ਆਈ. ਓ. ਏ. ਖਜ਼ਾਨਚੀ ਸਹਿਦੇਵ ਨੇ ਮੁਖੀ ਊਸ਼ਾ ਦੇ ਦਾਅਵਿਆਂ ਨੂੰ ‘ਸਰਾਸਰ ਝੂਠ’ ਕਰਾਰ ਦਿੱਤਾ
Wednesday, Oct 02, 2024 - 01:26 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤੀ ਓਲੰਪਿਕ ਸੰਘ (ਆਈ. ਓ. .ਏ.) ਦੇ ਖਜ਼ਾਨਚੀ ਸਹਿਦੇਵ ਯਾਦਵ ਨੇ ਆਈ. ਓ. ਏ. ਕਾਰਜਕਾਰੀ ਕਮੇਟੀ ਦੇ ਮੈਂਬਰਾਂ ਦੇ ਪੈਰਿਸ ਓਲੰਪਿਕ ਜੇਤੂਆਂ ਨੂੰ ਸਨਮਾਨਿਤ ਨਾ ਕਰਨ ਦੇ ਪ੍ਰਸਤਾਵ ’ਤੇ ਸਹਿਮਤ ਨਾ ਹੋਣ ਦੇ ਮੁਖੀ ਪੀ. ਟੀ. ਊਸ਼ਾ ਦੇ ਦਾਅਵਿਆਂ ਲਈ ਉਸ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਸਦਾ ਦਾਅਵਾ ‘ਸਰਾਸਰ ਝੂਠ’ ਹੈ।
ਊਸ਼ਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਇਹ ‘ਬੇਹੱਦ ਚਿੰਤਾਜਨਕ’ ਹੈ ਕਿ ਕਾਰਜਕਾਰੀ ਕਮੇਟੀ ਦੇ ਮੈਂਬਰ ਓਲੰਪਿਕ ਜੇਤੂਆਂ ਨੂੰ ਸਨਮਾਨਿਤ ਕਰਨ ਵਿਚ ਅਸਫਲ ਰਹੇ ਹਨ ਤੇ ਉਨ੍ਹਾਂ ਨੇ ਵਿੱਤ ਕਮੇਟੀ ’ਤੇ ਪੈਰਿਸ ਖੇਡਾਂ ਲਈ ਭਾਰਤੀ ਖਿਡਾਰੀਆਂ ਦੀਆਂ ਤਿਆਰੀਆਂ ਲਈ ਦਿੱਤੇ ਜਾਣ ਵਾਲੇ ਫੰਡ ਨੂੰ ਰੋਕਣ ਦਾ ਦੋਸ਼ ਲਾਇਆ ਸੀ।
ਊਸ਼ਾ ਦੇ ਦਾਅਵਿਆਂ ਦਾ ਖੰਡਨ ਕਰਦੇ ਹੋਏ ਸਹਿਦੇਵ ਨੇ ਕਿਹਾ,‘‘ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨਾਲ ਕੋਈ ਚਰਚਾ ਨਹੀਂ ਹੋਈ ਤੇ ਨਾ ਹੀ ਪੈਰਿਸ ਓਲੰਪਿਕ 2024 ਦੇ ਤਮਗਾ ਜੇਤੂਆਂ ਲਈ ਸਨਮਾਨ ਸਮਾਰੋਹ ਆਯੋਜਿਤ ਕਰਨ ਲਈ ਲਿਖਤ ਵਿਚ ਕੋਈ ਅਧਿਕਾਰਤ ਪ੍ਰਸਤਾਵ ਹੈ।’’