FIH ਮਹਿਲਾ ਸੀਰੀਜ਼ ਫਾਈਨਲਸ ਦੀ ਤਿਆਰੀਆਂ ਲਈ ਕੋਰੀਆ ਸੀਰੀਜ਼ ਚੰਗਾ ਮੰਚ
Saturday, May 18, 2019 - 03:32 PM (IST)

ਬੈਂਗਲੁਰੂ— ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ ਸੋਮਵਾਰ ਨੂੰ ਜਿਨਚੁਨ 'ਚ ਮੇਜ਼ਬਾਨ ਕੋਰੀਆ ਦੇ ਖਿਲਾਫ ਹੋਣ ਵਾਲੀ ਤਿੰਨ ਮੈਚਾਂ ਦੀ ਸੀਰੀਜ਼ 'ਚ ਸਖਤ ਮੁਕਾਬਲੇ ਦੀ ਉਮੀਦ ਹੈ। ਰਾਣੀ ਮੋਢੇ ਦੀ ਸੱਟ ਦੇ ਕਾਰਨ ਪਿਛਲੀ ਮਲੇਸ਼ੀਆ ਸੀਰੀਜ਼ 'ਚ ਨਹੀਂ ਖੇਡ ਸਕੀ ਸੀ। ਡਰੈਗ ਫਲਿਕਰ ਗੁਰਜੀਤ ਕੌਰ ਵੀ ਸੱਟ ਦਾ ਸ਼ਿਕਾਰ ਹੋਣ ਦੀ ਵਜ੍ਹਾ ਨਾਲ ਇਸ 'ਚ ਹਿੱਸਾ ਨਹੀਂ ਲੈ ਸਕੀ ਸੀ।
ਟੀਮ ਸ਼ਨੀਵਾਰ ਦੀ ਸਵੇਰੇ ਕੋਰੀਆ ਲਈ ਰਵਾਨਾ ਹੋ ਗਈ ਅਤੇ ਰਾਣੀ ਨੇ ਕਿਹਾ ਕਿ ਇਹ ਹਿਰੋਸ਼ਿਮਾ 'ਚ ਹੋਣ ਵਾਲੀ ਆਗਾਮੀ ਐੱਫ.ਆਈ.ਐੱਚ. ਮਹਿਲਾ ਸੀਰੀਜ਼ ਫਾਈਨਲਸ ਦੀਆਂ ਤਿਆਰੀਆਂ ਲਈ ਚੰਗਾ ਮੌਕਾ ਹੋਵੇਗਾ। ਰਾਣੀ ਨੇ ਕਿਹਾ, ''ਇਹ ਮੇਰੇ ਅਤੇ ਗੁਰਜੀਤ ਲਈ ਅਹਿਮ ਸੀਰੀਜ਼ ਹੈ, ਅਸੀਂ ਰਿਹੈਬਲੀਟੇਸ਼ਨ ਤੋਂ ਵਾਪਸੀ ਕਰ ਰਹੇ ਹਾਂ। ਸਖਤ ਮੁਕਾਬਲੇ ਖੇਡਣ ਨਾਲ ਅਸੀਂ ਐੱਫ.ਆਈ.ਐੱਚ. ਮਹਿਲਾ ਸੀਰੀਜ਼ ਫਾਈਨਲਸ ਤੋਂ ਪਹਿਲਾਂ ਸਹੀ ਲੈਅ 'ਚ ਪਰਤ ਆਵਾਂਗੇ। ਟੀਮ ਨੂੰ ਅਪ੍ਰੈਲ 'ਚ ਮਲੇਸ਼ੀਆਈ ਦੌਰੇ 'ਤੇ ਇਕ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ, ਉਸ ਨੇ ਚਾਰ ਮੈਚ ਜਿੱਤੇ ਅਤੇ ਇਕ 'ਚ ਡਰਾਅ ਖੇਡਿਆ।