IPL 2020 : ਦਿੱਲੀ ਪਲੇਅ ਆਫ ਲਈ ਤੇ ਹੈਦਰਾਬਾਦ ਉਮੀਦਾਂ ਲਈ ਉਤਰੇਗਾ

10/27/2020 12:19:47 PM

ਦੁਬਈ (ਯੂ. ਐੱਨ. ਆਈ.)– ਲਗਾਤਾਰ 2 ਹਾਰਾਂ ਝੱਲ ਚੁੱਕੀ ਦਿੱਲੀ ਕੈਪੀਟਲਸ ਦੀ ਟੀਮ ਮੰਗਲਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਹੋਣ ਵਾਲੇ ਆਈ. ਪੀ. ਐੱਲ. ਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਪਲੇਅ ਆਫ ਵਿਚ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗੀ ਜਦਕਿ ਹੈਦਰਾਬਾਦ ਲਈ ਇਹ ‘ਕਰੋ ਜਾਂ ਮਰੋ’ ਦਾ ਮੁਕਾਬਲਾ ਹੋਵੇਗਾ।

ਦੇਸ਼ ਦੇ ਸਭ ਤੋਂ ਸਸਤੇ ਮੋਟਰਸਾਈਕਲ ਦਾ ਨਵਾਂ ਮਾਡਲ ਲਾਂਚ, ਦਿੰਦਾ ਹੈ 90kmpl ਦੀ ਮਾਈਲੇਜ

ਦਿੱਲੀ ਕੈਪੀਟਲਸ 11 ਮੈਚਾਂ ਵਿਚੋਂ 7 ਜਿੱਤਾਂ ਤੇ 4 ਹਾਰਾਂ ਨਾਲ 14 ਅੰਕਾਂ ਲੈ ਕੇ ਅੰਕ ਸੂਚੀ ਵਿਚ ਦੂਜੇ ਸਥਾਨ ’ਤੇ ਹੈ ਜਦਕਿ ਹੈਦਰਾਬਾਦ 11 ਮੈਚਾਂ ਵਿਚੋਂ 4 ਜਿੱਤਾਂ, 7 ਹਾਰਾਂ ਤੇ 8 ਅੰਕਾਂ ਨਾਲ 7ਵੇਂ ਸਥਾਨ ’ਤੇ ਹੈ। ਹੈਦਰਾਬਾਦ ਨੂੰ ਆਪਣੀਆਂ ਉਮੀਦਾਂ ਬਣਾਈ ਰੱਖਣ ਲਈ ਇਹ ਮੁਕਾਬਲਾ ਹਰ ਹਾਲ ਵਿਚ ਜਿੱਤਣਾ ਪਵੇਗਾ ਨਹੀਂ ਤਾਂ ਉਸਦੀ ਖੇਡ ਖਤਮ ਹੋ ਜਾਵੇਗੀ।

6,000 ਰੁਪਏ ਤਕ ਸਸਤਾ ਖ਼ਰੀਦੋ iPhone 12, ਜਾਣੋ ਕੀ ਹੈ ਆਫਰ

ਦਿੱਲੀ ਨੂੰ ਆਪਣੇ ਪਿਛਲੇ ਦੋ ਮੁਕਾਬਲਿਆਂ ਵਿਚ ਕੋਲਕਾਤਾ ਨਾਈਟ ਰਾਈਡਰਜ਼ ਹੱਥੋਂ 59 ਦੌੜਾਂ ਨਾਲ ਤੇ ਕਿੰਗਜ਼ ਇਲੈਵਨ ਪੰਜਾਬ ਹੱਥੋਂ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਨੇ ਆਪਣੀ ਆਖਰੀ ਜਿੱਤ ਸ਼ਾਰਜਾਹ ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ 5 ਵਿਕਟਾਂ ਨਾਲ ਹਾਸਲ ਕੀਤੀ ਸੀ। ਦਿੱਲੀ ਨੂੰ ਪਲੇਅ ਆਫ ਵਿਚ ਜਾਣ ਲਈ ਆਪਣੇ ਬਾਕੀ 3 ਮੈਚਾਂ ਵਿਚੋਂ ਸਿਰਫ ਇਕ ਜਿੱਤਣ ਦੀ ਲੋੜ ਹੈ।

ਵੱਡੀ ਖ਼ਬਰ: WhatsApp ਦੀ ਮੁਫ਼ਤ ਸੇਵਾ ਹੋਈ ਖ਼ਤਮ, ਹੁਣ ਇਨ੍ਹਾਂ ਗਾਹਕਾਂ ਨੂੰ ਦੇਣੇ ਪੈਣਗੇ ਪੈਸੇ

ਦਿੱਲੀ ਦੇ ਤੇਜ਼ ਗੇਂਦਬਾਜ਼ ਕੈਗੀਸੋ ਰਬਾਡਾ ਨੇ ਵੀ ਕਿਹਾ ਹੈ ਕਿ ਪਿਛਲੀਆਂ ਹਾਰਾਂ ਨਾਲ ਟੀਮ ਨੂੰ ਥੋੜ੍ਹੀ ਚਿੰਤਾ ਜ਼ਰੂਰ ਹੋ ਗਈ ਹੈ। ਕੋਲਕਾਤਾ ਦੀਆਂ 194 ਦੌੜਾਂ ਦੇ ਸਕੋਰ ਦੇ ਜਵਾਬ ਵਿਚ ਦਿੱਲੀ ਦੀ ਟੀਮ 135 ਦੌੜਾਂ ਹੀ ਬਣਾ ਸਕੀ ਸੀ। ਦਿੱਲੀ ਆਪਣੀਆਂ ਉਮੀਦਾਂ ਲਈ ਬਹੁਤ ਹੱਦ ਤਕ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ’ਤੇ ਨਿਰਭਰ ਹੈ, ਜਿਹੜਾ ਪਿਛਲੇ ਮੈਚ ਵਿਚ 6 ਦੌੜਾਂ ’ਤੇ ਆਊਟ ਹੋ ਗਿਆ ਸੀ ਜਦਕਿ ਉਸ ਤੋਂ ਪਿਛਲੇ ਦੋ ਮੈਚਾਂ ਵਿਚ ਉਸ ਨੇ ਅਜੇਤੂ ਸੈਂਕੜੇ ਬਣਾਏ ਸਨ। ਦਿੱਲੀ ਨੂੰ ਆਪਣੀ ਬੱਲੇਬਾਜ਼ੀ ਵਿਚ ਸੁਧਾਰ ਕਰਨ ਦੀ ਲੋੜ ਹੈ ਤੇ ਤਦ ਉਹ ਹੈਦਰਾਬਾਦ ਵਿਰੁੱਧ ਜਿੱਤ ਦੀ ਉਮੀਦ ਕਰ ਸਕੇਗੀ।

ਬੁਲੇਟ ਦਾ ਜ਼ਬਰਦਸਤ ਕ੍ਰੇਜ਼, ਇਹ ਮਾਡਲ ਖ਼ਰੀਦਣ ਲਈ ਕਰਨਾ ਪਵੇਗਾ ਲੰਬਾ ਇੰਤਜ਼ਾਰ

ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਹੈਦਰਾਬਾਦ ਟੀਮ ਕੋਲ ਆਪਣੇ ਪਿਛਲੇ ਮੁਕਾਬਲੇ ਵਿਚ ਪੰਜਾਬ ਵਿਰੁੱਧ ਜਿੱਤ ਹਾਸਲ ਕਰਨ ਦਾ ਸੁਨਹਿਰੀ ਮੌਕਾ ਸੀ ਪਰ ਟੀਮ ਨੂੰ 12 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਨੂੰ 126 ਦੌੜਾਂ ’ਤੇ ਰੋਕਣ ਤੋਂ ਬਾਅਦ ਹੈਦਰਾਬਾਦ ਦੀ ਟੀਮ 114 ਦੌੜਾਂ ’ਤੇ ਢੇਰ ਹੋ ਗਈ ਸੀ। ਹੈਦਰਾਬਾਦ ਨੇ ਆਪਣੀਆਂ ਆਖਰੀ 7 ਵਿਕਟਾਂ ਸਿਰਫ 14 ਦੌੜਾਂ ਜੋੜ ਕੇ ਗੁਆਈਆਂ ਸਨ। ਵਾਰਨਰ ਨੂੰ ਆਪਣੀ ਟੀਮ ਦੀ ਬੱਲੇਬਾਜ਼ੀ ਸੁਧਾਰਨ ਲਈ ਪੂਰਾ ਜ਼ੋਰ ਲਾਉਣਾ ਪਵੇਗਾ ਨਹੀਂ ਤਾਂ ਉਸਦਾ ਬੋਰੀਆ-ਬਿਸਤਰਾ ਗੋਲ ਹੋਣ ਵਿਚ ਸਮਾਂ ਨਹੀਂ ਲੱਗੇਗਾ।


Rakesh

Content Editor

Related News