ਭਾਰਤੀ ਟੈਨਿਸ ਸੰਘ ਨੂੰ ਡੇਵਿਸ ਕੱਪ ਲਈ ਪਾਕਿਸਤਾਨ ਦੌਰੇ ਦੀ ਮਨਜ਼ੂਰੀ ਮਿਲਣ ਦੀ ਉਮੀਦ
Saturday, Dec 30, 2023 - 07:25 PM (IST)
ਨਵੀਂ ਦਿੱਲੀ/ਕਰਾਚੀ– ਭਾਰਤੀ ਟੀਮ ਨੂੰ ਆਗਾਮੀ ਡੇਵਿਸ ਕੱਪ ਟੈਨਿਸ ਮੁਕਾਬਲੇ ਲਈ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਏ. ਆਈ. ਟੀ. ਏ. ਨੇ ਹਾਲ ਹੀ ਵਿਚ ਖੇਡ ਮੰਤਰਾਲਾ ਤੋਂ ਸਲਾਹ ਮੰਗੀ ਸੀ ਕਿ ਕੀ ਉਹ 3 ਤੇ 4 ਫਰਵਰੀ ਨੂੰ ਪਾਕਿਸਤਾਨ ਵਿਚ ਹੋਣ ਵਾਲੇ ਵਿਸ਼ਵ ਗਰੁੱਪ-1 ਪਲੇਅ ਆਫ ਲਈ ਟੀਮ ਭੇਜ ਸਕਦੇ ਹਨ।
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਏ.ਆਈ.ਟੀ.ਏ. ਜਨਰਲ ਸਕੱਤਰ ਅਨਿਲ ਧੂਪਰ ਨੇ ਕਿਹਾ,‘‘ਸਾਨੂੰ ਅਜੇ ਤਕ ਲਿਖਤੀ ਮਨਜ਼ੂਰੀ ਨਹੀਂ ਮਿਲੀ ਹੈ ਪਰ ਜਲਦ ਹੀ ਮਿਲ ਜਾਵੇਗੀ। ਸਾਨੂੰ ਦੱਸਿਆ ਗਿਆ ਹੈ ਕਿ ਕਿਉਂਕਿ ਇਹ ਦੋ-ਪੱਖੀ ਲੜੀ ਨਹੀਂ ਹੈ ਤੇ ਆਈ. ਟੀ. ਏ. ਇਸਦਾ ਆਯੋਜਨ ਕਰ ਰਿਹਾ ਹੈ ਤਾਂ ਸਰਕਾਰ ਅਜਿਹੇ ਟੂਰਨਾਮੈਂਟ ਵਿਚ ਦਖਲ ਨਹੀਂ ਦਿੰਦੀ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।