IPL 2020 : ਧੋਨੀ ਦੇ ਸੁਪਰ ਫੈਨ, ਪੂਰੇ ਘਰ ਨੂੰ ਰੰਗਿਆ ਧੋਨੀ ਦੇ ਰੰਗ 'ਚ

Tuesday, Oct 13, 2020 - 10:14 PM (IST)

IPL 2020 : ਧੋਨੀ ਦੇ ਸੁਪਰ ਫੈਨ, ਪੂਰੇ ਘਰ ਨੂੰ ਰੰਗਿਆ ਧੋਨੀ ਦੇ ਰੰਗ 'ਚ

ਨਵੀਂ ਦਿੱਲੀ- ਪੂਰੇ ਕ੍ਰਿਕਟ ਜਗਤ 'ਚ ਮਹਿੰਦਰ ਸਿੰਘ ਧੋਨੀ ਦੇ ਫੈਂਸ ਹਨ। ਉਹ ਜਿੱਥੇ ਵੀ ਜਾਂਦੇ ਹਨ ਉਸਦੇ ਫੈਂਸ ਉੱਥੇ ਮੌਜੂਦ ਰਹਿੰਦੇ ਹਨ ਅਤੇ ਉਸਦੀ ਇਕ ਝਲਕ ਦੇਖਣ ਦੇ ਲਈ ਬੇਤਾਬ ਰਹਿੰਦੇ ਹਨ। ਉਸਦੀ ਫੈਨ ਫਾਲੋਇੰਗ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਤਾਮਿਲਨਾਡੂ ਦੇ ਇਕ ਪਰਿਵਾਰ ਨੇ ਆਪਣੇ ਪੂਰੇ ਘਰ ਨੂੰ ਧੋਨੀ ਦੀ ਚੇਨਈ ਸੁਪਰ ਕਿੰਗਜ਼ ਦੀ ਜਰਸੀ ਦੀ ਤਰ੍ਹਾਂ ਰੰਗ ਕਰਵਾਇਆ ਹੈ ਅਤੇ ਘਰ ਦਾ ਨਾਂ 'ਹੋਮ ਆਫ ਧੋਨੀ ਫੈਨ' ਲਿਖਿਆ ਹੈ।

PunjabKesari
ਇਹ ਘਰ ਤਾਮਿਲਨਾਡੂ ਦੇ ਅਰੰਗੂਰ 'ਚ ਹੈ ਜਿੱਥੇ ਖੁਦ ਨੂੰ ਧੋਨੀ ਦਾ ਸਭ ਤੋਂ ਵੱਡਾ ਫੈਨ ਦੱਸਣ ਵਾਲੇ ਗੋਪੀ ਕ੍ਰਿਸ਼ਨ ਅਤੇ ਉਸਦਾ ਪਰਿਵਾਰ ਰਹਿੰਦਾ ਹੈ। ਉਨ੍ਹਾਂ ਦੇ ਪਰਿਵਾਰ 'ਚ ਉਹ ਨਹੀਂ ਬਲਕਿ ਉਸਦਾ ਪੂਰਾ ਪਰਿਵਾਰ ਹੀ ਧੋਨੀ ਅਤੇ ਚੇਨਈ ਸੁਪਰ ਕਿੰਗਜ਼ ਟੀਮ ਦਾ ਪ੍ਰਸ਼ੰਸਕ ਹੈ। ਇਸਦੀ ਫੋਟੋ ਚੇਨਈ ਸੁਪਰ ਕਿੰਗਜ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।


ਅੱਜ ਚੇਨਈ ਅਤੇ ਹੈਦਰਾਬਾਦ ਦੇ ਵਿਚਾਲੇ ਖੇਡਿਆ ਜਾ ਰਿਹਾ ਹੈ। ਇਹ ਮੈਚ ਦੋਵਾਂ ਹੀ ਟੀਮਾਂ ਦੇ ਲਈ ਬਹੁਤ ਮਹੱਤਵਪੂਰਨ ਹੈ। ਮੈਚ ਤੋਂ ਪਹਿਲਾਂ ਧੋਨੀ ਗੇਂਦਬਾਜ਼ੀ ਦਾ ਅਭਿਆਸ ਕਰਦੇ ਹੋਏ ਨਜ਼ਰ ਆਏ।

PunjabKesari


author

Gurdeep Singh

Content Editor

Related News