ਆਪਣੀ ਬੱਲੇਬਾਜ਼ੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਬਣਾਏ ਰੱਖਣਾ ਚਾਹੁੰਦਾ ਹਾਂ: ਨਿਤੀਸ਼ ਰਾਣਾ
Thursday, Mar 28, 2019 - 03:25 PM (IST)

ਸਪੋਰਟ ਡੈਸਕ- IPL 2019 ਦੇ ਸ਼ੁਰੂਆਤੀ 2 ਮੈਚਾਂ 'ਚ ਕੋਲਕਾਤਾ ਨਾਈਟ ਰਾਇਡਰਸ ਦੇ ਬੱਲੇਬਾਜ਼ ਨੀਤੀਸ਼ ਰਾਣਾ ਨੇ ਦੋ ਮੈਚਾਂ 'ਚ ਲਗਾਤਾਰ ਅਰਧ ਸੈਂਕੜੇ ਜਮਾਏ। ਇੱਥੇ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਨੇ ਇਹ ਅਰਧ ਸੈਂਕੜੇ ਵੱਖ-ਵੱਖ ਕ੍ਰਮ 'ਤੇ ਬੱਲੇਬਾਜ਼ੀ ਕਰਕੇ ਲਗਾਏ ਹਨ। ਰਾਣਾ ਨੇ ਕਿਹਾ, ਵੱਖ-ਵੱਖ ਕ੍ਰਮ 'ਤੇ ਆ ਕੇ ਲਗਾਤਾਰ ਅਰਧ ਸੈਂਕੜੇ ਜਮਾਂ ਦੇਣ ਲਈ ਖਿਡਾਰੀ 'ਚ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ, ਰਾਣਾ ਨੇ ਕਿਹਾ ਆਈ. ਪੀ. ਐੱਲ ਦੀ ਸ਼ੁਰੂਆਤ 'ਚ ਆਮਤੌਰ 'ਤੇ ਲਗਾਤਾਰ ਨੂੰ ਬਣਾਏ ਰੱਖਣ ਦੀ ਚਿੰਤਾ 'ਤੇ ਉਹ ਕਾਬੂ ਪਾ ਚੁੱਕੇ ਹਨ। ਰਾਣਾ ਸੁਨੀਲ ਨਰਾਇਣ ਦੀ ਗੈਰ ਮੌਜੂਦਗੀ 'ਚ ਸਲਾਮੀ ਬੱਲੇਬਾਜ਼ ਦੇ ਰੂਪ 'ਚ ਬੱਲੇਬਾਜ਼ੀ ਕਰ ਰਹੇ ਹਨ। ਰਾਣਾ ਨੇ ਐਤਵਾਰ ਸਨਰਾਇਜ਼ਰਸ ਹੈਦਰਾਬਾਦ ਦੇ ਖਿਲਾਫ ਪਹਿਲਾਂ ਮੈਚ 'ਚ ਸ਼ਾਨਦਾਰ 68 ਦੌੜਾਂ ਬਣਾਏ , ਤਾਂ ਉਥੇ ਹੀ ਬੱਧਵਾਰ ਨੂੰ ਆਪਣੇ ਦੂਜੇ ਮੈਚ 'ਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਰਾਣਾ ਨੇ 34 ਗੇਂਦਾਂ 'ਚ 63 ਦੌੜਾਂ ਦੀ ਬਿਤਰੀਨ ਪਾਰੀ ਖੇਡੀ। ਇਸ ਪਾਰੀ ਦੀ ਬਦੌਲਤ ਰਾਣਾ ਨੇ ਦਿੱਲੀ ਕੈਪੀਟਲਸ ਦੇ ਬੱਲੇਬਾਜ਼ ਰਿਸ਼ਭ ਪੰਤ ਨੂੰ ਆਰੇਂਜ ਕੈਪ ਦੀ ਦੋੜ 'ਚ ਪਿੱਛੇ ਛੱਡਦੇ ਹੋਏ ਪੰਤ ਨੇ ਦੋ ਮੈਚਾਂ 'ਚ 103 ਦੌੜਾਂ ਬਣਾਈਆਂ ਹਨ ਜਦ ਕਿ ਰਾਣਾ ਨੇ ਦੋ ਮੈਚਾਂ 'ਚ 133 ਦੌੜਾਂ ਬਣਾ ਕੇ ਆਰੇਂਜ ਕੈਪ ਦੀ ਦੋੜ 'ਚ ਟਾਪ 'ਤੇ ਬਣੇ ਹੋਏ ਹਨ।