IPL 2020: ਟੀਮ ਦਾ ਹੌਸਲਾ ਵਧਾਉਣ ਲਈ ਮੈਦਾਨ ''ਚ ਪੁੱਜੇ ਸ਼ਾਹਰੁਖ ਖਾਨ, ਬਦਲੀ ਲੁੱਕ ਦੇਖ ਪ੍ਰਸ਼ੰਸਕ ਹੋਏ ਕਰੇਜ਼ੀ

Thursday, Oct 01, 2020 - 01:13 PM (IST)

IPL 2020: ਟੀਮ ਦਾ ਹੌਸਲਾ ਵਧਾਉਣ ਲਈ ਮੈਦਾਨ ''ਚ ਪੁੱਜੇ ਸ਼ਾਹਰੁਖ ਖਾਨ, ਬਦਲੀ ਲੁੱਕ ਦੇਖ ਪ੍ਰਸ਼ੰਸਕ ਹੋਏ ਕਰੇਜ਼ੀ

ਨਵੀਂ ਦਿੱਲੀ : ਕੋਲਕਾਤਾ ਨਾਈਟ ਰਾਈਡਰਸ ਟੀਮ ਦੇ ਮਾਲਕ ਸ਼ਾਹਰੁਖ ਖਾਨ ਬੁੱਧਵਾਰ ਨੂੰ ਆਪਣੀ ਟੀਮ ਦਾ ਰਾਜਸਥਾਨ ਰਾਇਲਸ ਖ਼ਿਲਾਫ਼ ਹੋ ਰਿਹਾ ਮੈਚ ਦੇਖਣ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਗੌਰੀ ਖਾਨ, ਪੁੱਤਰ ਆਰੀਅਨ ਖਾਨ ਵੀ ਮੌਜੂਦ ਸੀ। ਉਨ੍ਹਾਂ ਨੂੰ ਕੈਮਰੇ ਵਿਚ ਦੇਖਦੇ ਹੀ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਨੀਆਂ ਸ਼ੁਰੂ ਕਰ ਦਿੱਤੀ। ਕੁੱਝ ਨੇ ਤਾਂ ਉਨ੍ਹਾਂ ਦੀ ਬਦਲੀ ਹੋਈ ਲੁੱਕ ਨੂੰ ਲੈ ਕੇ ਵੀ ਕੁਮੈਂਟ ਕੀਤੇ। ਉਥੇ ਹੀ ਕੋਲਕਾਤਾ ਟੀਮ ਮੈਂਬਰਾਂ ਨੇ ਵੀ 37 ਦੌੜਾਂ ਨਾਲ ਜਿੱਤ ਦਰਜ ਕਰਕੇ ਟੀਮ ਮਾਲਿਕ ਨੂੰ ਮੁਸਕਰਾਉਣ ਦਾ ਮੌਕਾ ਦੇ ਦਿੱਤਾ।

ਇਹ ਵੀ ਪੜ੍ਹੋ: ਅਕਤੂਬਰ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਇੱਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ


ਦੱਸ ਦੇਈਏ ਕਿ ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਤੋਂ ਬਾਅਦ ਨੌਜਵਾਨ ਗੇਂਦਬਾਜ਼ਾਂ ਦੀ ਤਿਕੜੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਇਕਪਾਸੜ ਮੁਕਾਬਲੇ 'ਚ ਬੁੱਧਵਾਰ ਨੂੰ ਰਾਜਸਥਾਨ ਰਾਇਲਜ਼ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇ. ਕੇ. ਆਰ. ਨੇ ਗਿੱਲ ਦੀਆਂ 47 ਦੌੜਾਂ ਦੀ ਮਦਦ ਨਾਲ 6 ਵਿਕਟਾਂ 'ਤੇ 174 ਦੌੜਾਂ ਬਣਾਈਆਂ। ਜਵਾਬ 'ਚ ਰਾਇਲਜ਼ ਦੀ ਟੀਮ 9 ਵਿਕਟਾਂ 'ਤੇ 137 ਦੌੜਾਂ ਹੀ ਬਣਾ ਸਕੀ।

ਇਹ ਵੀ ਪੜ੍ਹੋ: ਸੋਨੇ ਦੀ ਕੀਮਤ 'ਚ ਗਿਰਾਵਟ ਨਿਵੇਸ਼ਕਾਂ ਲਈ ਚੰਗਾ ਮੌਕਾ

 

PunjabKesari

PunjabKesari

PunjabKesari


author

cherry

Content Editor

Related News