ਕਨੇਰੀਆ ਦੇ ਮਾਮਲੇ 'ਚ ਇੰਜ਼ਮਾਮ ਦਾ ਬਿਆਨ, ਕਿਹਾ- ਅਸੀਂ ਆਪਣੇ ਦਿਲ 'ਚ ਹਰ ਕਿਸੇ ਨੂੰ ਦਿੰਦੇ ਹਾਂ ਜਗ੍ਹਾ

12/29/2019 5:45:14 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਜਦੋਂ ਤੋਂ ਸਾਬਕਾ ਲੈੱਗ ਸਪਿਨਰ ਦਾਨੇਸ਼ ਕਨੇਰੀਆ ਨਾਲ ਹੋਣ ਵਾਲੇ ਪੱਖਪਾਤ ਵਤੀਰੇ ਬਾਰੇ ਗੱਲ ਕਹੀ ਹੈ, ਉਦੋਂ ਤੋਂ ਹੀ ਇਹ ਮੁੱਦਾ ਪਾਕਿਸਤਾਨ 'ਚ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ। ਦਾਨੇਸ਼ ਕਨੇਰੀਆ ਦੇ ਇਸ ਮਾਮਲੇ 'ਤੇ ਪਾਕਿਸਤਾਨ ਦੇ ਕਈ ਦਿੱਗਜ ਖਿਡਾਰੀਆਂ ਨੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਇਸ ਦੌਰਾਨ ਹੀ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਨੇ ਵੀ ਆਪਣੀ ਚੁੱਪੀ ਤੋੜੀ ਹੈ। ਇਸ ਮਾਮਲੇ 'ਤੇ ਉਨ੍ਹਾਂ ਨੇ ਇਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਕਪਤਾਨੀ 'ਚ ਕਦੇ ਵੀ ਦਾਨੇਸ਼ ਕਨੇਰੀਆ ਦੇ ਨਾਲ ਪੱਖਪਾਤ ਨਹੀਂ ਹੋਇਆ। ਨਾਲ ਹੀ ਇੰਜ਼ਮਾਮ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਕ ਮੁਸਲਮਾਨ ਖਿਡਾਰੀ ਨਹੀਂ ਹਿੰਦੂ ਖਿਡਾਰੀ ਨੂੰ ਖੇਡਣ ਦਾ ਮੌਕਾ ਦਿੱਤਾ।

PunjabKesariਪਾਕਿਸਤਾਨੀ ਖਿਡਾਰੀਆਂ ਦਾ ਇਨਾਂ ਛੋਟਾ ਦਿਲ ਨਹੀਂ ਹੈ
ਇੰਜ਼ਮਾਮ ਉਲ ਹੱਕ ਨੇ ਦਾਨੇਸ਼ ਕਨੇਰੀਆ ਨਾਲ ਹੋਣ ਵਾਲੇ ਪੱਖਪਾਤ ਨੂੰ ਮੰਨਣ ਤੋਂ ਹੀ ਇਨਕਾਰ ਕਰਦੇ ਹੋਏ ਕਿਹਾ, ਮੈਂ ਇਹ ਮੰਨਣ ਲਈ ਹੀ ਤਿਆਰ ਨਹੀਂ ਹਾਂ ਕਿ ਪਾਕਿਸਤਾਨੀ ਖਿਡਾਰੀਆਂ ਦਾ ਇਨਾਂ ਛੋਟਾ ਦਿਲ ਨਹੀਂ ਹੈ। ਅਸੀਂ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦੇ। ਅਸੀਂ ਆਪਣੇ ਦਿਲ 'ਚ ਹਰ ਕਿਸੇ ਨੂੰ ਜਗ੍ਹਾ ਦਿੰਦੇ ਹਾਂ। ਪਾਕਿਸਤਾਨੀ ਮੀਡੀਆ ਮੁਤਾਬਕ ਇੰਜ਼ਮਾਮ ਉਲ ਹੱਕ ਨੇ ਦਾਨੇਸ਼ ਕਨੇਰੀਆ ਨਾਲ ਪੱਖਪਾਤ ਦੀ ਗੱਲ ਨੂੰ ਬਿਲਕੁਲ ਗਲਤ ਠਹਿਰਾਇਆ ਹੈ। ਇੰਜ਼ਮਾਮ ਨੇ ਕਿਹਾ, ਦਾਨੇਸ਼ ਕਨੇਰੀਆ ਨੇ ਜ਼ਿਆਦਾਤਰ ਕ੍ਰਿਕਟ ਮੇਰੀ ਹੀ ਕਪਤਾਨੀ 'ਚ ਖੇਡੀ ਹੈ। ਮੈਨੂੰ ਕਦੇ ਨਹੀਂ ਲੱਗਾ ਕਿ ਟੀਮ 'ਚ ਉਸ ਦੇ ਨਾਲ ਪੱਖਪਾਤ ਹੋਇਆ ਹੋਵੇ ਜਾਂ ਕਿਸੇ ਖਿਡਾਰੀ ਨੇ ਉਸ ਨਾਲ ਗਲਤ ਵਿਵਹਾਰ ਕੀਤਾ ਹੋਵੇ। 

ਪਾਕਿਸਤਾਨੀ ਖਿਡਾਰੀਆਂ ਦਾ ਇਨਾਂ ਵੀ ਛੋਟਾ ਦਿਲ ਨਹੀਂ ਹੈ
ਇੰਜ਼ਮਾਮ ਉਲ ਹੱਕ ਨੇ ਦਾਨੇਸ਼ ਕਨੇਰੀਆ ਨਾਲ ਹੋਣ ਵਾਲੇ ਪੱਖਪਾਤ ਨੂੰ ਵਤੀਰੇ ਮੰਨਣ ਤੋਂ ਹੀ ਇਨਕਾਰ ਕਰਦੇ ਹੋਏ ਕਿਹਾ, ਮੈਂ ਇਹ ਮੰਨਣ ਲਈ ਤਿਆਰ ਹੀ ਨਹੀਂ ਹਾਂ ਕਿ ਪਾਕਿਸਤਾਨੀ ਖਿਡਾਰੀਆਂ ਦਾ ਇਨਾਂ ਛੋਟਾ ਦਿਲ ਨਹੀਂ ਹੈ। ਅਸੀਂ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਦੇ। ਅਸੀਂ ਆਪਣੇ ਦਿਲ 'ਚ ਹਰ ਕਿਸੇ ਨੂੰ ਜਗ੍ਹਾ ਦਿੰਦੇ ਹਾਂ। ਪਾਕਿਸਤਾਨੀ ਮੀਡੀਆ ਮੁਤਾਬਕ ਇੰਜ਼ਮਾਮ ਉਲ ਹੱਕ ਨੇ ਦਾਨੇਸ਼ ਕਨੇਰੀਆ ਨਾਲ ਪੱਖਪਾਤ ਦੀ ਗੱਲ ਨੂੰ ਬਿਲਕੁਲ ਗਲਤ ਠਹਿਰਾਇਆ ਹੈ। ਇੰਜ਼ਮਾਮ ਨੇ ਕਿਹਾ, ਦਾਨੇਸ਼ ਕਨੇਰੀਆ ਨੇ ਜ਼ਿਆਦਾਤਰ ਕ੍ਰਿਕਟ ਮੇਰੀ ਹੀ ਕਪਤਾਨੀ 'ਚ ਖੇਡੀ ਹੈ। ਮੈਨੂੰ ਕਦੇ ਨਹੀਂ ਲੱਗਾ ਕਿ ਟੀਮ 'ਚ ਉਸ ਦੇ ਨਾਲ ਪੱਖਪਾਤ ਹੋਇਆ ਹੋਵੇ ਜਾਂ ਕਿਸੇ ਖਿਡਾਰੀ ਨੇ ਉਸ ਨਾਲ ਗਲਤ ਵਤੀਰੇ ਕੀਤਾ ਹੋਵੇ।

PunjabKesari
ਮੁਸ਼ਤਾਕ ਅਹਿਮਦ 'ਤੋਂ ਪਹਿਲਾਂ ਦਾਨੇਸ਼ ਕਨੇਰੀਆ ਨੂੰ ਦਿੱਤੀ ਤਰਜੀਹ
ਇੰਜ਼ਮਾਮ ਨੇ ਅੱਗੇ ਕਿਹਾ, ਮੁਸ਼ਤਾਕ ਅਹਿਮਦ ਮੇਰੇ ਬਚਪਨ ਦਾ ਦੋਸਤ ਸੀ ਪਰ ਮੈਂ ਉਸ 'ਤੋਂ ਪਹਿਲਾਂ ਦਾਨੇਸ਼ ਕਨੇਰੀਆ ਨੂੰ ਤਰਜੀਹ ਦਿੱਤੀ ਕਿਉਂਕਿ ਕਨੇਰੀਆ ਸਾਡਾ ਭਵਿੱਖ ਸੀ। ਮੁਸ਼ਤਾਕ ਅਹਿਮਦ ਨੂੰ ਮੇਰੀ ਹੀ ਕਪਤਾਨੀ 'ਚ ਟੀਮ 'ਚੋਂ ਹਟਾਇਆ ਗਿਆ। ਅਜਿਹਾ ਵੀ ਕੁਝ ਨਹੀਂ ਸੀ ਕਿ ਜੋ ਖਿਡਾਰੀ ਨਮਾਜ਼ ਪੜ੍ਹਦੇ ਸੀ ਉਨ੍ਹਾਂ ਖਿਡਾਰੀਆਂ ਨੂੰ ਪਾਕਿਸਤਾਨ ਦੀ ਟੀਮ 'ਚ ਜਗ੍ਹਾ ਮਿਲਦੀ ਸੀ।

ਹਿੰਦੂ ਖਿਡਾਰੀਆਂ ਦੇ ਨਾਲ ਖਾਂਦੇ ਸੀ ਖਾਣਾ
ਇੰਜ਼ਮਾਮ ਨੇ ਇਹ ਵੀ ਕਿਹਾ ਕਿ ਸ਼ਾਰਜਾਹ 'ਚ ਭਾਰਤ ਖਿਲਾਫ ਹੋਣ ਵਾਲੇ ਮੁਕਾਬਲਿਆਂ 'ਚ ਹਿੰਦੂ ਖਿਡਾਰੀਆਂ ਦੇ ਨਾਲ ਖਾਣਾ ਖਾਂਦੇ ਸੀ। ਜਦੋਂ ਅਸੀਂ ਸ਼ਾਰਜਾਹ 'ਚ ਖੇਡਦੇ ਸੀ ਤਾਂ ਪਾਕਿਸਤਾਨ ਅਤੇ ਭਾਰਤ ਦੇ ਖਿਡਾਰੀ ਇਕੱਠੇ ਰੁੱਕਦੇ ਸੀ। ਖਿਡਾਰੀ ਇਕ-ਦੂਜੇ ਦੇ ਕਮਰੇ 'ਚ ਜਾਂਦੇ ਸਨ, ਹਾਸਾ-ਮਜ਼ਾਕ ਕਰਦੇ ਸੀ, ਨਾਲ ਖਾਂਦੇ ਹਾਂ। ਮੈਂ ਕਦੇ ਇਹ ਨਹੀਂ ਵੇਖਿਆ ਕਿ ਖਿਡਾਰੀ ਇਕ ਦੂਜੇ ਦੇ ਨਾਲ ਖਾਣਾ ਨਾ ਖਾਂਦੇ ਹੋਣ।


Related News