IPL 2018 ''ਚ ਦਰਸ਼ਕ ਫਿਰ ਤੋਂ ਦੇਖਣਗੇ ਮੇਰੀ ਤੂਫਾਨੀ ਬੱਲੇਬਾਜ਼ੀ ਦਾ ਨਜ਼ਾਰਾ : ਗੇਲ

07/15/2017 5:31:16 PM

ਨਵੀਂ ਦਿੱਲੀ—ਵਿੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਦਾ ਬੱਲਾ ਆਈ. ਪੀ. ਐੱਲ. ਸੀਜ਼ਨ 10 'ਚ ਸ਼ਾਂਤ ਦਿਖਾਈ ਦਿੱਤਾ। ਰਾਇਲ ਚੈਲੰਜਰਜ਼ ਬੰਗਲੌਰ ਵਲੋਂ ਖੇਡਦੇ ਹੋਏ, ਉਸ ਨੇ 9 ਮੈਚਾਂ 'ਚ ਇਕ ਅਰਧਸੈਂਕੜੇ ਦੇ ਨਾਲ ਸਿਰਫ 200 ਦੌੜਾਂ ਹੀ ਬਣਾਈਆਂ। ਆਈ. ਪੀ. ਐੱਲ. 'ਚ ਉਸ ਦਾ ਇੰਨਾ ਖਰਾਬ ਪ੍ਰਦਰਸ਼ਨ ਘੱਟ ਹੀ ਦੇਖਣ ਨੂੰ ਮਿਲਦਾ ਹੈ। ਹੁਣ ਸੀਜ਼ਨ 11 ਦੀ ਸ਼ੁਰੂਆਤ ਹੋਣ 'ਚ ਲੰਬਾ ਸਮਾ ਬਚਿਆ ਹੈ ਪਰ ਇਸ ਤੋਂ ਪਹਿਲਾ ਗੇਲ ਨੇ ਅਗਲੇ ਸੀਜ਼ਨ ਨੂੰ ਲੈ ਕੇ ਬਿਆਨ ਦਿੰਦੇ ਹੋਏ ਕਿਹਾ ਕਿ ਆਗਾਮੀ ਆਈ. ਪੀ. ਐੱਲ. ਸੈਸ਼ਨ 'ਚ ਉਹ ਸ਼ਾਨਦਾਰ ਪ੍ਰਦਰਸ਼ਨ ਕਰੇਗਾ, ਜਿੱਥੇ ਦਰਸ਼ਕ ਉਸ ਦੇ ਲੰਬੇ ਛੱਕਿਆਂ ਨੂੰ ਫਿਰ ਤੋਂ ਦੇਖਣਗੇ।
ਗੇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਇਮਾਨਦਾਰੀ ਨਾਲ ਕਹਾਂ ਤਾਂ ਟੀਮਾਂ ਦੀ ਨਿਲਾਮੀ ਮਾਲਕਾਂ 'ਤੇ ਹੈ। ਉਹ ਕਿਸ ਖਿਡਾਰੀ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਅਤੇ ਕਿਸ ਨੂੰ ਬਾਹਰ ਕਰਨ। ਉਸ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਆਰ. ਸੀ. ਬੀ. ਮੌਜੂਦਾ ਸਮੇਂ 'ਚ ਇਕ ਬਿਹਤਰ ਅਤੇ ਸੰਤੁਲਿਤ ਟੀਮ ਹੈ। ਇਸ ਟੀਮ 'ਚ ਇਕ ਤੋਂ ਬਿਹਤਰੀਨ ਇਕ ਖਿਡਾਰੀ ਸ਼ਾਮਲ ਹੈ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਆਈ. ਪੀ. ਐੱਲ. 2018 'ਚ ਮੈਂ ਆਰ. ਸੀ. ਬੀ. ਦਾ ਹੀ ਹਿੱਸਾ ਰਹਿਣਾ ਚਾਹੁੰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਆਗਾਮੀ ਆਈ. ਪੀ. ਐੱਲ. ਸੈਸ਼ਨ ਦੇ ਦਰਸ਼ਕ ਫਿਰ ਤੋਂ ਮੇਰੀ ਤੂਫਾਨੀ ਬੱਲੇਬਾਜ਼ੀ ਦਾ ਨਜ਼ਾਰਾ ਦੇਖਣਗੇ।
ਦੱਸ ਦਈਏ ਕਿ ਗੇਲ ਦਾ ਬੱਲਾ ਕਈ ਸਮੇਂ ਤੋਂ ਖਾਮੋਸ਼ ਨਜ਼ਰ ਆ ਰਿਹਾ ਹੈ। ਆਈ. ਪੀ. ਐੱਲ. ਮੈਚਾਂ ਤੋਂ ਇਲਾਵਾ ਰਾਸ਼ਟਰੀ ਟੀਮ 'ਚ ਵੀ ਉਹ ਦੌੜਾਂ ਬਣਾਉਣ 'ਚ ਨਾਕਾਮ ਨਜ਼ਰ ਆ ਰਿਹਾ ਹੈ। ਗੇਲ ਲਗਭਗ 15 ਮਹੀਨੇ 'ਚ ਆਪਣੀ ਰਾਸ਼ਟਰੀ ਟੀਮ ਤੋਂ ਬਾਹਰ ਚੱਲ ਰਿਹਾ ਸੀ, ਜਿਸ ਨੂੰ ਹਾਲ ਹੀ 'ਚ ਭਾਰਤ ਖਿਲਾਫ ਇਕ ਮਾਤਰ ਟੀ-20 ਲਈ ਵੈਸਟਇੰਡੀਜ਼ ਕ੍ਰਿਕਟ ਟੀਮ 'ਚ ਜਗ੍ਹਾ ਦਿੱਤੀ ਗਈ ਸੀ। ਇਸ ਮੈਚ ਨੂੰ ਵੈਸਟਇੰਡੀਜ਼ ਨੇ 9 ਵਿਕਟਾਂ ਨਾਲ ਜਿੱਤਿਆ ਸੀ ਪਰ ਕ੍ਰਿਸ ਗੇਲ ਆਪਣੀ ਟੀਮ ਲਈ ਕੁੱਝ ਖਾਸ ਨਹੀਂ ਕਰ ਸਕਿਆ ਸੀ ਅਤੇ ਸਿਰਫ 18 ਦੌੜਾਂ ਬਣਾ ਕੇ ਚੱਲਦਾ ਬਣਿਆ। 


Related News