ਕਬੱਡੀ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਰੇਡਰ ਤੇ ਸਟਾਪਰਾਂ ਦੀ ਚੋਣ
Wednesday, Nov 20, 2019 - 01:42 AM (IST)

ਜਲੰਧਰ (ਜ. ਬ.)-1 ਤੋਂ 10 ਦਸੰਬਰ ਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਵਿਸ਼ਵ ਕੱਪ ਟੂਰਨਾਮੈਂਟ ਲਈ ਭਾਰਤੀ ਕਬੱਡੀ ਟੀਮ ਦੇ ਸਟਾਪਰਾਂ ਤੇ ਰੇਡਰਾਂ ਦੀ ਚੋਣ ਕੀਤੀ ਗਈ ਹੈ । ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਸਹਿੰਬੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਆਯੋਜਿਤ ਇਨ੍ਹਾਂ ਟ੍ਰਾਇਲਾਂ ਦੇ ਦੂਜੇ ਦਿਨ ਸੰਭਾਵਿਤ ਰੇਡਰ ਤੇ ਸਟਾਪਰ (ਜਾਫੀ) ਚੁਣੇ ਗਏ ।ਭਾਰਤੀ ਕਬੱਡੀ ਟੀਮ ਦੇ ਖਿਡਾਰੀਆਂ ਦਾ 8 ਦਿਨਾ ਅਭਿਆਸ ਕੈਂਪ 21 ਨਵੰਬਰ ਤੋਂ ਬਠਿੰਡਾ ਦੇ ਸਪੋਰਟਸ ਸਟੇਡੀਅਮ ਵਿਚ ਕੌਮਾਂਤਰੀ ਕਬੱਡੀ ਟ੍ਰੇਨਰ ਹਰਪ੍ਰੀਤ ਸਿੰਘ ਦੀ ਦੇਖ-ਰੇਖ ਵਿਚ ਲਾਇਆ ਜਾਵੇਗਾ। ਇਸ ਵਿਸ਼ਵ ਕਬੱਡੀ ਕੱਪ ਵਿਚ ਭਾਰਤ ਸਣੇ ਪਾਕਿਸਤਾਨ,ਇੰਗਲੈਂਡ, ਅਮਰੀਕਾ, ਕੈਨੇਡਾ, ਸ਼੍ਰੀਲੰਕਾ, ਨਿਊਜ਼ੀਲੈਡ ਤੇ ਆਸਟ੍ਰੇਲੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਚੁਣੇ ਗਏ ਰੇਡਰ
ਗੁਰਲਾਲ ਸਿੰਘ ਧਨੌਰ, ਸੁਲਤਾਨ ਸਿੰਘ ਨਸਲਪੁਰ, ਬਲਵੀਰ ਸਿੰਘ ਦੁੱਲਾ, ਪਲਵਿੰਦਰ ਸਿੰਘ ਮਾਹਲਾਂ, ਤਜਿੰਦਰ ਸਿੰਘ ਮੰਨਾ ਸੰਧੂ ਚੱਠਾ, ਨਵਜੋਤ ਸਿੰਘ ਜੋਤਾ, ਵਿਨੇ ਖੱਤਰੀ, ਜਗਮੋਹਨ ਸਿੰਘ ਮੱਖੀ, ਕਮਲਦੀਪ ਸਿੰਘ ਨਵਾਂ ਪਿੰਡ, ਸਰਬਜੀਤ ਸਿੰਘ ਟਿੱਡਾ, ਬਲਵਾਨ ਸਿੰਘ ਬਾਨਾ, ਰੇਸ਼ਮ ਸਿੰਘ ਚਾਮਾਰਾਏ, ਪ੍ਰਨੀਕ ਸਿੰਘ ਤੇ ਰਵਿੰਦਰਪਾਲ ਸਿੰਘ ।
ਚੁਣੇ ਗਏ ਸਟਾਪਰ
ਯਾਦਵਿੰਦਰ ਸਿੰਘ ਯਾਦਾ, ਅੰਮ੍ਰਿਤਪਾਲ ਸਿੰਘ ਔਲਖ, ਜਗਦੀਪ ਸਿੰਘ ਚਿੱਟੀ, ਰਣਜੋਧ ਸਿੰਘ ਜੋਧਾ, ਗੁਰਪ੍ਰੀਤ ਸਿੰਘ ਮਾਨਕੇ, ਗੁਰਸ਼ਰਨ ਸਿੰਘ ਸਰਨਾ, ਅੰਮ੍ਰਿਤਪਾਲ ਸਿੰਘ ਸ਼ੁਗਲੀ, ਹਰਜੀਤ ਸਿੰਘ ਦੁਤਾਲ, ਤਲਵਿੰਦਰ ਸਿੰਘ ਫੂਲਾ ਸੂਚਕ, ਆਸਮ ਮੁਹੰਮਦ ਅਸੂ, ਗੁਰਜੀਤ ਸਿੰਘ ਚੰਨਾ ਤੇ ਕੁਲਦੀਪ ਸਿੰਘ ਤਾਰੀ।