IPL 2020 'ਚ ਸੁਰੇਸ਼ ਰੈਨਾ ਦੀ ਵਾਪਸੀ 'ਤੇ BBCI ਅਧਿਕਾਰੀ ਨੇ ਦਿੱਤਾ ਵੱਡਾ ਬਿਆਨ

09/06/2020 3:15:36 PM

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਸਭ ਤੋਂ ਸਫਲ ਟੀਮਾਂ ਵਿਚੋਂ ਇਕ ਚੇਨੱਈ ਸੁਪਰ ਕਿੰਗਸ ਦੇ ਪਿਛਲੇ ਦਿਨੀਂ 13 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਵਿਚ 2 ਖਿਡਾਰੀ ਵੀ ਸ਼ਾਮਲ ਸਨ। ਇਸ ਦੇ ਬਾਅਦ ਸੀ.ਐਸ.ਕੇ. ਦੇ ਖਿਡਾਰੀ ਸੁਰੇਸ਼ ਰੈਨਾ ਨੇ ਨਿੱਜੀ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਆਈ.ਪੀ.ਐਲ. ਤੋਂ ਨਾਮ ਵਾਪਸ ਲੈ ਲਿਆ ਸੀ ਅਤੇ ਭਾਰਤ ਵਾਪਸ ਪਰਤ ਆਏ ਸਨ ਪਰ ਹਾਲ ਹੀ ਵਿਚ ਰੈਨਾ ਨੇ ਵਾਪਸੀ ਦਾ ਸੰਕੇਤ ਦਿੱਤਾ ਹੈ, ਜਿਸ 'ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਨੇ  ਸਥਿਤੀ ਸਪਸ਼ਟ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਰੈਨਾ ਵਾਪਸੀ ਕਰ ਸੱਕਦੇ ਹਨ ਜਾਂ ਨਹੀਂ।  

ਇਹ ਵੀ ਪੜ੍ਹੋ:  ਹਰਭਜਨ ਅਤੇ ਰੈਨਾ ਹੀ ਨਹੀਂ ਇਹ 5 ਦਿੱਗਜ ਖਿਡਾਰੀ ਵੀ IPL 2020 ਤੋਂ ਹਟੇ

ਬੀ.ਸੀ.ਸੀ.ਆਈ. ਅਧਿਕਾਰੀ ਨੇ ਸਮਾਚਾਰ ਆਊਟਲੈਟ ਨੂੰ ਦੱਸਿਆ, 'ਬੀ.ਸੀ.ਸੀ.ਆਈ. ਨੂੰ ਇਸ ਦਾ ਮੁਲਾਂਕਣ ਕਰਣਾ ਹੋਵੇਗਾ ਕਿ ਅਸਲ ਵਿਚ ਕੀ ਕਾਰਨ ਸਨ। ਜੇਕਰ ਇਹ ਉਨ੍ਹਾਂ ਦੇ  ਪਰਿਵਾਰ ਦੇ ਬਾਰੇ ਵਿਚ ਹੈ ਤਾਂ ਇਹ ਉਨ੍ਹਾਂ ਦੀ ਨਿੱਜੀ ਵਜ੍ਹਾ ਹੈ। ਜੇਕਰ ਐਮ.ਐਸ ਧੋਨੀ ਨਾਲ ਕੋਈ ਗੱਲ ਹੋਈ ਹੈ ਤਾਂ ਇਹ ਸੀ.ਐਸ.ਕੇ. ਦਾ ਅੰਦਰੂਨੀ ਮੁੱਦਾ ਹੈ। ਇਸ ਦੇ ਨਾਲ ਹੀ ਬੀ.ਸੀ.ਸੀ.ਆਈ. ਅਧਿਕਾਰੀ ਨੇ ਕਿਹਾ ਕਿ ਜੇਕਰ ਉਹ ( ਰੈਨਾ ) ਡਿਪਰੈਸ਼ਨਕਾਰਨ ਵਾਪਸ ਆਇਆ ਹੈ ਤਾਂ ਇਹ ਇਕ ਮਾਨਸਿਕ ਮੁੱਦਾ ਹੈ। ਜੇਕਰ ਉਨ੍ਹਾਂ ਨੂੰ ਕੁੱਝ ਹੋ ਗਿਆ ਤਾਂ ਕੌਣ ਜ਼ਿੰਮੇਦਾਰ ਹੋਵੇਗਾ?' ਬੋਰਡ ਨਹੀਂ ਚਾਹੁੰਦਾ ਕਿ ਰੈਨਾ ਨੂੰ ਅਜਿਹੀ ਹਾਲਤ ਵਿਚ ਯੂ.ਏ.ਈ. ਵਾਪਸ ਭੇਜਿਆ ਜਾਏ, ਜਦੋਂ ਉਹ ਖੇਡਣ ਲਈ ਤਿਆਰ ਨਾ ਹੋਣ। ਬੀ.ਬੀ.ਸੀ.ਆਈ. ਦਾ ਕਹਿਣਾ ਹੈ ਕਿ ਰੈਨਾ ਨੂੰ ਮੌਜੂਦਾ ਹਾਲਾਤਾਂ ਵਿਚ ਦਬਾਅ ਨਾਲ ਖੇਡਣ ਲਈ ਜ਼ਰੂਰੀ ਕਾਊਂਸਲਿੰਗ ਚਾਹੀਦੀ ਹੋਵੇਗੀ, ਜਿਸ ਦੇ ਬਿਨਾਂ ਉਨ੍ਹਾਂ ਨੂੰ ਵਾਪਸ ਨਹੀਂ ਪਰਤਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:  ਜ਼ਰੂਰੀ ਸੂਚਨਾ : ਕਬਾੜ 'ਚ ਜਾਏਗਾ ਤੁਹਾਡਾ ਪੁਰਾਣਾ ਵਾਹਨ, ਨਵੀਂ ਪਾਲਿਸੀ ਲਿਆ ਰਹੀ ਹੈ ਮੋਦੀ ਸਰਕਾਰ

ਧਿਆਨਦੇਣ ਯੋਗ ਹੈ ਕਿ ਰੈਨਾ ਨੇ ਭਾਰਤ ਵਾਪਸ ਆਉਣ ਦੇ ਬਾਅਦ ਕਿਹਾ ਸੀ ਕਿ ਜਦੋਂ ਬਾਇਓ-ਬਬਲ ਸੁਰੱਖਿਅਤ ਨਹੀਂ ਹੈ ਤਾਂ ਕੋਈ ਰਿਸਕ ਕਿਵੇਂ ਲੈ ਸਕਦਾ ਹੈ। ਮੇਰੇ ਪਰਿਵਾਰ ਵਿਚ ਪਤਨੀ, 2 ਛੋਟੇ ਬੱਚੇ ਅਤੇ ਬਜ਼ੁਰਗ ਮਾਤਾ-ਪਿਤਾ ਹਨ। ਇਸ ਦੇ ਬਾਅਦ ਉਨ੍ਹਾਂ ਨੇ ਗੱਲਬਾਤ  ਦੌਰਾਨ ਇਹ ਵੀ ਕਿਹਾ ਸੀ ਕਿ ਸੀ.ਐਸ.ਕੇ. ਵੀ ਉਨ੍ਹਾਂ ਦਾ ਪਰਿਵਾਰ ਹੈ ਅਤੇ ਉਹ ਮਾਹੀ (ਧੋਨੀ) ਭਰਾ ਦਾ ਬਹੁਤ ਸਨਮਾਨ ਕਰਦੇ ਹੈ। ਮੈਂ ਇੱਥੇ ਖੁਦ ਨੂੰ ਇਕਾਂਤਵਾਸ ਕਰਦੇ ਹੋਏ ਵੀ ਅਭਿਆਸ ਕਰ ਰਿਹਾ ਹਾਂ। ਕੀ ਪਤਾ ਤੁਸੀਂ ਮੈਨੂੰ ਫਿਰ ਤੋਂ ਕੈਂਪ ਵਿਚ ਵੇਖੋ।'

ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਘਰ ਹੋਵੇਗੀ ਧੀ ਜਾਂ ਪੁੱਤਰ, ਮਸ਼ਹੂਰ ਜੋਤਸ਼ੀ ਨੇ ਕੀਤੀ ਭਵਿੱਖਬਾਣੀ


cherry

Content Editor

Related News