IPL 11: ਅਭਿਆਸ ਸੈਸ਼ਨ ''ਚ ਧੋਨੀ ਨੇ ਖੇਡਿਆ ਫੁੱਟਬਾਲ

04/05/2018 11:50:07 AM

ਮੁੰਬਈ—ਆਈ.ਪੀ.ਐੱਲ. 11 ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਟੀਮਾਂ ਅਭਿਆਸ ਸੈਸ਼ਨ 'ਚ ਬਹੁਤ ਮਿਹਨਤ ਕਰ ਰਹੀਆਂ ਹਨ। 2 ਸਾਲ ਬਾਅਦ ਵਾਪਸੀ ਕਰ ਰਹੀ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਬੁੱਧਵਾਰ ਨੂੰ ਟੀਮ ਦੇ ਸਟਾਫ ਨਾਲ ਫੁੱਟਬਾਲ ਖੇਡਦੇ ਦਿਖੇ। ਚੇਨਈ ਦਾ ਪਹਿਲਾਂ ਮੈਚ 7 ਅਪ੍ਰੈਲ ਨੂੰ ਮੁੰਬਈ ਦੇ ਨਾਲ ਵਾਨਖੇੜੇ ਸਟੇਡੀਅਮ 'ਚ ਹੈ। ਓਪਨਿੰਗ ਸੈਰਾਮਨੀ ਤੋਂ ਪਹਿਲਾਂ ਦੋਨੋਂ ਟੀਮਾਂ ਮੁੰਬਈ ਪਹੁੰਚ ਚੁੱਕੀਆਂ ਹਨ।

ਦੱਸ ਦਈਏ ਕਿ ਧੋਨੀ ਨੂੰ ਕ੍ਰਿਕਟ ਦੇ ਨਾਲ ਫੁੱਟਬਾਲ ਦਾ ਵੀ ਬਹੁਤ ਸ਼ੌਕ ਹੈ ਅਤੇ ਉਹ ਖਾਲੀ ਸਮੇਂ 'ਚ ਅਕਸਰ ਫੁੱਟਬਾਲ ਖੇਡਦੇ ਹਨ। ਚੇਨਈ ਸੁਪਰਕਿੰਗਜ਼ ਦੇ ਟਵਿੱਟਰ ਹੈਂਡਲ ਤੋਂ ਵੀਡੀਓ ਟਵੀਟ ਕੀਤਾ ਗਿਆ ਹੈ ਜਿਸ 'ਚ ਧੋਨੀ ਫੁੱਟਬਾਲ ਖੇਡਦੇ ਦਿਖ ਰਹੇ ਹਨ। ਵੀਡੀਓ 'ਚ ਧੋਨੀ ਫੁੱਟਬਾਲ ਖੇਡ ਰਹੇ ਹਨ ਜਦਕਿ ਅਜਿਹਾ ਲੱਗ ਰਿਹਾ ਹੈ ਕਿ ਕਈ ਸਾਥੀ ਖਿਡਾਰੀ ਅਭਿਆਸ ਦੇ ਲਈ ਨੈੱਟ ਵੱਲ ਜਾ ਰਹੇ ਹਨ।


ਦੋ ਸਾਲ ਬਾਅਦ ਆਈ.ਪੀ.ਐੱਲ. 'ਚ ਵਾਪਸੀ ਕਰ ਰਹੀ ਚੇਨਈ ਟੀਮ ਨੂੰ ਖਿਤਾਬ ਦਾ ਮਜ਼ਬੂਤ ਦਾਵੇਦਾਰ ਮੰਨਿਆ ਜਾ ਰਿਹਾ ਹੈ। ਚੇਨਈ ਦਾ ਪਹਿਲਾਂ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੈ। ਧੋਨੀ ਦੀ ਟੀਮ 'ਚ ਸੁਰੇਸ਼ ਰੈਨਾ, ਰਵਿੰਦਰ ਜਡੇਜਾ ਵਰਗੀ ਟੀ-20 ਦੇ ਸਫਲ ਖਿਡਾਰੀ ਹਨ। ਉੱਥੇ, ਵਿਦੇਸ਼ੀ ਖਿਡਾਰੀਆਂ 'ਚ ਸ਼ੇਨ ਵਾਟਸਨ ਅਤੇ ਡਵੇਨ ਬ੍ਰਾਵੋ ਵਰਗੇ ਕੁਝ ਦਮਦਾਰ ਖਿਡਾਰੀ ਵੀ ਟੀਮ ਨੂੰ ਹੋਰ ਮਜ਼ਬੂਤ ਬਣਾਉਣਗੇ।


Related News