IPL 2019 : ਜਿੱਤ ਤੋਂ ਬਾਅਦ ਚੇਨਈ ਦੇ ਕਪਤਾਨ ਧੋਨੀ ਨੇ ਦਿੱਤਾ ਵੱਡਾ ਬਿਆਨ

Saturday, May 11, 2019 - 02:49 AM (IST)

IPL 2019 : ਜਿੱਤ ਤੋਂ ਬਾਅਦ ਚੇਨਈ ਦੇ ਕਪਤਾਨ ਧੋਨੀ ਨੇ ਦਿੱਤਾ ਵੱਡਾ ਬਿਆਨ

ਵਿਸ਼ਾਖਾਪਟਨਮ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਦਿੱਲੀ ਕੈਪੀਟਲਸ ਵਿਰੁੱਧ ਦੂਸਰੇ ਕੁਆਟਰ ਫਾਈਨਲ 'ਚ 6 ਵਿਕਟਾਂ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੰਦੇ ਹੋਏ ਕਿਹਾ ਕਿ ਗੇਂਦਬਾਜ਼ੀ ਵਿਭਾਗ ਦੇ ਲਗਾਤਾਰ ਵਧੀਆ ਪ੍ਰਦਰਸ਼ਨ ਦੇ ਦਮ 'ਤੇ ਹੀ ਉਸਦੀ ਟੀਮ ਅੱਠਵੀਂ ਬਾਰ ਆਈ. ਪੀ. ਐੱਲ. ਫਾਈਨਲ 'ਚ ਪਹੁੰਚਣ 'ਚ ਸਫਲ ਰਹੀ। ਚੇਨਈ ਦੇ ਗੇਂਦਬਾਜ਼ਾਂ ਨੇ ਦਿੱਲੀ ਨੂੰ 9 ਵਿਕਟਾਂ 'ਤੇ 147 ਦੌੜਾਂ 'ਤੇ ਰੋਕ ਦਿੱਤਾ ਸੀ। ਚੇਨਈ ਨੇ 19 ਓਵਰ 'ਚ 4 ਵਿਕਟਾਂ 'ਤੇ 151 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਧੋਨੀ ਨੇ ਮੈਚ ਤੋਂ ਬਾਅਦ ਕਿਹਾ ਕਿ ਖਿਡਾਰੀਆਂ ਨੇ ਅੱਜ ਜਿਸ ਤਰ੍ਹਾਂ ਨਾਲ ਖੇਡ ਦਿਖਾਇਆ ਉਹ ਸ਼ਾਨਦਾਰ ਸੀ। ਸਪਿਨਰਾਂ ਨੂੰ ਕੁਝ ਟਰਨ ਮਿਲ ਰਿਹਾ ਸੀ ਤੇ ਅਸੀਂ ਠੀਕ ਸਮੇਂ 'ਤੇ ਵਿਕਟਾਂ ਹਾਸਲ ਕੀਤੀਆਂ।

PunjabKesari
ਧੋਨੀ ਨੇ ਕਿਹਾ ਕਿ ਉਨ੍ਹਾਂ ਕੋਲ ਸੱਜੇ ਹੱਥ ਦੇ ਬੱਲੇਬਾਜ਼ ਸਨ ਤਾਂ ਸਾਡੇ ਖੱਬੇ ਹੱਥ ਦੇ ਸਪਿਨਰਾਂ ਨੇ ਉਨ੍ਹਾਂ ਦੇ ਸਾਹਮਣੇ ਵਧੀਆ ਪ੍ਰਦਰਸ਼ਨ ਕੀਤਾ। ਲਗਾਤਾਰ ਵਿਕਟਾਂ ਹਾਸਲ ਕਰਨਾ ਮਹੱਤਪੂਰਨ ਰਿਹਾ। ਧੋਨੀ ਨੇ ਕਿਹਾ ਕਿ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਜਾਂਦਾ ਹੈ। ਕਪਤਾਨ ਉਨ੍ਹਾਂ ਨੂੰ ਇਹੀ ਕਹਿ ਸਕਦਾ ਮੈਂ ਚਾਹੁੰਦਾ ਹਾਂ। ਇਸ ਤੋਂ ਬਾਅਦ ਹਿਸਾਬ ਨਾਲ ਗੇਂਦਬਾਜ਼ੀ ਕਰਨਾ ਉਨ੍ਹਾਂ ਦਾ ਕੰਮ ਹੈ। ਜ਼ਿਕਰਯੋਗ ਹੈ ਕਿ ਚੇਨਈ ਸੁਪਰ ਕਿੰਗਜ਼ ਨੇ ਆਈ. ਪੀ. ਐੱਲ. ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ 12 ਮਈ ਨੂੰ ਉਸਦਾ ਮੁਕਾਬਲਾ ਪੁਰਾਣੇ ਵਿਰੋਧੀ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। 


author

Gurdeep Singh

Content Editor

Related News