ਲਗਾਤਾਰ 9ਵੀਂ ਵਾਰ ਪਹਿਲਾ ਮੈਚ ਹਾਰੀ ਮੁੰਬਈ, ਰੋਹਿਤ ਬੋਲੇ- 'ਮੈਚ ਨਾਲੋਂ ਚੈਂਪੀਅਨਸ਼ਿਪ ਜਿੱਤਣਾ ਮਹੱਤਵਪੂਰਨ'
Saturday, Apr 10, 2021 - 10:10 AM (IST)
ਚੇਨਈ (ਭਾਸ਼ਾ) : ਮੁੰਬਈ ਇੰਡੀਅਨਜ਼ ਦੀ ਟੀਮ 9ਵੀਂ ਵਾਰ ਇੰਡੀਅਨ ਪ੍ਰੀਮੀਅਰ ਲੀਗ ਵਿਚ ਆਪਣਾ ਪਹਿਲਾ ਮੈਚ ਨਹੀਂ ਜਿੱਤ ਸਕੀ ਪਰ ਕਪਤਾਨ ਰੋਹਿਤ ਸ਼ਰਮਾ ਨੇ ਸਾਫ਼ ਕੀਤਾ ਕਿ ਉਨ੍ਹਾਂ ਦੀ ਟੀਮ ਇਸ ਤੋਂ ਨਿਰਾਸ਼ ਨਹੀਂ ਹੈ, ਕਿਉਂਕਿ ‘ਚੈਂਪੀਅਨਸ਼ਿਪ ਜਿੱਤਣਾ ਮਹੱਤਵਪੂਰਨ ਹੈ, ਪਹਿਲਾ ਮੈਚ ਨਹੀਂ।’
ਇਹ ਵੀ ਪੜ੍ਹੋ : ਹਿੰਦੀ ਸਮੇਤ 7 ਭਾਰਤੀ ਭਾਸ਼ਾਵਾਂ ’ਚ ਹੋਵੇਗੀ IPL ਦੀ ਕੁਮੈਂਟਰੀ, 100 ਕੁਮੈਂਟੇਟਰ ਸੰਭਾਲਣਗੇ ਮੋਰਚਾ
ਰਾਇਲ ਚੈਲੇਂਜਰਸ ਬੈਂਗਲੋਰ (ਆਰ.ਸੀ.ਬੀ.) ਤੋਂ 2 ਵਿਕਟਾਂ ਦੀ ਹਾਰ ਦੇ ਬਾਅਦ ਰੋਹਿਤ ਨੇ ਕਿਹਾ, ‘ਚੈਂਪੀਅਨਸ਼ਿਪ ਜਿੱਤਣਾ ਮਹੱਤਵਪੂਰਨ ਹੈ, ਪਹਿਲਾ ਮੈਚ ਨਹੀਂ। ਬਹੁਤ ਚੰਗਾ ਮੁਕਾਬਲਾ ਰਿਹਾ। ਅਸੀਂ ਉਨ੍ਹਾਂ ਨੂੰ ਆਸਾਨੀ ਨਾਲ ਨਹੀਂ ਜਿੱਤਣ ਦਿੱਤਾ। ਹਾਲਾਂਕਿ ਅਸੀਂ ਆਪਣੇ ਸਕੋਰ ਤੋਂ ਖ਼ੁਸ਼ ਨਹੀਂ ਸੀ। ਅਸੀਂ 20 ਦੌੜਾਂ ਘੱਟ ਬਣਾਈਆਂ।’
ਇਹ ਵੀ ਪੜ੍ਹੋ : ...ਜਦੋਂ IPL ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ’ਚ ਪੁੱਜੇ ਅਦਾਕਾਰ ਰਣਵੀਰ ਸਿੰਘ
ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ 9 ਵਿਕਟਾਂ ’ਤੇ 159 ਦੌੜਾਂ ਬਣਾਈਆਂ। ਹਰਸ਼ਲ ਪਟੇਲ ਨੇ 27 ਦੌੜਾਂ ਦੇ ਕੇ 5 ਵਿਕਟਾਂ ਲੈ ਕੇ ਉਸ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਿਆ। ਆਰ.ਸੀ.ਬੀ. ਨੇ ਏ.ਬੀ. ਡਿਵੀਲੀਅਰਸ ਦੀਆਂ 48 ਦੌੜਾਂ ਦੀ ਮਦਦ ਨਾਲ 8 ਵਿਕਟਾਂ ’ਤੇ 160 ਦੌੜਾਂ ਬਣਾ ਕੇ ਜਿੱਤ ਦਾ ਆਗਾਜ਼ ਕੀਤਾ। ਰੋਹਿਤ ਨੇ ਕਿਹਾ, ‘ਅਸੀਂ ਕੁੱਝ ਗਲਤੀਆਂ ਕੀਤੀਆਂ ਪਰ ਅਜਿਹਾ ਹੁੰਦਾ ਹੈ। ਸਾਨੂੰ ਉਨ੍ਹਾਂ ਨੂੰ ਭੁੱਲ ਕੇ ਅੱਗੇ ਵੱਧਣਾ ਹੋਵੇਗਾ। ਪਿੱਚ ਬੱਲੇਬਾਜ਼ੀ ਲਈ ਆਸਾਨ ਨਹੀਂ ਸੀ ਅਤੇ ਸਾਨੂੰ ਅਗਲੇ ਕੁੱਝ ਮੈਚਾਂ ਵਿਚ ਇਸ ’ਤੇ ਸੋਚਨਾ ਹੋਵੇਗਾ।’
ਇਹ ਵੀ ਪੜ੍ਹੋ : ਉਥੱਪਾ ਨੂੰ IIM ਕੋਝੀਕੋਡ ਨੈਸ਼ਨਲ ਐਕਸੀਲੈਂਸ ਪੁਰਸਕਾਰ ਨਾਲ ਨਵਾਜਿਆ ਗਿਆ
ਰੋਹਿਤ ਨੇ ਕਿਹਾ ਕਿ ਉਹ ਆਖ਼ਰੀ 4 ਓਵਰ ਵਿਚ ਡਿਵੀਲੀਅਰਸ ਨੂੰ ਆਊਟ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ, ‘ਜਦੋਂ ਆਖ਼ਰੀ 4 ਓਵਰ ਬਚੇ ਸਨ, ਉਦੋਂ ਅਸੀਂ ਡਿਵੀਲੀਅਰਸ ਨੂੰ ਆਊਟ ਕਰਨਾ ਚਾਹੁੰਦੇ ਸੀ। ਇਸ ਕਾਰਨ ਤੋਂ ਅਸੀਂ ਬੁਮਰਾਹ ਅਤੇ ਬੋਲਟ ਤੋਂ ਗੇਂਦਬਾਜ਼ੀ ਕਰਵਾ ਰਹੇ ਸੀ ਪਰ ਅਸੀਂ ਸਫ਼ਲ ਨਹੀਂ ਹੋ ਸਕੇ।’ ਆਰ.ਸੀ.ਬੀ. ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਜਿੱਤ ਦਾ ਆਗਾਜ਼ ਕਰਨਾ ਮਹੱਤਵਪੂਰਨ ਹੈ ਅਤੇ ਉਨ੍ਹਾਂ ਕੋਲ ਕਈ ਬਦਲ ਹੋਣ ਕਾਰਨ ਉਹ ਮੈਚ ਵਿਚ ਵਾਪਸੀ ਕਰਨ ਵਿਚ ਸਫ਼ਲ ਰਹੇ। ਕੋਹਲੀ ਨੇ ਕਿਹਾ, ‘ਪਿਛਲੀ ਵਾਰ ਵੀ ਅਸੀਂ ਪਹਿਲਾ ਮੈਚ ਜਿੱਤਿਆ ਸੀ। ਆਪਣੀ ਟੀਮ ਦਾ ਮੁਲਾਂਕਣ ਕਰਨ ਲਈ ਮਜਬੂਤ ਟੀਮ ਖ਼ਿਲਾਫ਼ ਖੇਡਣਾ ਮਹੱਤਵਪੂਰਨ ਹੈ। ਹਰ ਕਿਸੇ ਨੇ ਆਪਣਾ ਯੋਗਦਾਨ ਦਿੱਤਾ। ਸਾਡੇ ਕੋਲ ਈ ਬਦਲ ਸਨ, ਜਿਸ ਨਾਲ ਅਸੀਂ ਵਾਪਸੀ ਕਰਨ ਵਿਚ ਸਫ਼ਲ ਰਹੇ।’
ਇਹ ਵੀ ਪੜ੍ਹੋ : ਮਿਸਿਜ਼ ਸ਼੍ਰੀਲੰਕਾ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਨਵਾਂ ਮੋੜ,ਮਿਸਿਜ਼ ਵਰਲਡ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।