IPL 2020: BCCI ਦੇ ਸਾਹਮਣੇ ਆਈ ਇਕ ਹੋਰ ਮੁਸ਼ਕਲ, ਦਲ ਦਾ ਮੈਂਬਰ ਕੋਵਿਡ-19 ਨਾਲ ਪੀੜਤ

09/03/2020 1:05:51 PM

ਦੁਬਈ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀਆਂ ਤਿਆਰੀਆਂ ਦੀ ਦੇਖਭਾਲ ਲਈ ਇੱਥੇ ਆਏ ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨਾਲ ਜੁੜੇ ਇਕ ਮੈਂਬਰ ਨੂੰ ਕੋਵਿਡ-19 ਦੇ ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਹੈ। ਇਸ ਟੀ20 ਮੁਕਾਬਲੇ ਦਾ ਪ੍ਰਬੰਧ 19 ਸਤੰਬਰ ਤੋਂ 10 ਨਵੰਬਰ ਦਰਮਿਆਨ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਕੀਤਾ ਜਾਵੇਗਾ । ਆਈ.ਪੀ.ਐੱਲ. ਦੇ ਇਕ ਸੀਨੀਅਰ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ 'ਤੇ ਕਿਹਾ, 'ਬੀ.ਸੀ.ਸੀ.ਆਈ. ਦਲ ਵਿਚ ਸ਼ਾਮਲ ਇਕ ਮੈਂਬਰ ਦਾ ਟੈਸਟ ਪਾਜ਼ੇਟਿਵ ਆਇਆ ਹੈ। ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਕਿ ਇਹ ਕ੍ਰਿਕਟ ਸੰਚਾਲਨ ਟੀਮ ਨਾਲ ਜੁੜਿਆ ਹੈ ਜਾਂ ਡਾਕਟਰੀ ਟੀਮ ਨਾਲ। ਟੈਸਟ ਚੱਲ ਰਹੇ ਹਨ ਅਤੇ ਸਾਰੇ ਤੰਦਰੁਸਤ ਹਨ ਅਤੇ ਕਿਸੇ ਵਿਚ ਵੀ ਬੀਮਾਰੀ ਦਾ ਕੋਈ ਲੱਛਣ ਨਹੀਂ ਹੈ। ਉਨ੍ਹਾਂ ਕਿਹਾ, 'ਚਿੰਤਾ ਦੀ ਕੋਈ ਗੱਲ ਨਹੀਂ ਹੈ।'

ਇਹ ਵੀ ਪੜ੍ਹੋ: IPL 2020: ਸੌਰਭ ਗਾਂਗੁਲੀ ਨੇ ਦੱਸਿਆ ਕਦੋਂ ਜ਼ਾਰੀ ਹੋਵੇਗਾ ਟੂਰਨਾਮੈਂਟ ਦਾ ਸ਼ੈਡਿਊਲ

ਇਸ ਤੋਂ ਪਹਿਲਾਂ ਚੇਨੱਈ ਸੁਪਰਕਿੰਗਜ਼ ਦੇ 2 ਖਿਡਾਰੀਆਂ ਸਮੇਤ 13 ਮੈਬਰਾਂ ਨੂੰ ਪਿਛਲੇ ਹਫ਼ਤੇ ਇਸ ਬੀਮਾਰੀ ਨਾਲ ਪੀੜਤ ਪਾਇਆ ਗਿਆ ਸੀ। ਉਹ ਹੁਣ 14 ਦਿਨ ਦੇ ਲਾਜ਼ਮੀ ਇਕਾਂਤਵਾਸ 'ਤੇ ਹਨ। ਹੋਰ ਟੀਮਾਂ ਨੇ ਆਗਮਨ 'ਤੇ ਇਕਾਂਤਵਾਸ ਪੂਰਾ ਕਰਣ ਅਤੇ ਸਾਰੇ ਮੈਬਰਾਂ ਦੇ ਟੈਸਟ ਨੈਗੇਟਿਵ ਆਉਣ ਦੇ ਬਾਅਦ ਅਭਿਆਸ ਸ਼ੁਰੂ ਕਰ ਦਿੱਤਾ ਹੈ। ਕੋਵਿਡ-19 ਕਾਰਨ ਇਸ ਵਾਰ ਆਈ.ਪੀ.ਐੱਲ. ਦਾ ਪ੍ਰਬੰਧ ਯੂ.ਏ.ਈ. ਦੇ ਤਿੰਨ ਸ਼ਹਿਰਾਂ ਦੁਬਈ, ਸ਼ਾਰਜਾਹ ਅਤੇ ਅਬੁਧਾਬੀ ਵਿਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਇਹ ਹੈ ਹਸੀਨ ਜਹਾਂ ਦਾ ਪਹਿਲਾ ਘਰਵਾਲਾ, ਫਿਰ ਸ਼ਮੀ ਨੇ ਇੰਝ ਬਣਾਈ ਸੀ ਆਪਣੀ ਬੇਗਮ


cherry

Content Editor

Related News