IPL 2018 : ਭਾਰਤ ਦੇ ਇਸ ਖਿਡਾਰੀ ਨੇ ਓਪਨਿੰਗ ''ਚ ਉਤਰਦੇ ਹੀ ਸਭ ਤੋਂ ਘੱਟ ਉਮਰ ''ਚ ਬਣਾ ਦਿੱਤਾ ਇਹ ਰਿਕਾਰਡ

04/24/2018 4:55:36 PM

ਜਲੰਧਰ (ਬਿਊਰੋ)— ਆਈ.ਪੀ.ਐੱਲ. 2018 'ਚ ਦਿੱਲੀ ਡੇਅਰਡੇਵਿਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਖੇਡੇ ਗਏ ਮੁਕਾਬਲੇ ਵਿੱਚ ਦਿੱਲੀ ਦੀ ਟੀਮ ਦੀ ਹਾਰ ਦਾ ਸਿਲਸਿਲਾ ਜਾਰੀ ਰਿਹਾ ਅਤੇ ਟੀਮ ਨੂੰ ਆਪਣੇ ਹੀ ਘਰ 'ਤੇ ਖੇਡੇ ਗਏ ਮੁਕਾਬਲੇ ਵਿੱਚ ਵੀ 4 ਦੌੜਾਂ ਹਾਰ ਦਾ ਸਾਹਮਣਾ ਕਰਨਾ ਪਿਆ । ਹਾਲਾਂਕਿ ਭਾਵੇਂ ਦਿੱਲੀ ਦੀ ਟੀਮ ਨੂੰ ਹਾਰ ਝੱਲਣੀ ਪਈ ਹੋਵੇ ਪਰ ਟੀਮ ਦਾ ਇੱਕ ਖਿਡਾਰੀ ਅਜਿਹਾ ਸੀ ਜਿਸ ਨੇ ਹਰ ਕਿਸੇ ਦਾ ਧਿਆਨ ਖਿੱਚਿਆ । ਇਸ ਖਿਡਾਰੀ ਨੇ ਦਿੱਲੀ ਵੱਲੋਂ ਓਪਨਿੰਗ ਕਰਦੇ ਹੋਏ ਵੱਡਾ ਰਿਕਾਰਡ ਬਣਾ ਦਿੱਤਾ । ਇਹ ਖਿਡਾਰੀ ਕੋਈ ਹੋਰ ਨਹੀਂ ਸਗੋਂ ਅੰਡਰ- 19 ਟੀਮ ਦੇ ਕਪਤਾਨ ਪ੍ਰਿਥਵੀ ਸ਼ਾ ਹਨ । ਪ੍ਰਿਥਵੀ ਸ਼ਾ ਨੂੰ ਦਿੱਲੀ ਵੱਲੋਂ ਆਈ.ਪੀ.ਐੱਲ. ਵਿੱਚ ਪਹਿਲੀ ਵਾਰ ਖੇਡਣ ਦਾ ਮੌਕਾ ਮਿਲਿਆ ਅਤੇ ਪਹਿਲੀ ਹੀ ਵਾਰ 'ਚ ਉਨ੍ਹਾਂ ਨੇ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ । ਕਿਹੜਾ ਹੈ ਇਹ ਰਿਕਾਰਡ, ਆਓ ਤੁਹਾਨੂੰ ਦੱਸਦੇ ਹਾਂ । 

ਪ੍ਰਿਥਵੀ ਸ਼ਾ ਨੇ ਬਣਾਇਆ ਧਮਾਕੇਦਾਰ ਰਿਕਾਰਡ :  ਦਿੱਲੀ ਵੱਲੋਂ ਓਪਨਿੰਗ 'ਚ ਉਤਰਦੇ ਹੀ ਸ਼ਾ  ਦੇ ਨਾਮ ਆਈ.ਪੀ.ਐੱਲ. ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਵਿੱਚ ਓਪਨਿੰਗ ਕਰਨ ਦਾ ਰਿਕਾਰਡ ਦਰਜ ਹੋ ਗਿਆ । ਸ਼ਾ ਜਦੋਂ ਦਿੱਲੀ ਵੱਲੋਂ ਓਪਨਿੰਗ ਕਰਨ ਉਤਰੇ ਤਾਂ ਉਨ੍ਹਾਂ ਦੀ ਉਮਰ 18 ਸਾਲ, 165 ਦਿਨ ਦੀ ਸੀ ਅਤੇ ਇਸਦੇ ਨਾਲ ਹੀ ਹੁਣ ਉਹ ਆਈ.ਪੀ.ਐੱਲ. ਵਿੱਚ ਸਭ ਤੋਂ ਘੱਟ ਉਮਰ ਵਿੱਚ ਓਪਨਿੰਗ ਕਰਨ ਵਾਲੇ ਬੱਲੇਬਾਜ਼ ਬਣ ਗਏ ਹਨ । ਸ਼ਾ ਤੋਂ ਪਹਿਲਾਂ ਇਹ ਰਿਕਾਰਡ ਰਿਸ਼ਭ ਪੰਤ  ਦੇ ਨਾਮ ਸੀ । ਪੰਤ ਨੇ 18 ਸਾਲ, 212 ਦਿਨ ਵਿੱਚ ਓਪਨਿੰਗ ਕਰਨ ਦਾ ਰਿਕਾਰਡ ਬਣਾਇਆ ਸੀ । ਪਰ ਹੁਣ ਸ਼ਾ ਨੇ ਪੰਤ ਦੇ ਰਿਕਾਰਡ ਨੂੰ ਤੋੜਕੇ ਉਸ ਵਿੱਚ ਆਪਣਾ ਨਾਮ ਲਿਖਵਾ ਲਿਆ ਹੈ। 

ਸ਼ਾ ਲਈ ਪਹਿਲਾ ਮੈਚ ਕੁਝ ਖੱਟਾ ਅਤੇ ਕੁੱਝ ਮਿੱਠਾ ਰਿਹਾ । ਮਿੱਠਾ ਇਸ ਲਈ ਕਿਉਂਕਿ ਉਨ੍ਹਾਂ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ ਸਿਰਫ 10 ਗੇਂਦਾਂ ਵਿੱਚ 22 ਦੌੜਾਂ ਦੀ ਪਾਰੀ ਖੇਡੀ ਅਤੇ ਖੱਟਾ ਇਸ ਲਈ ਕਿਉਂਕਿ ਉਨ੍ਹਾਂ ਦੀ ਟੀਮ ਨੂੰ ਪੰਜਾਬ ਦੇ ਹੱਥੋਂ 4 ਦੌੜਾਂ ਨਾਲ ਹਾਰ ਝਲਣੀ ਪਈ । ਮੰਨਿਆ ਜਾ ਰਿਹਾ ਸੀ ਕਿ ਇਹ ਮੈਚ ਦਿੱਲੀ ਵਿੱਚ ਹੀ ਖੇਡਿਆ ਜਾ ਰਿਹਾ ਹੈ ਅਤੇ ਇਸ ਲਿਹਾਜ਼ ਨਾਲ ਟੀਮ ਆਪਣੇ ਘਰ 'ਤੇ ਮੁਕਾਬਲਾ ਜ਼ਰੂਰ ਜਿੱਤੇਗੀ। ਪਰ ਅਜਿਹਾ ਹੋਇਆ ਨਹੀਂ ਅਤੇ ਟੀਮ ਨੂੰ ਰੋਮਾਂਚਕ ਮੁਕਾਬਲੇ ਵਿੱਚ ਪੰਜਾਬ ਤੋਂ 4 ਦੌੜਾਂ ਨਾਲ ਹਾਰ ਝਲਣੀ ਪਈ । ਦਿੱਲੀ ਦੀ ਟੀਮ ਹੁਣੇ ਵੀ ਪੁਆਇੰਟਸ ਟੇਬਲ ਵਿੱਚ ਸਭ ਤੋਂ ਹੇਠਲੇ ਸਥਾਨ 'ਤੇ ਹੈ ।


Related News