IPL 2020: ਪੰਜਾਬ ਖ਼ਿਲਾਫ਼ ਮੈਚ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ ਵੱਡਾ ਝਟਕਾ, ਜ਼ਖ਼ਮੀ ਹੋਏ ਇਸ਼ਾਂਤ ਸ਼ਰਮਾ
Sunday, Sep 20, 2020 - 02:20 PM (IST)
ਨਵੀਂ ਦਿੱਲੀ : ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਐਤਵਾਰ ਨੂੰ ਯਾਨੀ ਅੱਜ ਹੋਣ ਵਾਲੇ ਆਈ. ਪੀ. ਐੱਲ.-13ਵੇਂ ਸੀਜ਼ਨ ਦੇ ਦੂਜੇ ਮੁਕਾਬਲੇ ਤੋਂ ਪਹਿਲਾਂ ਹੀ ਦਿੱਲੀ ਕੈਪੀਟਲਸ ਲਈ ਬੁਰੀ ਖ਼ਬਰ ਆ ਰਹੀ ਹੈ। ਦਰਅਸਲ ਦਿੱਲੀ ਕੈਪੀਟਲਸ ਦੇ ਤੇਜ਼ ਗੇਂਦਬਾਜ ਇਸ਼ਾਂਤ ਸ਼ਰਮਾ ਅਭਿਆਸ ਦੌਰਾਨ ਜ਼ਖ਼ਮੀ ਹੋ ਗਏ ਹਨ, ਜਿਸ ਕਾਰਨ ਉਹ ਪਹਿਲੇ ਮੈਚ ਤੋਂ ਬਾਹਰ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ ਜ਼ਖ਼ਮੀ ਹੋਣ ਕਾਰਨ ਆਉਣ ਵਾਲੇ ਦਿਨਾਂ ਵਿਚ ਉਹ ਆਈ.ਪੀ.ਐੱਲ. 2020 ਦੇ ਕਈ ਮੈਚਾਂ ਤੋਂ ਬਾਹਰ ਹੋ ਸਕਦੇ ਹਨ। ਇਸ਼ਾਂਤ ਆਈ.ਪੀ.ਐਲ. ਵਿਚ ਹੁਣ ਤੱਕ 89 ਮੈਚਾਂ ਵਿਚ ਖੇਡ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਨੇ 71 ਵਿਕਟ ਲਈਆਂ ਹਨ। ਇਸ਼ਾਂਤ ਦੇ ਬਾਹਰ ਰਹਿਣ ਨਾਲ ਦਿੱਲੀ ਨੂੰ ਕਰਾਰਾ ਝੱਟਕਾ ਲੱਗ ਸਕਦਾ ਹੈ। ਅੱਜ ਰਾਤ ਆਈ.ਪੀ.ਐੱਲ. ਦੇ ਦੂਜੇ ਮੈਚ ਵਿਚ ਦਿੱਲੀ ਕੈਪੀਟਲਸ ਦਾ ਮੁਕਾਬਲਾ ਕਿੰਗਜ਼ ਇਲੈਵਨ ਪੰਜਾਬ ਨਾਲ ਹੈ। ਕ੍ਰਿਕਬਜ 'ਚ ਛਪੀ ਖ਼ਬਰ ਮੁਤਾਬਕ ਇਸ਼ਾਂਤ ਨੂੰ ਬੈਕ ਇੰਜਰੀ ਹੋਈ ਹੈ। ਹਾਲਾਂਕਿ ਦਿੱਲੀ ਵੱਲੋਂ ਉਨ੍ਹਾਂ ਦੇ ਜ਼ਖ਼ਮੀ ਹੋਣ ਨੂੰ ਲੈ ਕੇ ਫਿਲਹਾਲ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਕਿੰਗਜ਼ ਇਲੈਵਨ ਪੰਜਾਬ, ਜਾਣੋ ਕਿਸ ਦਾ ਪੱਲਾ ਭਾਰੀ
ਟੀਮ ਇੰਡੀਆ ਲਈ 97 ਟੈਸਟ ਅਤੇ 80 ਵਨਡੇ ਖੇਡ ਚੁੱਕੇ ਇਸ਼ਾਂਤ ਇੰਜਰੀ ਕਾਰਨ ਟੀਮ ਤੋਂ ਅੰਦਰ-ਬਾਹਰ ਹੁੰਦੇ ਰਹੇ ਹਨ। ਉਨ੍ਹਾਂ ਦੇ ਜ਼ਖ਼ਮੀ ਹੋਣ ਦਾ ਪੁਰਾਣਾ ਇਤਿਹਾਸ ਰਿਹਾ ਹੈ। ਇਸ ਸਾਲ ਜਨਵਰੀ ਵਿਚ ਗਿੱਟੇ 'ਤੇ ਸੱਟ ਲੱਗਣ ਕਾਰਨ ਉਹ ਕਰੀਬ 1 ਮਹੀਨੇ ਤੱਕ ਟੀਮ ਤੋਂ ਬਾਹਰ ਰਹੇ ਸਨ। ਇਸ ਦੇ ਬਾਅਦ ਨਿਊਜ਼ੀਲੈਂਡ ਖ਼ਿਲਾਫ ਟੈਸਟ ਸੀਰੀਜ ਦੌਰਾਨ ਉਹ ਫਿਰ ਤੋਂ ਗਿੱਟੇ ਨੂੰ ਜ਼ਖ਼ਮੀ ਕਰ ਬੈਠੇ। 32 ਸਾਲਾ ਇਸ਼ਾਂਤ ਦੇ ਅੰਤਰਰਾਸ਼ਟਰੀ ਮੈਚਾਂ ਵਿਚ ਭਵਿੱਖ ਨੂੰ ਲੈ ਕੇ ਲਗਾਤਾਰ ਸਵਾਲ ਉਠਦੇ ਰਹੇ ਹਨ। ਇਸ਼ਾਂਤ ਦੀ ਜਗ੍ਹਾ ਹੁਣ ਦਿੱਲੀ ਦੀ ਟੀਮ ਵਿਚ ਹਰਸ਼ਲ ਪਟੇਲ, ਮੋਹਿਤ ਸ਼ਰਮਾ ਅਤੇ ਆਵੇਸ਼ ਖਾਨ ਵਰਗੇ ਗੇਂਦਬਾਜ ਨੂੰ ਮੌਕਾ ਮਿਲ ਸਕਦਾ ਹੈ।
ਇਹ ਵੀ ਪੜ੍ਹੋ: IPL 2020: ਧੋਨੀ ਦੀ ਟੀਮ ਦੀਆਂ ਮੁਸ਼ਕਲਾਂ ਵਧੀਆਂ, ਅਜੇ ਕੁੱਝ ਹੋਰ ਮੈਚਾਂ 'ਚ ਨਹੀਂ ਖੇਡੇਗਾ ਇਹ ਧਾਕੜ ਖਿਡਾਰੀ