ਮੈਸੀ ਦੀ ਇੰਟਰ ਮਿਆਮੀ ਤੇ ਮਿਸਰ ਦੇ ਅਲ ਆਹਲੀ ਨੇ ਕਲੱਬ ਦਾ ਮੁਕਾਬਲਾ ਬਿਨਾਂ ਗੋਲ ਦੇ ਰਿਹਾ ਡਰਾਅ

Monday, Jun 16, 2025 - 02:31 PM (IST)

ਮੈਸੀ ਦੀ ਇੰਟਰ ਮਿਆਮੀ ਤੇ ਮਿਸਰ ਦੇ ਅਲ ਆਹਲੀ ਨੇ ਕਲੱਬ ਦਾ ਮੁਕਾਬਲਾ ਬਿਨਾਂ ਗੋਲ ਦੇ ਰਿਹਾ ਡਰਾਅ

ਸਪੋਰਟਸ ਡੈਸਕ- ਲਿਓਨਲ ਮੈਸੀ ਵਾਧੂ ਸਮੇਂ ਵਿਚ ਲੰਬੀ ਦੂਰੀ ਤੋਂ ਮਾਰੀ ਸ਼ਾਟ ’ਤੇ ਗੋਲ ਕਰਨ 'ਚ ਅਸਫਲ ਰਿਹਾ, ਜਿਸ ਨਾਲ ਉਸ ਦੀ ਟੀਮ ਇੰਟਰ ਮਿਆਮੀ ਤੇ ਮਿਸਰ ਦੇ ਅਲ ਆਹਲੀ ਵਿਚਾਲੇ ਕਲੱਬ ਵਿਸ਼ਵ ਕੱਪ ਦਾ ਪਹਿਲਾ ਮੈਚ ਗੋਲ ਰਹਿਤ ਡਰਾਅ ਰਿਹਾ।

PunjabKesari

ਅਰਜਨਟੀਨਾ ਦੇ 8 ਵਾਰ ਦੇ ਬੈਲਨ ਡੀ ਓਰ ਐਵਾਰਡ ਜੇਤੂ ਮੈਸੀ ਨੇ ਇਸ ਮੁਕਾਬਲੇ ਦੇ ਆਖਰੀ ਪਲਾਂ ਵਿਚ ਸੱਜੇ ਪਾਸਿਓਂ ਲੰਬੀ ਦੂਰੀ ਤੋਂ ਸ਼ਾਟ ਮਾਰੀ ਪਰ ਵਿਰੋਧੀ ਗੋਲਕੀਪਰ ਮੁਹੰਮਦ ਆਲਸ਼ੇਨਾਵੀ ਨੇ ਡਾਈਵ ਲਗਾਉਂਦੇ ਹੋਏ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। 

PunjabKesari

ਇਹ ਵੀ ਪੜ੍ਹੋ- Air India ਦੀ ਇਕ ਹੋਰ ਫਲਾਈਟ 'ਚ ਆਈ ਖ਼ਰਾਬੀ ! ਦਿੱਲੀ ਆਉਂਦੇ ਸਮੇਂ ਰਸਤੇ 'ਚੋਂਂ ਹੀ ਭੇਜਿਆ ਗਿਆ ਵਾਪਸ

ਐਲਸ਼ੇਨਾਵੀ ਦੇ ਹੱਥ ਨਾਲ ਛੂਹਣ ਤੋਂ ਬਾਅਦ ਗੇਂਦ ਕ੍ਰਾਸਬਾਰ ਨਾਲ ਟਕਰਾਅ ਕੇ ਬਾਹਰ ਚਲੀ ਗਈ। ਇਸ ਤੋਂ ਪਹਿਲਾਂ 60ਵੇਂ ਮਿੰਟ ਵਿਚ ਮੈਸੀ ਦੀ ਫ੍ਰੀ ਕਿੱਕ ਗੋਲ ਪੋਸਟ ਨਾਲ ਟਕਰਾਅ ਗਈ। ਅਲ ਆਹਲੀ ਨੂੰ ਇਸ ਤੋਂ ਪਹਿਲਾਂ ਪਹਿਲੇ ਹਾਫ ਵਿਚ ਗੋਲ ਕਰਨ ਦਾ ਸ਼ਾਨਦਾਰ ਮੌਕਾ ਮਿਲਿਆ ਪਰ ਗੋਲਕੀਪਰ ਆਸਕਰ ਉਸਤਾਨੀ ਨੇ ਹਾਫ ਤੋਂ ਠੀਕ ਪਹਿਲਾਂ ਟ੍ਰੇਜੇਗੇ ਦੀ ਪੈਨਲਟੀ ਨੂੰ ਰੋਕ ਦਿੱਤਾ।

PunjabKesari

ਇਹ ਵੀ ਪੜ੍ਹੋ- ਪਿਤਾ ਬਣਨ ਜਾ ਰਿਹੈ U-19 ਵਿਸ਼ਵ ਕੱਪ ਜੇਤੂ ਟੀਮ ਦਾ ਧਾਕੜ ਖ਼ਿਡਾਰੀ ! ਪਤਨੀ ਨੇ ਅਨੋਖੇ ਅੰਦਾਜ਼ 'ਚ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News