IPL 2019 : ਫਿਰ ਹਾਰਨ ''ਤੇ ਵਿਰਾਟ ਦਾ ਵੱਡਾ ਬਿਆਨ ਆਇਆ ਸਾਹਮਣੇ

04/16/2019 12:14:06 AM

ਜਲੰਧਰ— ਆਈ. ਪੀ. ਐੱਲ.-12 ਸੀਜ਼ਨ 'ਚ 6 ਮੈਚ 'ਚ ਲਗਾਤਾਰ ਹਾਰਨ ਤੋਂ ਬਾਅਦ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਨੂੰ ਪੰਜਾਬ ਵਿਰੁੱਧ ਮੈਚ ਦੌਰਾਨ ਜਿੱਤ ਮਿਲੀ ਸੀ। ਸੀਜ਼ਨ ਦੇ ਆਪਣੇ 8ਵੇਂ ਮੁਕਾਬਲੇ 'ਚ ਇਕ ਬਾਰ ਫਿਰ ਤੋਂ ਬੈਂਗਲੁਰੂ ਨੂੰ ਹਾਰ ਝੱਲਣੀ ਪਈ। ਮੁੰਬਈ ਇੰਡੀਅਨਜ਼ ਤੋਂ 5 ਵਿਕਟਾਂ ਨਾਲ ਹਾਰ ਮਿਲਣ ਤੋਂ ਬਾਅਦ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਵਧੀਆ ਖੇਡ ਖੇਡਿਆ। ਗੇਂਦ ਦੇ ਨਾਲ ਵੀ ਅਸੀਂ ਵਧੀਆ ਸੀ। ਹਾਲਾਂਕਿ ਪਹਿਲੇ 6 ਓਵਰਾਂ ਸਾਡੇ ਲਈ ਵਧੀਆ ਨਹੀਂ ਸਨ ਪਰ ਸਾਡੇ ਖਿਡਾਰੀਆਂ ਨੇ ਮੱਧਕ੍ਰਮ 'ਚ ਵਧੀਆ ਮੁਕਾਬਲਾ ਕੀਤਾ। ਕੋਹਲੀ ਨੇ ਕਿਹਾ ਕਿ ਸਾਨੂੰ ਇਸ ਪਿੱਚ 'ਤੇ ਖੱਬੇ ਹੱਥ ਦੇ ਸਪਿਨਰ ਨੂੰ ਟੀਮ 'ਚ ਲੈਣ ਦਾ ਰਿਸਕ ਲੈਣਾ ਪਿਆ ਸੀ। ਇੱਥੇ ਤਰੇਲ ਦੇ ਕਾਰਨ ਗੇਂਦ ਵਧੀਆ ਨਹੀਂ ਜਾ ਰਿਹਾ ਸੀ। ਕੋਹਲੀ ਨੇ ਇਸ ਦੌਰਾਨ ਮੋਇਨ ਅਲੀ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੋਇਨ ਜਿੰਨੀ ਵਧੀਆ ਬੱਲੇਬਾਜ਼ੀ ਕੀਤੀ ਹੈ ਉਨ੍ਹੀ ਹੀ ਵਧੀਆ ਗੇਂਦਬਾਜ਼ੀ ਵੀ ਕੀਤੀ ਹੈ। ਸੀਨੀਅਰ ਖਿਡਾਰੀ ਨੂੰ ਜ਼ਿੰਮੇਵਾਰੀ ਲੈਂਦੇ ਦੇਖ ਖੁਸ਼ੀ ਹੁੰਦੀ ਹੈ। ਬਸ ਹੁਣ ਸਾਨੂੰ ਆਨੰਦ ਲੈਂਦਿਆ ਖੇਡਣਾ ਹੋਵੇਗਾ। ਪਿਛਲੇ 2 ਮੈਚਾਂ 'ਚ ਅਸੀਂ ਜਿਸ ਤਰ੍ਹਾਂ ਨਾਲ ਖੇਡ ਦਿਖਾਇਆ, ਉਸ ਤਰ੍ਹਾਂ ਨਾਲ ਖੇਡਣ ਦੀ ਜ਼ਰੂਰਤ ਹੈ। ਸਾਨੂੰ ਬਸ ਦਬਾਅ 'ਚ ਵਧੀਆ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ।


Gurdeep Singh

Content Editor

Related News