ਭਾਰਤ ਦੇ ਟੈਨਿਸ ਖਿਡਾਰੀ ਬੋਲੀਪੱਲੀ ਨੇ ਰਚਿਆ ਇਤਿਹਾਸ, ਜਿੱਤਿਆ ਚਿਲੀ ਓਪਨ ਡਬਲਜ਼ ਖਿਤਾਬ
Sunday, Mar 02, 2025 - 01:03 PM (IST)

ਨਵੀਂ ਦਿੱਲੀ- ਭਾਰਤ ਦੇ ਰਿਤਵਿਕ ਚੌਧਰੀ ਬੋਲੀਪੱਲੀ ਨੇ ਇਤਿਹਾਸ ਰਚਦੇ ਹੋਏ ਨੇ ਕੋਲੰਬੀਆ ਦੇ ਨਿਕੋਲਸ ਬੈਰੀਐਂਟੋਸ ਨਾਲ ਮਿਲ ਕੇ ਸੈਂਟੀਆਗੋ ਵਿੱਚ ਹੋਏ ਚਿਲੀ ਓਪਨ ਟੈਨਿਸ ਟੂਰਨਾਮੈਂਟ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਅਰਜਨਟੀਨਾ ਦੇ ਐਂਡਰੇਸ ਮੋਲਟੇਨੀ ਅਤੇ ਮੈਕਸਿਮੋ ਗੋਂਜ਼ਾਲੇਜ਼ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਜਿੱਤ ਪ੍ਰਾਪਤ ਕੀਤੀ ਤੇ ਖਿਤਾਬ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : ਖੇਡ ਜਗਤ 'ਚ ਇਕ ਹੋਰ ਤਲਾਕ ਲਈ ਜੱਦੋ-ਜਹਿਦ! Fortune ਗੱਡੀ ਪਿੱਛੇ ਪਿਆ ਕਲੇਸ਼, ਲੱਗੇ ਗੰਭੀਰ ਦੋਸ਼
ਰਿਤਵਿਕ ਅਤੇ ਨਿਕੋਲਸ ਦੀ ਗੈਰ-ਦਰਜਾ ਪ੍ਰਾਪਤ ਜੋੜੀ ਨੇ ਇੱਕ ਘੰਟੇ ਤੱਕ ਚੱਲੇ ਫਾਈਨਲ ਵਿੱਚ ਗੋਂਜ਼ਾਲੇਜ਼ ਅਤੇ ਮੋਲਟੇਨੀ ਨੂੰ 6-3, 6.-2 ਨਾਲ ਹਰਾਇਆ। ਉਸਨੇ ਮੈਚ ਵਿੱਚ 11 ਏਸ ਲਗਾਏ ਜਦੋਂ ਕਿ ਉਸਦਾ ਵਿਰੋਧੀ ਸਿਰਫ਼ ਇੱਕ ਹੀ ਏਸ ਲਗਾ ਸਕਿਆ। ਬੋਲੀਪੱਲੀ ਨੂੰ ਉਸ ਦੀ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈਆਂ ਮਿਲ ਰਹੀਆਂ ਹਨ। ਬੋਲੀਪੱਲੀ ਨੇ ਇਨ੍ਹਾਂ ਵਧਾਈਆਂ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8