ਜੂਨੀਅਰ ਏਸ਼ੀਆ ਕੱਪ ਖਿਤਾਬ ਦਾ ਬਚਾਅ ਕਰਨ ਲਈ ਭਾਰਤੀ ਮਹਿਲਾ ਟੀਮ ਓਮਾਨ ਲਈ ਰਵਾਨਾ

Tuesday, Dec 03, 2024 - 05:48 PM (IST)

ਜੂਨੀਅਰ ਏਸ਼ੀਆ ਕੱਪ ਖਿਤਾਬ ਦਾ ਬਚਾਅ ਕਰਨ ਲਈ ਭਾਰਤੀ ਮਹਿਲਾ ਟੀਮ ਓਮਾਨ ਲਈ ਰਵਾਨਾ

ਬੈਂਗਲੁਰੂ- ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਏਸ਼ੀਆ ਕੱਪ ਵਿਚ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਮੰਗਲਵਾਰ ਨੂੰ ਮਸਕਟ ਰਵਾਨਾ ਹੋ ਗਈ, ਜਿਸ ਨਾਲ ਟੀਮ ਨੂੰ ਅਗਲੇ ਸਾਲ ਹੋਣ ਵਾਲੇ ਐਫਆਈਐਚ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਿੱਚ ਵੀ ਮਦਦ ਮਿਲੇਗੀ। ਜੂਨੀਅਰ ਏਸ਼ੀਆ ਕੱਪ 7 ਤੋਂ 15 ਦਸੰਬਰ ਤੱਕ ਖੇਡਿਆ ਜਾਵੇਗਾ। ਭਾਰਤ ਐਤਵਾਰ ਨੂੰ ਬੰਗਲਾਦੇਸ਼ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਇਸ ਮੁਕਾਬਲੇ ਵਿੱਚ ਚੋਟੀ ਦੀਆਂ ਤਿੰਨ ਟੀਮਾਂ ਚਿਲੀ ਦੇ ਸੈਂਟੀਆਗੋ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ।

ਭਾਰਤ ਪੂਲ ਏ ਵਿੱਚ ਚੀਨ, ਮਲੇਸ਼ੀਆ, ਥਾਈਲੈਂਡ ਅਤੇ ਬੰਗਲਾਦੇਸ਼ ਨਾਲ ਭਿੜੇਗਾ ਜਦਕਿ ਪੂਲ ਬੀ ਵਿੱਚ ਦੱਖਣੀ ਕੋਰੀਆ, ਜਾਪਾਨ, ਚੀਨੀ ਤਾਈਪੇ, ਹਾਂਗਕਾਂਗ ਅਤੇ ਸ੍ਰੀਲੰਕਾ ਸ਼ਾਮਲ ਹਨ। ਭਾਰਤ ਦੀ ਮੁਹਿੰਮ ਦੀ ਅਗਵਾਈ ਕਪਤਾਨ ਜੋਤੀ ਸਿੰਘ ਅਤੇ ਉਪ ਕਪਤਾਨ ਸਾਕਸ਼ੀ ਰਾਣਾ ਕਰਨਗੇ। ਟੀਮ ਵਿੱਚ ਉਹ ਖਿਡਾਰੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਸੀਨੀਅਰ ਟੀਮ ਨਾਲ ਖੇਡਣ ਦਾ ਤਜਰਬਾ ਹੈ। ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ, ਜੋਤੀ ਨੇ ਕਿਹਾ, “ਅਸੀਂ ਆਪਣੀ ਮੁਹਿੰਮ ਨੂੰ ਲੈ ਕੇ ਬਹੁਤ ਆਤਮਵਿਸ਼ਵਾਸ ਅਤੇ ਉਤਸ਼ਾਹਿਤ ਹਾਂ। ਸਾਡੇ ਕੋਲ ਚੰਗੀ ਅਤੇ ਤਜ਼ਰਬੇਕਾਰ ਟੀਮ ਹੈ। ਅਸੀਂ ਪਿਛਲੇ ਕੁਝ ਮਹੀਨਿਆਂ ਤੋਂ ਸਖ਼ਤ ਮਿਹਨਤ ਕੀਤੀ ਹੈ ਅਤੇ ਟੀਮ ਮਸਕਟ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਬਹੁਤ ਉਤਸੁਕ ਹੈ।''


author

Tarsem Singh

Content Editor

Related News