ਇੰਡੀਅਨ ਵੇਲਸ : ਦਾਨਿਲ ਮੇਦਵੇਦੇਵ ਤੇ ਰਾਫੇਲ ਨਡਾਲ ਜਿੱਤੇ

Sunday, Mar 13, 2022 - 07:15 PM (IST)

ਇੰਡੀਅਨ ਵੇਲਸ : ਦਾਨਿਲ ਮੇਦਵੇਦੇਵ ਤੇ ਰਾਫੇਲ ਨਡਾਲ ਜਿੱਤੇ

ਇੰਡੀਅਨ ਵੇਲਸ- ਵਿਸ਼ਵ ਰੈਂਕਿੰਗ 'ਚ ਚੋਟੀ ਦਾ ਸਥਾਨ ਹਾਸਲ ਕਰਨ ਦੇ ਬਾਅਦ ਪਹਿਲਾ ਟੂਰਨਾਮੈਂਟ ਖੇਡ ਰਹੇ ਰੂਸੀ ਖਿਡਾਰੀ ਦਾਨਿਲ ਮੇਦਵੇਦੇਵ ਨੇ ਬੀ. ਐੱਨ. ਪੀ. ਪਰੀਬਾਸ ਓਪਨ ਦੇ ਦੂਜੇ ਦੌਰ 'ਚ ਟਾਮਸ ਮੈਕਹੈਕ ਨੂੰ 6-3, 6-2 ਨਾਲ ਹਰਾਇਆ। ਜਦਕਿ ਸਪੈਨਿਸ਼ ਸਟਾਰ ਰਾਫੇਲ ਨਡਾਲ ਨੂੰ ਆਪਣੇ ਮੁਕਾਬਲੇ 'ਚ ਸਖ਼ਤ ਮਿਹਨਤ ਕੀਤੀ। 

ਇਹ ਵੀ ਪੜ੍ਹੋ : IND vs SL : ਰੋਹਿਤ ਦੇ ਛੱਕੇ ਨਾਲ ਲਹੂਲੁਹਾਨ ਹੋਇਆ ਫੈਨ, ਟੁੱਟ ਗਈ ਨੱਕ ਦੀ ਹੱਡੀ

ਉਨ੍ਹਾਂ ਨੇ ਆਪਣੇ ਅਭਿਆਸ ਦੇ ਜੋੜੀਦਾਰ ਸੇਬੇਸਟੀਅਨ ਕੋਰਡਾ ਨੂੰ ਕਰੀਬ ਢਾਈ ਘੰਟੇ ਤਕ ਚਲੇ ਮੈਚ 'ਚ 6-2,1-6, 7-6 ਨਾਲ ਹਰਾਇਆ। ਜਨਵਰੀ 'ਚ ਆਸਟਰੇਲੀਆਈ ਓਪਨ 'ਚ ਰਿਕਾਰਡ 21ਵਾਂ ਗ੍ਰੈਂਡ ਸਲੈਮ ਜਿੱਤਣ ਵਾਲੇ ਨਡਾਲ ਨੇ ਮੈਲਬੋਰਨ ਤੇ ਮੈਕਸਿਕੋ 'ਚ ਵੀ ਖ਼ਿਤਾਬ ਜਿੱਤੇ ਹਨ ਤੇ ਹੁਣ ਉਹ ਇੱਥੇ ਇੰਡੀਅਨ ਵੇਲਸ 'ਚ ਚੌਥੀ ਟਰਾਫੀ ਹਾਸਲ ਕਰਨ ਦੀ ਕੋਸ਼ਿਸ਼ 'ਚ ਜੁੱਟੇ ਹੋਏ ਹਨ।

ਇਹ ਵੀ ਪੜ੍ਹੋ : CWC 2022 : ਵੈਸਟਇੰਡੀਜ਼ 'ਤੇ ਲੱਗਾ ਮੈਚ ਫੀਸ ਦਾ 40 ਫ਼ੀਸਦੀ ਜੁਰਮਾਨਾ, ਜਾਣੋ ਵਜ੍ਹਾ

ਹੋਰਨਾ ਦਰਜਾ ਪ੍ਰਾਪਤ ਖਿਡਾਰੀਆਂ 'ਚ ਕੈਪਸਰ ਰੂਡ, ਸਾਬਕਾ ਚੈਂਪੀਅਨ ਕੈਮਰਨ ਨੌਰੀ, ਰੋਬਰਟਾ ਬਤਿਸਤਾ ਅਗੁਟ, ਰੇਲੀ ਓਪੇਲਕਾ ਤੇ ਕਾਰਲੋਸ ਅਲਕਾਰੇਜ਼ ਨੇ ਆਪਣੇ ਮੁਕਾਬਲੇ ਜਿੱਤੇ। ਮਹਿਲਾ ਵਰਗ 'ਚ ਜੈਸਮੀਨ ਪਾਓਲਿਨੀ ਨੇ ਦੂਜੇ ਦੌਰ 'ਚ ਦੂਜਾ ਦਰਜਾ ਪ੍ਰਾਪਤ ਆਰਯਨਾ ਸਬਾਲੇਂਕਾ ਨੂੰ 6-3, 6-3 ਨਾਲ ਹਰਾਇਆ। ਸਾਬਕਾ ਚੈਂਪੀਅਨ ਪਾਊਲਾ ਬਾਡੋਸਾ ਨੇ ਟੇਰੇਜਾ ਮਾਰਟਿਨਕੋਵਾ ਨੂੰ 6-2, 7-6 ਨਾਲ ਹਰਾਇਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News