..ਜਦੋਂ IPL ਸ਼ੁਰੂ ਹੋਣ ਤੋਂ ਪਹਿਲਾਂ ਮੈਦਾਨ ’ਚ ਪੁੱਜੇ ਅਦਾਕਾਰ ਰਣਵੀਰ ਸਿੰਘ
Friday, Apr 09, 2021 - 02:24 PM (IST)
ਨਵੀਂ ਦਿੱਲੀ : ਅੱਜ ਤੋਂ ਆਈ.ਪੀ.ਐਲ. 2021 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਆਈ.ਪੀ.ਐਲ. ਦਾ ਖ਼ੁਮਾਰ ਬਾਲੀਵੁੱਡ ’ਤੇ ਵੱਧ ਚੜ੍ਹ ਕੇ ਬੋਲਦਾ ਹੈ। ਅਜਿਹੇ ਵਿਚ ਵੀਰਵਾਰ ਨੂੰ ਅਦਾਕਾਰ ਰਣਵੀਰ ਸਿੰਘ ਨੇ ਦਿੱਲੀ ਕੈਪੀਟਲਸ ਦੇ ਸਟਾਰ ਖਿਡਾਰੀ ਅੰਜਿਕਿਆ ਰਹਾਣੇ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਹਿੰਦੀ ਸਮੇਤ 7 ਭਾਰਤੀ ਭਾਸ਼ਾਵਾਂ ’ਚ ਹੋਵੇਗੀ IPL ਦੀ ਕੁਮੈਂਟਰੀ, 100 ਕੁਮੈਂਟੇਟਰ ਸੰਭਾਲਣਗੇ ਮੋਰਚਾ
ਰਣਵੀਰ ਨੇ ਆਪਣੇ ਟਵਿਟਰ ਅਕਾਊਂਟ ’ਤੇ ਰਹਾਣੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਟੂਰਨਾਮੈਂਟ ਲਈ ਆਲ ਦਿ ਬੈਸਟ ਚੈਂਪੀਅਨ।’ ਇਸ ਤੋਂ ਇਲਾਵਾ ਦੋਵਾਂ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਅੰਜਿਕਿਆ ਰਹਾਣੇ ਨੇ ਆਪਣੇ ਟਵਿਟਰ ਅਕਾਊਂਟ ’ਤੇ ਸਾਂਝਾ ਕੀਤਾ ਹੈ, ਜਿਸ ਵਿਚ ਦੋਵੇਂ ਕ੍ਰਿਕਟ ਖੇਡਣ ਦੀ ਐਕਟਿੰਗ ਕਰ ਰਹੇ ਹਨ। ਰਹਾਣੇ ਨੇ ਵੀਡੀਓ ਵੀ ਸਾਂਝੀ ਕਰਦੇ ਹੋਏ ਲਿਖਿਆ, ਜਦੋਂ ਸਿੰਬਾ ਆਇਆ ਮੇਰੀ ਗਲੀ ਵਿਚ, ਉਦੋਂ ਇਕ ਕ੍ਰਿਕਟ ਦਾ ਸ਼ਾਟ ਤਾ ਬਣਦਾ ਹੈ।
ਇਹ ਵੀ ਪੜ੍ਹੋ : ਉਥੱਪਾ ਨੂੰ IIM ਕੋਝੀਕੋਡ ਨੈਸ਼ਨਲ ਐਕਸੀਲੈਂਸ ਪੁਰਸਕਾਰ ਨਾਲ ਨਵਾਜਿਆ ਗਿਆ
ਅਜਿੰਕਿਆ ਰਹਾਣੇ ਦੀ ਟੀਮ ਦਿੱਲੀ ਕੈਪੀਟਲਸ ਆਪਣਾ ਪਹਿਲਾ ਮੁਕਾਬਲਾ 10 ਅਪ੍ਰੈਲ ਨੂੰ ਚੇਨਈ ਸੁਪਰਕਿੰਗਜ਼ ਖ਼ਿਲਾਫ਼ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇਗੀ।
ਇਹ ਵੀ ਪੜ੍ਹੋ : ਮਿਸਿਜ਼ ਸ਼੍ਰੀਲੰਕਾ ਨਾਲ ਬਦਸਲੂਕੀ ਕਰਨ ਦੇ ਮਾਮਲੇ 'ਚ ਨਵਾਂ ਮੋੜ,ਮਿਸਿਜ਼ ਵਰਲਡ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।