ਆਈ. ਓ. ਏ. ਈ. ਸੀ. ਦੇ ਮੈਂਬਰਾਂ ਦਾ ਧਿਆਨ ਖੁਦ ਦੇ ਫਾਇਦੇ ਤੇ ਵਿੱਤੀ ਲਾਭ ਲੈਣ ’ਤੇ : ਪੀ. ਟੀ. ਊਸ਼ਾ

Monday, Sep 30, 2024 - 02:17 PM (IST)

ਆਈ. ਓ. ਏ. ਈ. ਸੀ. ਦੇ ਮੈਂਬਰਾਂ ਦਾ ਧਿਆਨ ਖੁਦ ਦੇ ਫਾਇਦੇ ਤੇ ਵਿੱਤੀ ਲਾਭ ਲੈਣ ’ਤੇ : ਪੀ. ਟੀ. ਊਸ਼ਾ

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਨੂੰ ‘ਆਪਣੇ ਤਰੀਕੇ’ ਨਾਲ ਚਲਾਉਣ ਦਾ ਦੋਸ਼ ਲਗਾਉਂਦੇ ਹੋਏ ਮੁਖੀ ਪੀ. ਟੀ. ਊਸ਼ਾ ਨੇ ਐਤਵਾਰ ਨੂੰ ਕਾਰਜਕਾਰੀ ਪ੍ਰੀਸ਼ਦ (ਈ. ਸੀ.) ਵਿਚ ਬਗਾਵਤ ਕਰਨ ਵਾਲੇ ਮੈਂਬਰਾਂ ’ਤੇ ਪਲਟਵਾਰ ਕਰਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਦਾ ਮਕਸਦ ਦੇਸ਼ ਵਿਚ ਖੇਡ ਦੀ ਭਲਾਈ ਕਰਨ ਦੀ ਜਗ੍ਹਾ ‘ਖੁਦ ਦੇ ਫਾਇਦੇ ਤੇ ਵਿੱਤੀ ਲਾਭ’ ਲੈਣ ਦਾ ਹੈ।

ਊਸ਼ਾ ਨੇ ਇੱਥੇ ਇਕ ਅਧਿਕਾਰਤ ਬਿਆਨ ਵਿਚ ਦੋਸ਼ ਲਾਇਆ ਕਿ ‘ਇਨ੍ਹਾਂ ਵਿਚ ਕੁਝ ਈ. ਸੀ. ਮੈਂਬਰਾਂ ਦਾ ਟ੍ਰੈਕ ਰਿਕਾਰਡ ਬੇਹੱਦ ਸ਼ੱਕੀ ਹੈ। ਇਸ ਵਿਚ ਲਿੰਗਿਕ ਪੱਖਪਾਤ ਦੇ ਦੋਸ਼ ਤੇ ਇੱਥੋਂ ਤੱਕ ਕਿ ਉਨ੍ਹਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਮਾਮਲੇ ਵੀ ਦਰਜ ਹਨ।’’

ਉਸ ਨੇ ਕਿਹਾ,‘‘ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਖਿਡਾਰੀ ਦੇ ਰੂਪ ਵਿਚ ਆਪਣੇ 45 ਸਾਲ ਦੇ ਲੰਬੇ ਕਰੀਅਰ ਵਿਚ ਮੈਂ ਕਦੇ ਅਜਿਹੇ ਲੋਕਾਂ ਦਾ ਸਾਹਮਣਾ ਨਹੀਂ ਕੀਤਾ ਹੈ, ਜਿਹੜੇ ਸਾਡੇ ਖਿਡਾਰੀਆਂ ਦੀਆਂ ਇੱਛਾਵਾਂ ਤੇ ਸਾਡੇ ਦੇਸ਼ ਦੇ ਖੇਡ ਭਵਿੱਖ ਦੇ ਪ੍ਰਤੀ ਇੰਨੇ ਬੇਪ੍ਰਵਾਹ ਹਨ। ਇਨ੍ਹਾਂ ਵਿਅਕਤੀਆਂ ਦਾ ਪੂਰਾ ਧਿਆਨ ਖੇਡ ਪ੍ਰਸ਼ਾਸਨ ਵਿਚ ਉਨ੍ਹਾਂ ਦੀ ਲੰਬੇ ਸਮੇਂ ਤੱਕ ਹਾਜ਼ਰੀ ਤੇ ਕੰਟਰੋਲ ਦੇ ਰਾਹੀਂ ਖੁਦ ਦੇ ਫਾਇਦੇ ਤੇ ਵਿੱਤੀ ਲਾਭ ਲੈਣ ’ਤੇ ਰਹਿੰਦਾ ਹੈ।’’


author

Tarsem Singh

Content Editor

Related News