IPL 2019 : ਪੰਤ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਦਿੱਲੀ ਨੇ ਰਾਜਸਥਾਨ ਨੂੰ 5 ਵਿਕਟਾਂ ਨਾਲ ਹਰਾਇਆ
Saturday, May 04, 2019 - 07:27 PM (IST)

ਨਵੀਂ ਦਿੱਲੀ- ਦਿੱਲੀ ਕੈਪੀਟਲਸ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਆਈ. ਪੀ. ਐੱਲ. ਸੀਜ਼ਨ 12 ਦਾ 53ਵਾਂ ਮੁਕਾਬਲਾ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਖੇਡਿਆ ਗਿਆ ਜਿਸ ਵਿਚ ਰਾਜਸਥਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ 20 ਓਵਰਾਂ ਵਿਚ 9 ਵਿਕਟਾਂ ਗੁਆ ਕੇ ਦਿੱਲੀ ਨੂੰ 116 ਦੌਡ਼ਾਂ ਦਾ ਟੀਚਾ ਦਿੱਤਾ ਜਿਸ ਨੂੰ ਦਿੱਲੀ ਨੇ 16.1 ਓਵਰ ਵਿਚ 5 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।
ਟੀਚੇ ਦਾ ਪਿੱਛਾ ਕਰਨ ਉੱਤਰੀ ਦਿੱਲੀ ਨੂੰ ਪਹਿਲਾ ਝਟਕਾ 16 ਦੇ ਨਿਜੀ ਸਕੋਰ 'ਤੇ ਸ਼ਿਖਰ ਧਵਨ ਦੇ ਰੂਪ 'ਚ ਲੱਗਾ। ਉਸ ਸਮੇਂ ਦਿੱਲੀ ਦਾ ਸਕੋਰ 28 ਦੌਡ਼ਾਂ ਸੀ। ਇਸ ਦੀ ਅਗਲੀ ਹੀ ਗੇਂਦ ਪ੍ਰਿਥਵੀ ਸ਼ਾਹ ਵੀ ਈਸ਼ ਸੋਢੀ ਦਾ ਸ਼ਿਕਾਰ ਹੋ ਗਈ। ਇਸ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਵੀ ਕੁਝ ਖਾਸ ਨਾ ਕਰ ਸਕੇ ਅਤੇ 15 ਦੌਡ਼ਾਂ ਬਣਾ ਕੇ ਸ਼੍ਰੇਅਸ ਗੋਪਾਲ ਦਾ ਸ਼ਿਕਾਰ ਹੋ ਗਏ। ਦਿੱਲੀ ਨੂੰ ਚੌਥਾ ਝਟਕਾ ਕੌਲਿਨ ਇਨਗ੍ਰਾਮ (12) ਦੇ ਰੂਪ 'ਚ ਲੱਗਾ। ਰਾਜਸਥਾਨ ਨੂੰ 5ਵੀਂ ਸਫਲਤਾ ਸ਼੍ਰੇਅਸ ਗੋਪਾਨਲ ਨੇ ਰੁਦਰਫੋਰਡ ਦੇ ਰੂਪ 'ਚ ਦਿਵਾਈ। ਇਸ ਦੌਰਾਨ ਪੰਤ ਨੇ ਆਪਣਾ ਸ਼ਾਨਦਾਰ ਅਰਧ ਸੈਂਕਡ਼ਾ ਵੀ ਪੂਰਾ ਕਰ ਲਿਆ। ਇਸ ਮੈਚ ਪੰਤ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਦਿੱਲੀ ਨੇ 5 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।
ਇਸ ਤੋਂ ਪਹਿਲਾਂ ਰਾਜਸਥਾਨ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਰਾਜਸਥਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਅਜਿੰਕਯ ਰਹਾਨੇ 2 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਰਹਾਨੇ ਇਸ਼ਾਂਤ ਦੀ ਗੇਂਦ 'ਤੇ ਧਵਨ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਲੀਆਮ ਲਿਵਿੰਗਸਟੋਨ 14 ਦੌੜਾਂ ਦੇ ਨਿੱਜੀ ਸਕੋਰ 'ਤੇ ਇਸ਼ਾਂਤ ਸ਼ਰਮਾ ਵੱਲੋਂ ਬੋਲਡ ਹੋ ਗਏ। ਇਸ ਤੋਂ ਬਾਅਦ ਸੰਜੂ ਸੈਮਸਨ ਮੈਦਾਨ 'ਤੇ ਉਤਰੇ ਪਰ ਉਹ 5 ਦੌੜਾਂ ਦੇ ਨਿੱਜੀ ਸਕੋਰ 'ਤੇ ਪ੍ਰਿਥਵੀ ਸ਼ਾਅ ਵੱਲੋਂ ਰਨ ਆਊਟ ਹੋ ਗਏ। ਇਸ ਤੋਂ ਬਾਅਦ ਮਹੀਪਾਲ ਲੋਮਰੋਰ ਵੀ ਕੁਝ ਕਮਾਲ ਨਾ ਕਰ ਸਕੇ ਅਤੇ 8 ਦੌੜਾਂ ਦੇ ਨਿੱਜੀ ਸਕੋਰ 'ਤੇ ਇਸ਼ਾਂਤ ਦੀ ਗੇਂਦ 'ਤੇ ਰਿਸ਼ਭ ਪੰਤ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਰਾਜਸਥਾਨ ਨੂੰ 5ਵਾਂ ਝਟਕਾ ਉਦੋਂ ਲੱਗਾ ਜਦੋਂ ਸ਼੍ਰੇਅਰਸ ਗੋਪਾਲ 12 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਗੋਪਾਲ ਏ. ਮਿਸ਼ਰਾ ਦੀ ਗੇਂਦ 'ਤੇ ਰਿਸ਼ਭ ਪੰਤ ਵੱਲੋਂ ਸਟੰਪ ਆਊਟ ਹੋ ਗਏ। ਰਾਜਸਥਾਨ ਨੂੰ 6ਵਾਂ ਝਟਕਾ ਉਦੋਂ ਲੱਗਾ ਜਦੋਂ ਸਟੁਅਰਟ ਬਿੰਨੀ 0 'ਤੇ ਆਊਟ ਹੋ ਗਏ। ਬਿੰਨੀ ਏ. ਮਿਸ਼ਰਾ ਦੀ ਗੇਂਦ 'ਤੇ ਪੰਤ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਰਾਜਸਥਾਨ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਕ੍ਰਿਸ਼ਣੱਪਾ ਗੌਥਮ 6 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਉਹ ਮਿਸ਼ਰਾ ਦੀ ਗੇਂਦ 'ਤੇ ਇਸ਼ਾਂਤ ਨੂੰ ਕੈਚ ਦੇ ਬੈਠੇ ਅਤੇ ਆਊਟ ਹੋ ਗਏ। ਇਸ ਤੋਂ ਬਾਅਦ ਕ੍ਰਿਸ਼ਨਾ ਗੌਥਮ ਵੀ 6 ਦੌਡ਼ਾਂ ਬਣਾ ਕੇ ਪਵੇਲੀਅਨ ਪਰਤ ਗਏ।
ਟੀਮਾਂ :
ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼ਰੇਅਸ ਅਇਅਰ (ਕਪਤਾਨ), ਰਿਸ਼ਭ ਪੰਤ, ਕੋਲਿਨ ਇੰਗਰਾਮ, ਸ਼ੇਰਫਾਂ ਰਦਰਫੋਰਡ, ਕੇਮੋ ਪਾਲ, ਅਕਸ਼ਰ ਪਟੇਲ, ਅਮਿਤ ਮਿਸ਼ਰਾ, ਇਸ਼ਾਂਤ ਸ਼ਰਮਾ, ਟਰੈਂਟ ਬੋਲਟ।
ਰਾਜਸਥਾਨ ਰਾਇਲਜ਼ :ਸੰਜੂ ਸੈਮਸਨ, ਲੀਅਮ ਲਿਵਿੰਗਸਟੋਨ, ਆਜਿੰਕਯ ਰਹਾਨੇ (ਕਪਤਾਨ), ਰਿਆਨ ਪਰਾਗ, ਸਟੂਅਰਟ ਬਿੰਨੀ, ਮਹਿਪਾਲ ਲੋਮਰ, ਕ੍ਰਿਸ਼ਨਾਪਪਾ ਗੌਥਮ, ਸ਼ਰੇਅਸ ਗੋਪਾਲ, ਈਸ਼ ਸੋਢੀ, ਵਰੁਣ ਐਰੋਨ, ਓਸ਼ੇਨ ਥਾਮਸ।