IPL 2020: ਇਸ ਖਿਡਾਰੀ ਨੇ ਕੀਤੀ ਭਵਿੱਖਬਾਣੀ, ਇਹ ਟੀਮ ਜਿੱਤੇਗੀ ਇਸ ਸੀਜ਼ਨ ਦਾ ਖ਼ਿਤਾਬ
Sunday, Sep 13, 2020 - 05:02 PM (IST)

ਸਪੋਰਟਸ ਡੈਸਕ : ਆਈ.ਪੀ.ਐਲ. ਦੇ 13ਵੇਂ ਸੀਜ਼ਨ ਦੀ ਸ਼ੁਰੂਆਤ ਵਿਚ ਕੁੱਝ ਹੀ ਸਮਾਂ ਬਚਿਆ ਹੈ। 19 ਸਤੰਬਰ ਨੂੰ ਇਸ ਸੀਜ਼ਨ ਦਾ ਪਹਿਲਾ ਮੁਕਾਬਲਾ ਚੇਨੱਈ ਸੁਪਰ ਕਿੰਗਸ ਅਤੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਵਿਚਾਲੇ ਦੁਬਈ ਵਿਚ ਖੇਡਿਆ ਜਾਵੇਗਾ। ਅਜਿਹੇ ਵਿਚ ਇੰਗਲੈਂਡ ਦੇ ਸਾਬਕਾ ਧਾਕੜ ਖ਼ਿਡਾਰੀ ਕੈਵਿਨ ਪੀਟਰਸਨ ਵੀ ਯੂ.ਏ.ਈ. ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਸ ਦੀ ਟੀਮ ਇਸ ਵਾਰ ਖ਼ਿਤਾਬ ਜਿੱਤਣ ਦਾ ਦਾਅਵੇਦਾਰ ਦੱਸਿਆ ਹੈ।
ਇਹ ਵੀ ਪੜ੍ਹੋ: ਕ੍ਰਿਕਟ ਦੀ ਦੁਨੀਆ 'ਚ ਵੱਡਾ ਧਮਾਕਾ ਕਰਨ ਵਾਲੇ ਹਨ ਕ੍ਰਿਕਟਰ ਹਰਭਜਨ ਸਿੰਘ, ਕੀਤਾ ਇਹ ਟਵੀਟ
ਦਰਅਸਲ ਕੇਵਿਨ ਪੀਟਰਸਨ ਨੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, 'ਯੂਕੇ ਵਿਚ ਇਕ ਬਬਲ ਤੋਂ ਯੂ.ਏ.ਈ. ਵਿਚ ਦੂਜੇ ਬਬਲ ਵਿਚ, ਖੁਸ਼ੀ ਹੈ ਕਿ ਕ੍ਰਿਕਟ ਦੀ ਵਾਪਸੀ ਹੋ ਗਈ ਹੈ, ਆਈ.ਪੀ.ਐਲ. ਵਿਚ ਕੰਮ ਕਰਣ ਨੂੰ ਲੈ ਕੇ ਹਮੇਸ਼ਾ ਬਹੁਤ ਉਤਸ਼ਾਹਿਤ ਰਹਿੰਦਾ ਹਾਂ। ਕੌਣ ਜਿੱਤ ਰਿਹਾ ਹੈ? ਉਮੀਦ ਕਰਦਾ ਹਾਂ ਦਿੱਲੀ!
ਇਹ ਵੀ ਪੜ੍ਹੋ: ਸਪਾਟ ਫਿਕਸਿੰਗ ਪਾਬੰਦੀ ਖ਼ਤਮ ਹੋਣ 'ਤੇ ਸ਼੍ਰੀਸੰਤ ਦਾ ਵੱਡਾ ਬਿਆਨ ਆਇਆ ਸਾਹਮਣੇ
ਧਿਆਨਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਦੱਖਣੀ ਅਫਰੀਕੀ ਮੂਲ ਦੇ ਪੀਟਰਸਨ ਨੇ ਟਵਿਟਰ 'ਤੇ ਲਿਖਿਆ ਸੀ ਕਿ ਦੱਖਣੀ ਅਫਰੀਕਾ ਵਿਚ ਕ੍ਰਿਕਟ ਨੂੰ ਲੈ ਕੇ ਜੋ ਕੁੱਝ ਹੋ ਰਿਹਾ ਹੈ ਉਹ ਭਿਆਨਕ ਹੈ। ਸੀ.ਐਸ.ਏ. ਵਿਚ ਸਾਬਕਾ ਕਪਤਾਨ ਗਰੀਮ ਸਮਿਥ ਅਹਿਮ ਅਹੁਦੇ 'ਤੇ ਸਨ ਅਤੇ ਪੀਟਰਸਨ ਨੂੰ ਉਨ੍ਹਾਂ ਲਈ ਬੁਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ, 'ਮੈਨੂੰ ਉਸ ਸੰਗਠਨ ਵਿਚ ਕੰਮ ਕਰਣ ਵਾਲੇ ਕਈ ਅਨੌਖੇ ਲੋਕਾਂ ਅਤੇ ਉਨ੍ਹਾਂ ਸਾਰਿਆਂ ਖਿਡਾਰੀਆਂ ਲਈ ਬਹੁਤ ਦੁੱਖ ਹੈ ਜੋ ਇਸ ਆਫ਼ਤ ਕਾਰਨ ਸੰਘਰਸ਼ ਕਰ ਰਹੇ ਹਨ।' ਪੀਟਰਸਨ ਨੇ ਕਿਹਾ, 'ਖੇਡ ਦੱਖਣ ਅਫਰੀਕਾ ਨੂੰ ਇੱਕਜੁਟ ਕਰਦਾ ਹੈ। ਇਹ ਹਾਰਰ ਸ਼ੋ ਕ੍ਰਿਕਟ ਨੂੰ ਖਤਮ ਕਰ ਦੇਵੇਗਾ।'
ਇਹ ਵੀ ਪੜ੍ਹੋ: ਪਾਸਵਰਡ ਵਰਗਾ ਰੱਖਿਆ ਪੁੱਤਰ ਦਾ ਨਾਂ, ਖੁਦ ਹੀ ਭੁੱਲ ਗਏ Elon Musk