CWG 2022: ਸੈਮੀਫਾਈਨਲ ''ਚ ਆਸਟ੍ਰੇਲੀਆ ਹੱਥੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ
Saturday, Aug 06, 2022 - 03:29 AM (IST)

ਬਰਮਿੰਘਮ : ਭਾਰਤੀ ਮਹਿਲਾ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ ਦੇ ਬਹੁਤ ਹੀ ਰੋਮਾਂਚਕ ਸੈਮੀਫਾਈਨਲ ਸ਼ੂਟਆਊਟ 'ਚ ਆਖਰੀ ਮਿੰਟਾਂ 'ਚ ਵੰਦਨਾ ਕਟਾਰੀਆ ਦੇ ਗੋਲ ਦੇ ਦਮ 'ਤੇ ਸ਼ਾਨਦਾਰ ਵਾਪਸੀ ਕਰਨ ਤੋਂ ਬਾਅਦ ਆਸਟ੍ਰੇਲੀਆ ਤੋਂ 0.3 ਨਾਲ ਹਾਰ ਗਈ ਤੇ ਹੁਣ ਕਾਂਸੀ ਦੇ ਤਮਗੇ ਲਈ ਖੇਡੇਗੀ। ਕਾਂਸੀ ਤਮਗੇ ਲਈ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। 10ਵੇਂ ਮਿੰਟ ਵਿੱਚ ਰੇਬੇਕਾ ਗ੍ਰੇਈਨੇਰ ਦੇ ਗੋਲ ਨੇ ਆਸਟ੍ਰੇਲੀਆ ਨੂੰ ਬੜ੍ਹਤ ਦਿਵਾਈ ਪਰ ਫਿਰ ਗੋਲਕੀਪਰ ਕਪਤਾਨ ਸਵਿਤਾ ਪੂਨੀਆ ਦੀ ਅਗਵਾਈ ਵਿੱਚ ਭਾਰਤੀ ਡਿਫੈਂਸ ਨੇ ਆਸਟ੍ਰੇਲੀਆ ਨੂੰ ਬਰਾਬਰੀ ’ਤੇ ਰੱਖਿਆ।
ਟੋਕੀਓ ਓਲੰਪਿਕ 'ਚ ਚੌਥੇ ਸਥਾਨ 'ਤੇ ਰਹੀ ਭਾਰਤੀ ਟੀਮ ਲਈ 49ਵੇਂ ਮਿੰਟ 'ਚ ਵੰਦਨਾ ਕਟਾਰੀਆ ਨੇ ਬਰਾਬਰੀ ਦਾ ਗੋਲ ਕੀਤਾ। ਨੇਹਾ, ਨਵਨੀਤ ਕੌਰ ਅਤੇ ਲਾਲਰੇਮਸਿਆਮੀ ਵਿਵਾਦਪੂਰਨ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਲਈ ਗੋਲ ਨਹੀਂ ਕਰ ਸਕੀਆਂ, ਜਦੋਂਕਿ ਆਸਟ੍ਰੇਲੀਆ ਲਈ ਐਂਬਰੋਸੀਆ ਮੈਲੋਨ, ਐਮੀ ਲਾਟਨ ਅਤੇ ਕੈਟਲਿਨ ਨੋਬਸ ਦੇ ਸ਼ਾਟ ਨਿਸ਼ਾਨੇ ’ਤੇ ਲੱਗੇ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ 6 ਪੈਨਲਟੀ ਕਾਰਨਰ ਮਿਲੇ ਪਰ ਗੋਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਭਾਰਤੀ ਡਿਫੈਂਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟ੍ਰੇਲੀਆਈ ਸਟ੍ਰਾਈਕਰਾਂ ਨੂੰ ਕੋਈ ਮੌਕਾ ਨਹੀਂ ਦਿੱਤਾ।