ਯਾਸਾਰ ਡੋਗੂ : ਭਾਰਤੀ ਪਹਿਲਵਾਨਾਂ ਨੇ ਇਸਤਾਂਬੁਲ ਕੁਸ਼ਤੀ ਟੂਰਨਾਮੈਂਟ ''ਚ ਜਿੱਤੇ 3 ਸੋਨ ਤਮਗੇ
Sunday, Jul 14, 2019 - 12:36 PM (IST)

ਨਵੀਂ ਦਿੱਲੀ— ਭਾਰਤੀ ਪਹਿਲਵਾਨਾਂ ਨੇ ਤੁਰਕੀ ਦੇ ਇਸਤਾਂਬੁਲ ਵਿਚ ਚਲ ਰਹੇ ਯਾਸਾਰ ਡੋਗੂ ਰੈਂਕਿੰਗ ਸੀਰੀਜ਼ ਕੁਸ਼ਤੀ ਟੂਰਨਾਮੈਂਟ ਵਿਚ 3 ਸੋਨ ਤਮਗੇ ਜਿੱਤ ਲਏ ਜਦਕਿ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਸੋਨਾ ਜਿੱਤ ਦੀ ਦੌੜ 'ਚ ਸ਼ਾਮਲ ਹੈ। ਰਾਹੁਲ ਅਵਾਰੇ ਨੇ ਫ੍ਰੀ ਸਟਾਈਲ 61 ਕਿ. ਗ੍ਰਾ. ਵਰਗ ਵਿਚ ਸੋਨ ਤਮਗਾ ਜਿੱਤਿਆ। ਸੀਮਾ ਬਿਸਲਾ ਨੇ 50 ਕਿ. ਗ੍ਰਾ. ਅਤੇ ਮੰਜੂ ਕੁਮਾਰੀ ਨੇ 59 ਕਿ. ਗ੍ਰਾ. ਵਿਚ ਸੋਨ ਤਮਗਾ ਹਾਸਲ ਕੀਤਾ। ਉਤਕਰਸ਼ ਕਾਲੇ ਨੇ 61 ਕਿ. ਗ੍ਰਾ. ਵਿਚ ਕਾਂਸੀ ਤਮਗਾ ਜਿੱਤਿਆ। ਸਟਾਰ ਪਹਿਲਵਾਨ ਵਿਨੇਸ਼ ਫੋਗਾਟ 53 ਕਿ. ਗ੍ਰਾ. ਦੇ ਫਾਈਨਲ ਵਿਚ ਪਹੁੰਚ ਗਈ ਹੈ ਅਤੇ ਸੋਨ ਤਮਗਾ ਜਿੱਤਣ ਤੋਂ ਇਕ ਕਦਮ ਦੂਰ ਹੈ।