜ਼ ਦੋ ਦਿਨ ਬਚੇ ਹਨ। ਅਜਿਹੇ 'ਚ ਸਾਰੀਆਂ ਟੀਮਾਂ ਤਿਆਰੀਆਂ 'ਚ ਲੱਗੀਆਂ ਹਨ। ਦਿੱਲੀ ਕੈਪੀਟਲਸ ਆਈ. ਪੀ. ਐੱਲ. 2022 'ਚ ਆਪਣੀ ਮੁਹਿੰਮ ਦੀ ਸ਼ੁਰੂਆਤ 27 ਮਾਰਚ ਤੋਂ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਕਰੇਗੀ। ਟੂਰਨਾਮੈਂਟ 'ਚ ਦਿੱਲੀ ਕੈਪੀਟਲਸ ਦੀ ਅਗਵਾਈ ਰਿਸ਼ਭ ਪੰਤ ਕਰਨਗੇ।
ਇਸ ਵਾਰ ਲੀਗ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਹਰੇਕ ਟੀਮ ਨੂੰ 14-14 ਮੈਚ ਖੇਡਣੇ ਹਨ। ਫਾਰਮੈਟ ਦੀ ਗੱਲ ਕਰੀਏ ਤਾਂ ਇਸ ਵਾਰ ਟੀਮਾਂ ਨੂੰ ਦੋ ਵਰਚੁਅਲ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਦਿੱਲੀ ਕੈਪੀਟਲਜ਼ ਦੀ ਟੀਮ ਗਰੁੱਪ ਏ ਵਿੱਚ ਮੁੰਬਈ, ਕੋਲਕਾਤਾ, ਰਾਜਸਥਾਨ ਅਤੇ ਨਵੀਂ ਟੀਮ ਲਖਨਊ ਸੁਪਰਜਾਇੰਟਸ ਨਾਲ ਹੈ। ਟੀਮ ਨੇ ਇਸ ਵਾਰ ਆਪਣੇ ਚਾਰ ਖਿਡਾਰੀਆਂ ਰਿਸ਼ਭ ਪੰਤ, ਅਕਸ਼ਰ ਪਟੇਲ, ਪ੍ਰਿਥਵੀ ਸ਼ਾਅ ਅਤੇ ਐਨਰਿਕ ਨੋਰਤਜੇ ਨੂੰ ਬਰਕਰਾਰ ਰੱਖਿਆ ਹੈ। ਨਾਰਤਜੇ ਦੇ ਬਾਰੇ 'ਚ ਅਪਡੇਟ ਇਹ ਹੈ ਕਿ ਉਹ 7 ਅਪ੍ਰੈਲ ਨੂੰ ਲਖਨਊ ਖਿਲਾਫ ਹੋਣ ਵਾਲੇ ਮੈਚ 'ਚ ਐਕਸ਼ਨ 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਉਸ ਦੇ ਆਈ. ਪੀ. ਐੱਲ. 'ਚ ਸ਼ਾਮਲ ਹੋਣ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ : IPL 2022 : CSK ਨੂੰ ਲੱਗਾ ਵੱਡਾ ਝਟਕਾ, ਪਹਿਲੇ ਮੈਚ ਤੋਂ ਬਾਹਰ ਹੋ ਸਕਦੇ ਹਨ ਮੋਈਨ ਅਲੀ
IPL 2022 ਲਈ ਦਿੱਲੀ ਕੈਪੀਟਲਜ਼ ਦਾ ਪੂਰਾ ਸ਼ਡਿਊਲ
27 ਮਾਰਚ, ਦਿੱਲੀ ਕੈਪੀਟਲਸ ਬਨਾਮ ਮੁੰਬਈ ਇੰਡੀਅਨਜ਼ ਬਾਅਦ ਦੁਪਹਿਰ 3.30 ਵਜੇ ਬ੍ਰੇਬੋਰਨ ਸਟੇਡੀਅਮ, ਮੁੰਬਈ
2 ਅਪ੍ਰੈਲ, ਦਿੱਲੀ ਕੈਪੀਟਲਸ ਬਨਾਮ ਗੁਜਰਾਤ ਟਾਇਟਨਸ ਸ਼ਾਮ 7.30 ਵਜੇ ਐਮ. ਸੀ. ਏ. ਸਟੇਡੀਅਮ, ਪੁਣੇ
7 ਅਪ੍ਰੈਲ, ਦਿੱਲੀ ਕੈਪੀਟਲਸ ਬਨਾਮ ਲਖਨਊ ਸੁਪਰਜਾਇੰਟਸ ਸ਼ਾਮ 7.30 ਵਜੇ ਡੀ. ਵਾਈ. ਪਾਟਿਲ ਸਟੇਡੀਅਮ ਮੁੰਬਈ
10 ਅਪ੍ਰੈਲ, ਦਿੱਲੀ ਕੈਪੀਟਲਸ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਦੁਪਹਿਰ 3.30 ਵਜੇ ਬ੍ਰੇਬੋਰਨ ਸਟੇਡੀਅਮ, ਮੁੰਬਈ
16 ਅਪ੍ਰੈਲ, ਦਿੱਲੀ ਕੈਪੀਟਲਸ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ ਸ਼ਾਮ 7.30 ਵਜੇ ਵਾਨਖੇੜੇ ਸਟੇਡੀਅਮ, ਮੁੰਬਈ
20 ਅਪ੍ਰੈਲ, ਦਿੱਲੀ ਕੈਪੀਟਲਸ ਬਨਾਮ ਪੰਜਾਬ ਕਿੰਗਜ਼ ਸ਼ਾਮ 7.30 ਵਜੇ ਐਮ. ਸੀ. ਏ. ਸਟੇਡੀਅਮ, ਪੁਣੇ
22 ਅਪ੍ਰੈਲ, ਦਿੱਲੀ ਕੈਪੀਟਲਸ ਬਨਾਮ ਰਾਜਸਥਾਨ ਰਾਇਲਜ਼ ਸ਼ਾਮ 7.30 ਵਜੇ ਐਮ. ਸੀ. ਏ. ਸਟੇਡੀਅਮ, ਪੁਣੇ
28 ਅਪ੍ਰੈਲ, ਦਿੱਲੀ ਕੈਪੀਟਲਸ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਸ਼ਾਮ 7.30 ਵਜੇ ਵਾਨਖੇੜੇ ਸਟੇਡੀਅਮ, ਮੁੰਬਈ
1 ਮਈ, ਦਿੱਲੀ ਕੈਪੀਟਲਸ ਬਨਾਮ ਲਖਨਊ ਸੁਪਰਜਾਇੰਟਸ ਦੁਪਹਿਰ 3.30 ਵਜੇ ਵਾਨਖੇੜੇ ਸਟੇਡੀਅਮ, ਮੁੰਬਈ
5 ਮਈ, ਦਿੱਲੀ ਕੈਪੀਟਲਸ ਬਨਾਮ ਸਨਰਾਈਜ਼ਰਜ਼ ਹੈਦਰਾਬਾਦ ਸ਼ਾਮ 7.30 ਵਜੇ ਬ੍ਰੇਬੋਰਨ ਸਟੇਡੀਅਮ, ਮੁੰਬਈ
8 ਮਈ, ਦਿੱਲੀ ਕੈਪੀਟਲਸ ਬਨਾਮ ਚੇਨਈ ਸੁਪਰ ਕਿੰਗਜ਼ ਸ਼ਾਮ 7.30 ਵਜੇ ਡੀ. ਵਾਈ. ਪਾਟਿਲ ਸਟੇਡੀਅਮ, ਮੁੰਬਈ
11 ਮਈ, ਦਿੱਲੀ ਕੈਪੀਟਲਸ ਬਨਾਮ ਰਾਜਸਥਾਨ ਰਾਇਲਜ਼ ਸ਼ਾਮ 7.30 ਵਜੇ ਡੀਵਾਈ ਪਾਟਿਲ ਸਟੇਡੀਅਮ, ਮੁੰਬਈ
16 ਮਈ, ਦਿੱਲੀ ਕੈਪੀਟਲਸ ਬਨਾਮ ਪੰਜਾਬ ਕਿੰਗਜ਼ ਸ਼ਾਮ 7.30 ਵਜੇ ਡੀਵਾਈ ਪਾਟਿਲ ਸਟੇਡੀਅਮ, ਮੁੰਬਈ
21 ਮਈ, ਦਿੱਲੀ ਕੈਪੀਟਲਸ ਬਨਾਮ ਮੁੰਬਈ ਇੰਡੀਅਨਜ਼ ਸ਼ਾਮ 7.30 ਵਜੇ ਵਾਨਖੇੜੇ ਸਟੇਡੀਅਮ, ਮੁੰਬਈ
ਇਹ ਵੀ ਪੜ੍ਹੋ : IPL ਸਟੇਡੀਅਮ 'ਚ ਦਰਸ਼ਕਾਂ ਦਾ ਸੁਆਗਤ ਕਰਨ ਲਈ ਤਿਆਰ, 25 ਫ਼ੀਸਦੀ ਲੋਕਾਂ ਨੂੰ ਮਿਲੀ ਇਜਾਜ਼ਤ
IPL 2022 ਵਿੱਚ ਦਿੱਲੀ ਦੀ ਟੀਮ
ਰਿਸ਼ਭ ਪੰਤ (ਕਪਤਾਨ), ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਅਕਸ਼ਰ ਪਟੇਲ, ਐਨਰਿਕ ਨਾਰਤਜੇ, ਮਿਸ਼ੇਲ ਮਾਰਸ਼, ਸ਼ਾਰਦੁਲ ਠਾਕੁਰ, ਮੁਸਤਫਿਜ਼ੁਰ ਰਹਿਮਾਨ, ਕੁਲਦੀਪ ਯਾਦਵ, ਅਸ਼ਵਿਨ ਹੇਬਰ, ਸਰਫਰਾਜ਼ ਖਾਨ, ਕਮਲੇਸ਼ ਨਾਗਰਕੋਟੀ, ਕੇ.ਐੱਸ. ਭਰਤ, ਮਨਦੀਪ ਸਿੰਘ, ਖਲੀਲ ਅਹਿਮਦ, ਚੇਤਨ ਸਾਕਾਰੀਆ, ਲਲਿਤ ਯਾਦਵ, ਰਿਪਲ ਪਟੇਲ, ਯਸ਼ ਧੂਲ, ਰੋਵਮੈਨ ਪੋਵੇਲ, ਪ੍ਰਵੀਨ ਦੂਬੇ, ਲੁੰਗੀ ਨਗੀਡੀ, ਟਿਮ ਸੀਫਰਟ ਅਤੇ ਵਿੱਕੀ ਓਸਤਵਾਲ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।