ਆਸਟ੍ਰੇਲੀਆ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
Tuesday, Nov 19, 2024 - 04:39 PM (IST)

ਮੁੰਬਈ- ਆਸਟ੍ਰੇਲੀਆ ਖਿਲਾਫ ਬ੍ਰਿਸਬੇਨ 'ਚ 5 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਐਲਾਨੀ ਗਈ 16 ਮੈਂਬਰੀ ਭਾਰਤੀ ਮਹਿਲਾ ਟੀਮ 'ਚ ਰਿਚਾ ਘੋਸ਼ ਦੀ ਵਾਪਸੀ ਹੋ ਗਈ ਹੈ, ਜਦਕਿ ਸ਼ੈਫਾਲੀ ਵਰਮਾ ਨੂੰ ਬਾਹਰ ਰੱਖਿਆ ਗਿਆ ਹੈ। ਸ਼ੇਫਾਲੀ ਵਰਮਾ ਤੋਂ ਇਲਾਵਾ ਚੋਣਕਾਰਾਂ ਨੇ ਨਿਊਜ਼ੀਲੈਂਡ ਵਿਰੁੱਧ ਸੱਟ ਕਾਰਨ ਭਾਰਤੀ ਟੀਮ ਤੋਂ ਬਾਹਰ ਰਹੀ ਆਸ਼ਾ ਸ਼ੋਭਨਾ, ਪੂਜਾ ਵਸਤਰਕਾਰ, ਸ਼੍ਰੇਅੰਕਾ ਪਾਟਿਲ, ਦਿਆਲਨ ਹੇਮਲਤਾ, ਸਯਾਲੀ ਸਤਘਰੇ ਅਤੇ ਉਮਾ ਛੇਤਰੀ ਨੂੰ ਵੀ ਬਾਹਰ ਕਰ ਦਿੱਤਾ ਹੈ।
ਨਿਊਜ਼ੀਲੈਂਡ ਸੀਰੀਜ਼ 'ਚ ਡੈਬਿਊ ਕਰਨ ਵਾਲੀ ਸਾਇਮਾ ਠਾਕੋਰ ਅਤੇ ਤੇਜਲ ਹਸਬਨਿਸ ਨੇ ਭਾਰਤੀ ਟੀਮ 'ਚ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ਬੱਲੇਬਾਜ਼ ਪ੍ਰਿਆ ਪੂਨੀਆ ਅਤੇ ਹਰਲੀਨ ਦਿਓਲ ਨੂੰ ਬੁਲਾਇਆ ਗਿਆ ਹੈ ਜਦਕਿ ਆਫ ਸਪਿਨਰ ਮਿੰਨੂ ਮਨੀ ਅਤੇ ਤੀਤਾਸ ਸਾਧੂ ਨੂੰ ਵੀ 16 ਮੈਂਬਰੀ ਟੀਮ ਵਿੱਚ ਚੁਣਿਆ ਗਿਆ ਹੈ। ਸੀਰੀਜ਼ ਦਾ ਪਹਿਲਾ ਮੈਚ 5 ਦਸੰਬਰ ਨੂੰ ਅਤੇ ਦੂਜਾ 8 ਦਸੰਬਰ ਨੂੰ ਬ੍ਰਿਸਬੇਨ 'ਚ ਖੇਡਿਆ ਜਾਵੇਗਾ। ਤੀਜਾ ਮੈਚ 11 ਦਸੰਬਰ ਨੂੰ ਪਰਥ ਵਿੱਚ ਹੋਵੇਗਾ।
ਆਸਟ੍ਰੇਲੀਆ ਦੌਰੇ ਦੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ:- ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਪ੍ਰਿਆ ਪੂਨੀਆ, ਜੇਮਿਮਾਹ ਰੌਡਰਿਗਜ਼, ਹਰਲੀਨ ਦਿਓਲ, ਯਸਤਿਕਾ ਭਾਟੀਆ, ਰਿਚਾ ਘੋਸ਼ (ਵਿਕਟਕੀਪਰ), ਤੇਜਲ ਹਸਬਨਿਸ, ਦੀਪਤੀ ਸ਼ਰਮਾ, ਮਿੰਨੂ ਮਨੀ, ਪ੍ਰਿਆ ਮਿਸ਼ਰਾ, ਰਾਧਾ ਯਾਦਵ, ਤੀਤਾਸ ਸਾਧੂ, ਅਰੁੰਧਤੀ ਰੈਡੀ, ਰੇਣੁਕਾ ਠਾਕੁਰ ਸਿੰਘ ਅਤੇ ਸਾਇਮਾ ਠਾਕੋਰ।