IPL 2020: ਸੈਂਕੜੇ ਤੋਂ ਇਕ ਰਨ ਪਹਿਲਾਂ ਆਊਟ ਹੋਏ ਇਸ਼ਾਨ, ਪ੍ਰੇਮਿਕਾ ਨੇ ਇੰਸਟਾਗਰਾਮ 'ਤੇ ਲਿਖਿਆ ਖ਼ਾਸ ਸੁਨੇਹਾ

Tuesday, Sep 29, 2020 - 01:47 PM (IST)

IPL 2020: ਸੈਂਕੜੇ ਤੋਂ ਇਕ ਰਨ ਪਹਿਲਾਂ ਆਊਟ ਹੋਏ ਇਸ਼ਾਨ, ਪ੍ਰੇਮਿਕਾ ਨੇ ਇੰਸਟਾਗਰਾਮ 'ਤੇ ਲਿਖਿਆ ਖ਼ਾਸ ਸੁਨੇਹਾ

ਨਵੀਂ ਦਿੱਲੀ : ਰਾਇਲ ਚੈਲੇਂਜਰਸ ਖ਼ਿਲਾਫ਼ ਮੰਗਲਵਾਰ ਨੂੰ ਹੋਇਆ ਮੁਕਾਬਲਾ ਭਾਵੇਂ ਹੀ ਮੁੰਬਈ ਇੰਡੀਅਨਜ਼ ਹਾਰ ਗਈ ਹੈ ਪਰ ਟੀਮ ਦੇ ਨੌਜਵਾਨ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਆਪਣੀ ਸ਼ਾਨਦਾਰ ਪਾਰੀ ਨਾਲ ਸਾਰਿਆਂ ਦਾ ਦਿੱਲ ਜਿੱਤ ਲਿਆ। ਇਸ਼ਾਨ ਨੇ ਮੁਸ਼ਕਿਲ ਸਮੇਂ ਵਿਚ ਮੁੰਬਈ ਇੰਡੀਅਨਜ਼ ਦੀ ਪਾਰੀ ਨੂੰ ਸੰਭਾਲਿਆ ਅਤੇ 58 ਗੇਂਦਾਂ 'ਤੇ 99 ਦੋੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ 1 ਰਨ ਨਾਲ ਸੈਂਕੜੇ ਤੋਂ ਥੋੜਾ ਦੂਰ ਰਹਿ ਗਏ, ਜਿਸ ਕਾਰਨ ਉਹ ਨਿਰਾਸ਼ ਨਜ਼ਰ ਆਏ। ਉਨ੍ਹਾਂ ਦੀ ਇਸ ਪਾਰੀ ਦੀ ਬਦੌਲਤ ਹੀ ਮੁੰਬਈ ਇੰਡੀਅਨਜ਼ ਮੁਕਾਬਲਾ ਟਾਈ ਕਰਨ ਵਿਚ ਕਾਮਯਾਬ ਹੋ ਸਕੀ। ਹਾਲਾਂਕਿ ਉਨ੍ਹਾਂ ਨੂੰ ਸੁਪਰਓਵਰ ਵਿਚ ਬੱਲੇਬਾਜ਼ੀ ਲਈ ਨਹੀਂ ਭੇਜਿਆ ਗਿਆ, ਜਿਸ ਨਾਲ ਪ੍ਰਸ਼ੰਸਕ ਹੈਰਾਨ ਸਨ।

ਇਹ ਵੀ ਪੜ੍ਹੋ:  ਮਾਡਲ ਨੂੰ ਟੈਟੂ ਬਣਾਉਣਾ ਪਿਆ ਭਾਰੀ, ਗਈ ਇਕ ਅੱਖ ਦੀ ਰੌਸ਼ਨੀ (ਵੇਖੋ ਤਸਵੀਰਾਂ)

PunjabKesari

ਇਸ ਦੌਰਾਨ ਇਸ਼ਾਨ ਕਿਸ਼ਾਨ ਦੀ ਪ੍ਰੇਮਿਕਾ ਅਦਿਤੀ ਹੁੰਡਾਈ ਨੇ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸਾਂਝੀ ਕੀਤੀ। ਵੀਡੀਓ ਵਿਚ ਇਸ਼ਾਨ ਕਿਸ਼ਨ ਆਊਟ ਹੋ ਕੇ ਵਾਪਸ ਜਾਂਦੇ ਵਿਖ ਰਹੇ ਹਨ। ਵੀਡੀਓ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ, 'ਮੈਨੂੰ ਤੁਹਾਡੇ 'ਤੇ ਮਾਣ ਹੈ ਬੇਬੀ।'

ਇਹ ਵੀ ਪੜ੍ਹੋ:  IPL 2020: ਵਿਰਾਟ ਕੋਹਲੀ ਦੀ ਜਿੱਤ 'ਤੇ ਅਨੁਸ਼ਕਾ ਨੇ ਦਿੱਤਾ ਭਾਵੁਕ ਬਿਆਨ

PunjabKesari

ਦੱਸ ਦੇਈਏ ਕਿ ਇਸ਼ਾਨ ਕਿਸ਼ਨ ਦੀ ਪ੍ਰੇਮਿਕਾ ਮਿਸ ਇੰਡੀਆ 2017 ਦੀ ਫਾਈਨਲਿਸਟ ਰਹਿ ਚੁੱਕੀ ਹੈ। ਉਥੇ ਹੀ ਉਹ ਸਾਲ 2018 ਵਿਚ ਮਿਸ ਸੁਪਰਨੈਚੁਰਲ ਇੰਡੀਆ ਵੀ ਰਹਿ ਚੁੱਕੀ ਹੈ। ਇਸ਼ਾਨ ਕਿਸ਼ਨ ਨਾਲ ਉਨ੍ਹਾਂ ਦੇ ਅਫੇਅਰ ਦੇ ਚਰਚੇ ਕਾਫ਼ੀ ਸਮੇਂ ਚੱਲ ਰਹੇ ਹਨ।

 


author

cherry

Content Editor

Related News