ਇਕ ਵਾਰ ਫਿਰ ਪੰਤ DRS ਦੇ ਮਾਮਲੇ 'ਚ ਹੋਇਆ ਫੇਲ, ਸਟੇਡੀਅਮ 'ਚ ਲੱਗੇ ਧੋਨੀ-ਧੋਨੀ ਦੇ ਨਾਅਰੇ

Monday, Nov 04, 2019 - 12:31 PM (IST)

ਸਪੋਰਟਸ ਡੈਸਕ— ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਬੰਗਲਦੇਸ਼ ਨੇ ਪਹਿਲੇ ਟੀ-20 'ਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਉੱਥੇ ਹੀ ਤਿੰਨ ਮੈਚਾਂ ਦੀ ਟੀ20 ਸੀਰੀਜ਼ 'ਚ ਬੰਗਲਾਦੇਸ਼ ਨੇ 1-0 ਦੀ ਅਜੇਤੂ ਬੜ੍ਹਤ ਬਣਾ ਲਈ। ਜਿਸ ਦੀ ਸਭ ਤੋਂ ਵੱਡੀ ਵਜ੍ਹਾ ਟੀਮ ਇੰਡੀਆ ਦੀ ਖ਼ਰਾਬ ਫੀਲਡਿੰਗ, ਗੇਂਦਬਾਜ਼ੀ ਦੇ ਨਾਲ-ਨਾਲ ਡੀ. ਆਰ. ਐੱਸ. ਦਾ ਲਿਆ ਗਲਤ ਫੈਸਲਾ ਵੀ ਰਿਹਾ। ਟੀਮ ਇੰਡਿਆ ਨੇ ਸਹੀ ਮੌਕੇ 'ਤੇ ਡੀ. ਆਰ. ਐੱਸ. ਨਹੀਂ ਲਿਆ ਅਤੇ ਉਸ ਦਾ ਇਕ ਰੀਵੀਊ ਰਿਸ਼ਭ ਪੰਤ ਦੀ ਗਲਤੀ ਦੀ ਵਜ੍ਹਾ ਨਾਲ ਖ਼ਰਾਬ ਹੋ ਗਿਆ।

PunjabKesari

ਪੰਤ ਤੋਂ ਹੋਈ ਡੀ. ਆਰ. ਐੱਸ 'ਚ ਗਲਤੀ
ਦਿੱਲੀ ਟੀ-20 'ਚ ਰਿਸ਼ਭ ਪੰਤ ਤੋਂ 10ਵੇਂ ਓਵਰ ਦੀ ਆਖਰੀ ਗੇਂਦ 'ਚ ਡੀ. ਆਰ. ਐੱਸ. ਲੈਣ 'ਚ ਵੱਡੀ ਗਲਤੀ ਹੋਈ। ਯੁਜਵੇਂਦਰ ਚਾਹਲ ਦੀ ਗੇਂਦ 'ਤੇ ਪੰਤ ਨੇ ਸੌਮਿਆ ਸਰਕਾਰ ਦੇ ਖਿਲਾਫ ਕੈਚ ਦੀ ਅਪੀਲ ਕੀਤੀ ਜਿਨੂੰ ਅੰਪਾਇਰ ਨੇ ਨਕਾਰ ਦਿੱਤਾ। ਇਸ ਤੋਂ ਬਾਅਦ ਪੰਤ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਡੀ. ਆਰ. ਐੱਸ. ਲੈਣ ਲਈ ਕਿਹਾ। ਪੰਤ ਇਸ ਮੌਕੇ 'ਤੇ ਕਾਫ਼ੀ ‍ਆਤਮਵਿਸ਼ਵਾਸ ਨਾਲ ਭਰੇ ਨਜ਼ਰ ਆ ਰਹੇ ਸਨ ਪਰ ਦੂੱਜੇ ਪਾਸੇ ਗੇਂਦਬਾਜ਼ ਯੁਜਵੇਂਦਰ ਚਾਹਲ ਪੂਰੀ ਤਰ੍ਹਾਂ ਯਕੀਨੀ ਨਹੀਂ ਸੀ ਕਿ ਗੇਂਦ ਨੇ ਬੱਲੇ ਦਾ ਕਿਨਾਰਾ ਲਿਆ ਹੈ। ਕਪਤਾਨ ਰੋਹਿਤ ਸ਼ਰਮਾ ਨੇ ਵਿਕਟਕੀਪਰ ਪੰਤ ਦੀ ਗੱਲ ਮੰਨੀ ਅਤੇ ਇਸ ਤੋਂ ਬਾਅਦ ਟੀਮ ਇੰਡੀਆ ਨੂੰ ਝਟਕਾ ਲੱਗਾ। ਰੀ-ਪਲੇਅ 'ਚ ਦੇਖਣ ਤੋਂ ਬਾਅਦ ਪਤਾ ਚੱਲਿਆ ਕਿ ਗੇਂਦ ਬੱਲੇ ਨਾਲ ਲੱਗੀ ਹੀ ਨਹੀਂ ਸੀ। ਇਸ ਤਰ੍ਹਾਂ ਪੰਤ ਇਕ ਵਾਰ ਫਿਰ ਡੀ. ਆਰ. ਐੱਸ. ਦੇ ਮਾਮਲੇ 'ਚ ਫੇਲ ਹੋ ਗਿਆ।

PunjabKesari

ਦਿੱਲੀ ਦੇ ਸਟੇਡੀਅਮ 'ਚ ਗੂੰਜਿਆ ਧੋਨੀ-ਧੋਨੀ
ਰੀਵੀਊ ਖ਼ਰਾਬ ਹੁੰਦੇ ਹੀ ਦਿੱਲੀ ਦੇ ਸਟੇਡੀਅਮ 'ਚ ਫੈਨਜ਼ ਨੇ ਧੋਨੀ-ਧੋਨੀ ਦੇ ਨਾਹਰੇ ਲਗਾਉਂਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ। ਦਰਅਸਲ ਧੋਨੀ ਡੀ. ਆਰ. ਐੱਸ. ਲੈਣ 'ਚ ਮਾਹਰ ਮੰਨੇ ਜਾਂਦੇ ਹਨ। ਜਦੋਂ ਤੋਂ ਧੋਨੀ ਟੀਮ ਇੰਡੀਆ 'ਚੋਂ ਬਾਹਰ ਹਨ ਲਗਾਤਾਰ ਟੀਮ ਇੰਡੀਆ ਡੀ. ਆਰ. ਐੱਸ. ਲੈਣ 'ਚ ਗਲਤੀਆਂ ਕਰ ਰਹੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਫੈਨਜ਼ ਧੋਨੀ ਨੂੰ ਯਾਦ ਕਰ ਰਹੇ ਹਨ।PunjabKesari


Related News