IPL 2020: ਘਟੀਆ ਪ੍ਰਦਰਸ਼ਨ ਇਨ੍ਹਾਂ 5 ਕ੍ਰਿਕਟਰਾਂ ਨੂੰ ਪਵੇਗਾ ਮਹਿੰਗਾ

01/15/2020 10:54:47 PM

ਨਵੀਂ ਦਿੱਲੀ— ਆਈ. ਪੀ. ਐੱਲ. 2020 ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਆਈ. ਪੀ. ਐੱਲ. 2020 ਸੈਸ਼ਨ ਦੇ ਦੌਰਾਨ ਵੱਡੀ ਸੰਖਿਆ 'ਚ ਖਿਡਾਰੀਆਂ ਦੀ ਅਦਲਾ ਬਦਲੀ ਹੋਈ। ਇਸ ਦੌਰਾਨ ਕੁਝ ਖਿਡਾਰੀ ਅਜਿਹੇ ਵੀ ਹਨ ਜਿਨ੍ਹਾਂ ਦੇ ਲਈ ਵਧੀਆ ਪ੍ਰਦਰਸ਼ਨ ਕਰਨਾ ਕਰੈਡਿਟ ਦਾ ਸਵਾਲ ਹੈ। ਇਨ੍ਹਾਂ ਕ੍ਰਿਕਟਰਾਂ ਨੂੰ ਸੈਸ਼ਨ ਦੇ ਦੌਰਾਨ ਉਸਦੀ ਫ੍ਰੈਂਚਾਇਜ਼ੀ ਨੇ ਬਹੁਤ ਭਰੋਸੇ ਨਾਲ ਖਰੀਦਿਆ ਹੈ। ਜੇਕਰ ਇਹ ਚੰਗਾ ਪ੍ਰਦਰਸ਼ਨ ਨਾ ਕਰ ਸਕੇ ਤਾਂ ਉਨ੍ਹਾਂ ਦੀ ਫ੍ਰੈਂਚਾਇਜ਼ੀ ਉਨ੍ਹਾਂ ਨੂੰ ਛੱਡ ਸਕਦੀ ਹੈ। ਦੇਖੋ ਲਿਸਟ—

PunjabKesari
ਕੇਦਾਰ ਯਾਦਵ—
ਭਾਰਤੀ ਕ੍ਰਿਕਟ ਟੀਮ ਜੇ ਮੱਧਕ੍ਰਮ 'ਚ ਜਗ੍ਹਾ ਬਣਾਉਣ ਵਾਲੇ ਕੇਦਾਰ ਯਾਦਵ 'ਤੇ ਵੀ ਨਜ਼ਰਾਂ ਬਣੀਆਂ ਹੋਈਆਂ ਹਨ। ਕੇਦਾਰ ਦੇ ਲਈ ਆਈ. ਪੀ. ਐੱਲ. ਕਦੀ ਜ਼ਿਆਦਾ ਖਾਸ ਨਹੀਂ ਗਿਆ ਹੈ। ਆਪਣੇ 9 ਸਾਲ ਦੇ ਆਈ. ਪੀ. ਐੱਲ. ਕਰੀਅਰ ਦੇ ਦੌਰਾਨ ਕੇਦਾਰ ਕੇਵਲ 1100 ਦੌੜਾਂ ਹੀ ਬਣਾ ਸਕੇ ਹਨ। ਨਾਲ ਹੀ ਉਸਦੀ ਬੇਸ ਪ੍ਰਾਈਜ਼ ਹਰ ਆਈ. ਪੀ. ਐੱਲ. ਦੇ ਨਾਲ ਘੱਟ ਹੋ ਰਹੀ ਹੈ। ਜੇਕਰ ਉਹ ਪ੍ਰਦਰਸ਼ਨ ਨਹੀਂ ਕਰ ਸਕੇਗਾ ਤਾਂ ਉਸਦੇ ਲਈ ਇਸ ਤੋਂ ਅਗਲਾ ਆਈ. ਪੀ. ਐੱਲ. ਖੇਡਣਾ ਮੁਸ਼ਕਿਲ ਹੋਵੇਗਾ।

PunjabKesari
ਆਰੋਨ ਫਿੰਚ
ਆਸਟਰੇਲੀਆ ਟੀਮ ਦੇ ਕਪਤਾਨ ਆਰੋਨ ਫਿੰਚ ਸੀ. ਐੱਸ. ਕੇ. ਨੂੰ ਛੱਡ ਚੁੱਕੇ ਹਨ। ਉਸ ਨੂੰ ਆਈ. ਪੀ. ਐੱਲ. 2020 ਸੈਸ਼ਨ 'ਚ ਆਰ. ਸੀ. ਬੀ. ਨੇ ਆਪਣੀ ਟੀਮ 'ਚ ਲਿਆ ਹੈ। ਫਿੰਚ ਆਈ. ਪੀ. ਐੱਲ. 'ਚ 8 ਵੱਖਰੀਆਂ ਟੀਮਾਂ ਵਲੋਂ ਖੇਡ ਰਹੇ ਹਨ। ਵੱਧਦੀ ਉਮਰ ਦੇ ਕਾਰਨ ਉਸਦਾ ਇਹ ਆਖਰੀ ਆਈ. ਪੀ. ਐੱਲ. ਲੱਗ ਰਿਹਾ ਹੈ ਕਿਉਂਕਿ ਫਿੰਚ ਦੇ ਕੋਲ ਆਈ. ਪੀ. ਐੱਲ. 'ਚ ਹੁਣ ਹੋਰ ਕਈ ਟੀਮ ਨਹੀਂ ਹੈ ਤਾਂ ਅਜਿਹੇ 'ਚ ਉਸਦੇ ਲਈ ਪ੍ਰਦਰਸ਼ਨ ਹੀ ਉਸ ਨੂੰ ਆਈ. ਪੀ. ਐੱਲ. ਜਿੰਦਾ ਰੱਖ ਸਕਦਾ ਹੈ।

PunjabKesari
ਡੇਵਿਡ ਮਿਲਰ
ਦੱਖਣੀ ਅਫਰੀਕਾ ਦੇ ਦਿੱਗਜ ਡੇਵਿਡ ਮਿਲਰ ਕਦੇ ਕਿੰਗਸ ਇਲੈਵਨ ਪੰਜਾਬ ਦੇ ਲਈ ਬਹੁਤ ਵਧੀਆ ਖੇਡਦੇ ਸਨ ਪਰ ਬੀਤੇ ਕੁਝ ਸੈਸ਼ਨਾਂ ਤੋਂ ਉਸਦਾ ਬੱਲਾ ਨਹੀਂ ਬੋਲ ਰਿਹਾ ਹੈ। ਜੇਕਰ ਪਿਛਲੇ ਚਾਰ ਸੈਸ਼ਨ ਦਾ ਅੰਕੜਾ ਦੇਖਿਆ ਜਾਵੇ ਤਾਂ 32 ਮੈਚਾਂ 'ਚ ਉਹ 530 ਦੌੜਾਂ ਹੀ ਬਣਾ ਸਕਦੇ ਹਨ। ਮਿਲਰ ਨੂੰ ਕਦੀਂ ਉਸਦੀ ਧਮਾਕੇਦਾਰ ਪਾਰੀਆਂ ਦੇ ਲਈ ਕਿਲਰ ਮਿਲਰ ਦਾ ਨਾਂ ਦਿੱਤਾ ਗਿਆ ਸੀ ਪਰ ਹੁਣ ਮਿਲਰ ਰਾਜਸਥਾਨ ਰਾਇਲਸ ਵਲੋਂ ਖੇਡਦੇ ਨਜ਼ਰ ਆਉਣਗੇ। ਰਾਜਸਥਾਨ ਨੇ ਮਿਲਰ ਨੂੰ ਉਸਦੇ ਬੇਸ ਪ੍ਰਾਈਜ਼ 75 ਲੱਖ ਰੁਪਏ 'ਚ ਖਰੀਦਿਆ ਹੈ।

PunjabKesari
ਗਲੇਨ ਮੈਕਸਵੇਲ
ਕੁਝ ਮਹੀਨੇ ਕ੍ਰਿਕਟ ਤੋਂ ਦੂਰ ਰਹੇ ਗਲੇਨ ਮੈਕਸਵੇਲ ਨੇ ਬੀ. ਬੀ. ਐੱਲ. 'ਚ ਜ਼ੋਰਦਾਰ ਵਾਪਸੀ ਕੀਤੀ ਹੈ। ਉਹ ਮੈਲਬੋਰਨ ਸਟਾਰ ਟੀਮ ਦੇ ਕਪਤਾਨ ਹਨ। ਇਸ ਦੌਰਾਨ ਮੈਕਸਵੇਲ ਦਾ ਬੱਲਾ ਵੀ ਖੂਬ ਚੱਲ ਰਿਹਾ ਹੈ ਪਰ ਮੈਕਸਵੇਲ ਦੀ ਅਸਲੀ ਪ੍ਰੀਖਿਆ ਆਈ. ਪੀ. ਐੱਲ. 'ਚ ਸ਼ੁਰੂ ਹੋਵੇਗੀ। ਪੰਜਾਬ ਟੀਮ ਨੇ ਉਸ ਨੂੰ ਰਿਲੀਜ਼ ਕਰ ਦੋਬਾਰਾ 10 ਕਰੋੜ ਰੁਪਏ 'ਚ ਖਰੀਦਿਆ ਹੈ ਜੇਕਰ ਉਹ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਤਾਂ ਉਸ 'ਤੇ ਸੰਨਿਆਸ ਲੈਣ ਦਾ ਦਬਾਅ ਬਣੇਗਾ।

PunjabKesari
ਜੈਦੇਵ ਉਨਾਦਕਤ
2018 ਸੈਸ਼ਨ 'ਚ ਸਭ ਤੋਂ ਮਹਿੰਗੇ ਗੇਂਦਬਾਜ਼ ਰਹੇ ਜੈਦੇਵ ਉਨਾਦਕਤ ਦੇ ਲਈ ਇਹ ਸੀਜ਼ਨ ਬਹੁਤ ਮਹੱਤਵਪੂਰਨ ਹੈ। 2017 'ਚ ਪੁਣੇ ਨੂੰ ਫਾਈਨਲ ਤਕ ਪਹੁੰਚਾਉਣ 'ਚ ਜੈਦੇਵ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਸੀ। ਉਸ ਨੇ 12 ਮੈਚਾਂ 'ਚ 24 ਵਿਕਟਾਂ ਹਾਸਲ ਕੀਤੀਆਂ ਸਨ ਪਰ ਇਸ ਤੋਂ ਬਾਅਦ ਉਸਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ। ਪਿਛਲੇ 2 ਸੀਜ਼ਨ 'ਚ ਉਹ ਵਿਕ ਤਾਂ ਮਹਿੰਗੇ ਹੀ ਰਹੇ ਹਨ ਪਰ ਉਸਦਾ ਪ੍ਰਦਰਸ਼ਨ ਉਸ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ ਦਾ ਫ੍ਰੈਂਚਾਇਜ਼ੀ ਮਾਲਕ ਚਾਹੁੰਦੇ ਹਨ।


Gurdeep Singh

Content Editor

Related News