ਬਾਸਕਟਬਾਲ ਦੇ ਲੀਜੈਂਡ ਖਿਡਾਰੀ ਈਵਿੰਗ ਨਿਕਲੇ ਕੋਰੋਨਾ ਪਾਜ਼ੇਟਿਵ

Saturday, May 23, 2020 - 05:03 PM (IST)

ਬਾਸਕਟਬਾਲ ਦੇ ਲੀਜੈਂਡ ਖਿਡਾਰੀ ਈਵਿੰਗ ਨਿਕਲੇ ਕੋਰੋਨਾ ਪਾਜ਼ੇਟਿਵ

ਵਾਸ਼ਿੰਗਟਨ : ਓਲੰਪਿਕ ਸੋਨ ਤਮਗਾ ਜੇਤੂ ਅਥੇ ਜਾਰਜਟਾਊਨ ਯੂਨੀਵਰਸਿਟੀ ਪੁਰਸ਼ ਬਾਸਕਟਬਾਲ ਟੀਮ ਦੇ ਕੋਚ ਪੈਟ੍ਰਿਕ ਈਵਿੰਗ ਕੋਰੋਨਾ ਨਾਲ ਇਨਫੈਕਟਡ ਪਾਏ ਗਏ ਹਨ। ਯੂਨੀਵਰਸਿਟੀ ਨੇ ਕਿਹਾ ਕਿ ਈਵਿੰਗ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

PunjabKesari

57 ਸਾਲਾ ਈਵਿੰਗ ਨੇ ਬਿਆਨ ਜਾਰੀ ਕਰ ਕਿਹਾ, ''ਇਹ ਵਾਇਰਸ ਕਾਫੀ ਗੰਭੀਰ ਹੈ ਅਤੇ ਇਸ ਨੂ ਹਲਕੇ 'ਚ ਨਹੀਂ ਲਿਆ ਜਾ ਸਕਦਾ। ਮੈਂ ਚਾਹੁੰਦਾ ਹਾਂ ਕਿ ਸਾਰੇ ਸਿਹਤਮੰਦ ਰਹਿਣ। ਮੈਂ ਸਿਹਤ ਕਰਮਚਾਰੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।'' ਈਵਿੰਗ ਨੇ ਆਪਣਾ ਬਾਕੀ ਐੱਨ. ਬੀ. ਏ. ਕਰੀਅਰ ਨਿਊਯਾਰਕ ਨਿਕਸ ਦੇ ਨਾਲ ਬਿਤਾਇਆ। ਉਸ ਨੇ 17 ਸਾਲ ਦੇ ਆਪਣੇ ਕਰੀਅਰ ਵਿਚ ਕਰੀਬ 25000 ਅੰਕ ਸਕੋਰ ਕੀਤੇ ਹਨ। ਉਹ 2 ਵਾਰ ਓਲੰਪਿਕ ਸੋਨ ਤਮਗਾ ਜੇਤੂ ਰਹੇ ਹਨ। ਈਵਿੰਗ ਨੂੰ 2008 ਵਿਚ ਨਾਈਸਮਿਥ ਮੈਮੋਰੀਅਲ ਬਾਸਕਟਬਾਲ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਸੀ। ਉਹ 2017 ਤੋਂ ਜਾਰਜਟਾਊਨ ਦੇ ਕੋਚ ਹਨ।


author

Ranjit

Content Editor

Related News