ਇੰਟਰਨੈਸ਼ਨਲ ਪੋਲੋ ਕੱਪ ਦੀ ਟਰਾਫੀ ਦੀ ਘੁੰਢ ਚੁਕਾਈ
Thursday, Oct 23, 2025 - 08:16 PM (IST)

ਨਵੀਂ ਦਿੱਲੀ–ਸਿਮਰਨ ਸ਼ੇਰਗਿੱਲ, ਸ਼ਮਸ਼ੀਰ ਅਲੀ, ਸਵਾਈ ਪਦਮਨਾਭ ਸਿੰਘ ਤੇ ਸਿਧਾਂਤ ਸ਼ਰਮਾ ਇੰਟਰਨੈਸ਼ਨਲ ਪੋਲੋ ਕੱਪ ਵਿਚ ਭਾਰਤ ਦੀ ਚੁਣੌਤੀ ਪੇਸ਼ ਕਰਨਗੇ, ਜਿਸ ਦੀ ਟਰਾਫੀ ਦੀ ਘੁੰਡਚੁਕਾਈ ਵੀਰਵਾਰ ਨੂੰ ਹੋਈ। ਭਾਰਤੀ ਪੋਲੋ ਸੰਘ (ਆਈ. ਪੀ. ਐੱਲ.) ਤੇ ਕੋਗ੍ਰੀਵੇਰਾ ਆਈ. ਟੀ. ਨੇ ਇੰਟਰਨੈਸ਼ਨਲ ਪੋਲੋ ਕੱਪ ਦੀ ਟਰਾਫੀ ਦੀ ਘੁੰਡਚੁਕਾਈ ਕੀਤੀ। ਇਸ ਵਿਚ ਭਾਰਤ ਤੇ ਅਰਜਨਟੀਨਾ ਚੋਟੀ ਦੇ ਖਿਤਾਬ ਲਈ 25 ਅਕਤੂਬਰ ਨੂੰ ਮੁਕਾਬਲਾ ਕਰਨਗੇ। ਦਿੱਲੀ ਵਿਚ 5 ਸਾਲ ਬਾਅਦ ਕੌਮਾਂਤਰੀ ਪੋਲੋ ਹੋ ਰਿਹਾ ਹੈ।