IPL 2019: ਪੰਜਾਬ ਵਿਰੁੱਧ ਘਰ ਤੋਂ ਮੁਹਿੰਮ ਨਾਲ ਸ਼ੁਰੂ ਕਰੇਗਾ ਰਾਜਸਥਾਨ
Monday, Mar 25, 2019 - 12:05 AM (IST)

ਜੈਪੁਰ— ਰਾਜਸਥਾਨ ਰਾਇਲਜ਼ ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੈਸ਼ਨ ਦੀ ਸ਼ੁਰੂਆਤ ਸੋਮਵਾਰ ਨੂੰ ਆਪਣੇ ਘਰੇਲੂ ਸਵਾਈਮਾਨ ਸਿੰਘ ਮੈਦਾਨ ਤੋਂ ਕਰੇਗੀ, ਜਿੱਥੇ ਉਸਦੇ ਸਾਹਮਣੇ ਆਪਣੇ ਪਹਿਲੇ ਖਿਤਾਬ ਦੀ ਭਾਲ ਵਿਚ ਲੱਗੀ ਕਿੰਗਜ਼ ਇਲੈਵਨ ਪੰਜਾਬ ਦੀ ਚੁਣੌਤੀ ਰਹੇਗੀ।
ਰਾਜਸਥਾਨ ਕੋਲ ਧਾਕੜ ਖਿਡਾਰੀਆਂ ਦਾ ਕ੍ਰਮ ਹੈ, ਜਿਨ੍ਹਾਂ ਵਿਚ ਸਟੀਵ ਸਮਿਥ, ਜੋਸ ਬਟਲਰ, ਬੇਨ ਸਟੋਕਸ ਤੇ ਅਜਿੰਕਯ ਰਹਾਨੇ ਵਰਗੇ ਸਟਾਰ ਸ਼ਾਮਲ ਹਨ। ਟੀਮ ਦੇ ਬਿਹਤਰੀਨ ਬੱਲੇਬਾਜ਼ੀ ਕ੍ਰਮ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿਰੁੱਧ ਉਸਦੇ ਮੈਚ ਵੱਡੇ ਸਕੋਰ ਵਾਲੇ ਹੋਣਗੇ । ਹਾਲਾਂਕਿ ਉਸਦੇ ਗੇਂਦਬਾਜ਼ੀ ਕ੍ਰਮ ਵਿਚ ਵੱਡੇ ਚਿਹਰੇ ਨਦਾਰਦ ਹਨ, ਜਿਸ ਨਾਲ ਉਸਦੇ ਟੀਮ ਸੰਯੋਜਨ ਵਿਚ ਸੰਤੁਲਨ ਦੀ ਕਮੀ ਦਿਖਾਈ ਦਿੰਦੀ ਹੈ।
ਜੋਫਰਾ ਆਰਚਰ ਰਾਜਸਥਾਨ ਦੇ ਵਧੀਆ ਗੇਂਦਬਾਜ਼ਾਂ ਵਿਚੋਂ ਇਕ ਹੈ ਪਰ ਪਿਛਲਾ ਆਈ.ਪੀ. ਐੱਲ. ਸੈਸ਼ਨ ਉਸਦੇ ਲਈ ਨਿਰਾਸ਼ਾਜਨਕ ਰਿਹਾ ਸੀ ਤੇ ਇਸ ਸੈਸ਼ਨ ਵਿਚ ਉਸ 'ਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਕੀਤਾ ਜਾ ਸਕਦਾ। ਵਿਦੇਸ਼ੀ ਗੇਂਦਬਾਜ਼ਾਂ ਤੋਂ ਇਲਾਵਾ ਭਾਰਤੀ ਗੇਂਦਬਾਜ਼ਾਂ ਵਿਚ ਵੀ ਟੀਮ ਕੋਲ ਕੋਈ ਖਾਸ ਤਜਰਬਾ ਦਿਖਾਈ ਨਹੀਂ ਦਿੰਦਾ ਹੈ ਜਿਹੜਾ ਟੀਮ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਦੂਜੇ ਪਾਸੇ ਪ੍ਰਿਟੀ ਜ਼ਿੰਟਾ ਦੀ ਪੰਜਾਬ ਆਈ. ਪੀ. ਐੱਲ. ਦੇ 12 ਸਾਲਾਂ ਵਿਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਟੂਰਨਾਮੈਂਟ ਵਿਚ ਆਪਣੀ ਲੈਅ ਬਰਕਰਾਰ ਰੱਖਣ ਵਿਚ ਅਸਫਲ ਰਹੀ ਹੈ ਤੇ ਇਸ ਵਾਰ ਟੀਮ ਦੀਆਂ ਕੋਸ਼ਿਸ਼ਾਂ ਆਪਣੀ ਕਿਸਮਤ ਬਦਲਣ ਤੇ ਕ੍ਰਿਸ ਗੇਲ ਵਰਗਾ ਵਧੀਆ ਓਪਨਿੰਗ ਕ੍ਰਮ ਉਸਦੇ ਕੋਲ ਹੈ, ਜਿਸ ਦਾ ਪਿਛਲੇ ਸੈਸ਼ਨ ਵਿਚ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ ਸੀ।