ਟ੍ਰੇਨਿੰਗ ''ਚ ਰੁੱਝੀ ਭਾਰਤੀ ਮਹਿਲਾ ਹਾਕੀ ਟੀਮ

03/19/2020 11:00:48 PM

 ਬੈਂਗਲੁਰੂ - ਭਾਰਤੀ ਮਹਿਲਾ ਹਾਕੀ ਟੀਮ ਕੋਵਿਡ-19 ਮਹਾਮਾਰੀ ਦੇ ਡਰ ਦੇ ਬਾਵਜੂਦ ਯੋਜਨਾ ਅਨੁਸਾਰ ਅਗਲੇ ਹਫਤੇ ਤੋਂ ਸਖਤ ਟ੍ਰੇਨਿੰਗ ਸ਼ੁਰੂ ਕਰ ਦੇਵੇਗੀ। ਭਾਰਤੀ ਮਹਿਲਾ ਹਾਕੀ ਟੀਮ ਦੀ ਸਟ੍ਰਾਈਕਰ ਨਵਨੀਤ ਕੌਰ ਦਾ ਕਹਿਣਾ ਹੈ ਕਿ ਉਸਦੀਆਂ ਨਜ਼ਰਾਂ ਓਲੰਪਿਕ 'ਤੇ ਲੱਗੀਆਂ ਹਨ।  ਹਾਲਾਂਕਿ ਇਸ ਸਮੇਂ ਓਲੰਪਿਕ ਦੇ ਆਯੋਜਨ 'ਤੇ ਸ਼ੱਕ ਦੀ ਸਥਿਤੀ ਬਣੀ ਹੋਈ ਹੈ। ਟੀਮ ਨੂੰ 2020 ਟੋਕੀਓ ਓਲੰਪਿਕ ਖੇਡਾਂ ਲਈ ਪੂਲ-ਏ ਵਿਚ ਰੱਖਿਆ ਗਿਆ ਹੈ, ਜਿਸ ਵਿਚ ਉਸਦੀ ਚੋਟੀ ਰੈਂਕਿੰਗ ਦੀ ਟੀਮ ਜਿਵੇਂ ਨੀਦਰਲੈਂਡ, ਜਰਮਨੀ, ਗ੍ਰੇਟ ਬ੍ਰਿਟੇਨ, ਆਇਰਲੈਂਡ ਤੇ ਦੱਖਣੀ ਅਫਰੀਕਾ ਸ਼ਾਮਲ ਹਨ। ਨਵਨੀਤ ਕੌਰ ਨੇ ਕਿਹਾ, ''ਅਸੀਂ ਓਲਪਿਕ ਵਿਚ ਆਪਣਾ ਪਹਿਲਾ ਮੈਚ ਨੀਦਰਲੈਂਡ ਵਿਰੁੱਧ ਖੇਡਾਂਗੇ ਤੇ ਅਸੀਂ ਉਸਦੇ ਵਿਰੁੱਧ ਮੁਕਾਬਲੇ ਨੂੰ ਲੈ ਕੇ ਕਾਫੀ ਖੁਸ਼ ਹਾਂ ਕਿਉਂਕਿ ਅਸੀਂ ਪਹਿਲਾਂ ਉਸਦਾ ਸਾਹਮਣਾ ਨਹੀਂ ਕੀਤਾ ਹੈ।''


Gurdeep Singh

Content Editor

Related News