ਭਾਰਤੀ ਟੀਮ ਨੂੰ ਵੱਡਾ ਝਟਕਾ, ਇਹ ਖਿਡਾਰੀ ਹੋਇਆ ਟੀਮ ਤੋਂ ਬਾਹਰ

Tuesday, Aug 07, 2018 - 08:45 PM (IST)

ਭਾਰਤੀ ਟੀਮ ਨੂੰ ਵੱਡਾ ਝਟਕਾ, ਇਹ ਖਿਡਾਰੀ ਹੋਇਆ ਟੀਮ ਤੋਂ ਬਾਹਰ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਨੂੰ ਇੰਗਲੈਂਡ ਖਿਲਾਫ ਲਾਡ੍ਰਸ 'ਚ ਦੂਜਾ ਟੈਸਟ ਮੈਚ ਖੇਡਣ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਖਬਰ ਆਈ ਹੈ ਕਿ ਟੀਮ ਦੇ ਅਹਿੰਮ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਕਾਰਨ ਮੈਚ 'ਚ ਨਹੀਂ ਖੇਡਣਗੇ। ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ।
ਭਾਰਤ ਦੇ ਇੰਗਲੈਂਡ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ ਆਇਰਲੈਂਡ ਖਿਲਾਫ ਪਹਿਲੇ ਟੀ-20 ਦੀ ਆਖਰੀ ਗੇਂਦ 'ਤੇ ਰਿਟਰਨ ਕੈਚ ਲੈਣ ਦੀ ਕੋਸ਼ਿਸ਼ 'ਚ ਬੁਮਰਾਹ ਦੇ ਅੰਗੂਠੇ 'ਤੇ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਵਿਰੱਧ ਵਨਡੇ ਅਤੇ ਟੀ-20 ਸੀਰੀਜ਼ 'ਚ ਨਹੀਂ ਖੇਡ ਸਕਣਗੇ। ਉਸ ਦੀ ਜਗ੍ਹਾ ਸ਼ਾਰਦੁਲ ਠਾਕੁਰ ਅਤੇ ਦੀਪਕ ਚਾਹਰ ਨੂੰ ਲਗਾਇਆ ਗਿਆ ਸੀ।

PunjabKesari
ਇਸ ਤਿਕੜੀ 'ਤੇ ਹੋਵੇਗੀ ਜਿੰਮੇਵਾਰੀ
ਬੁਮਰਾਹ ਦੇ ਬਾਹਰ ਹੋਣ ਦੇ ਕਾਰਨ ਹੁਣ ਭਾਰਤ ਨੂੰ ਦੂਜੇ ਟੈਸਟ 'ਚ ਜਿੱਤ ਦਿਵਾਉਣ ਦੀ ਜਿੰਮੇਵਾਰੀ ਤੇਜ਼ ਗੇਂਦਬਾਜ਼ਾਂ ਦੀ ਤਿਕੜੀ ਇਸ਼ਾਂਤ ਸ਼ਰਮਾਸ ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ 'ਤੇ ਹੋਵੇਗੀ। ਉੱਥੇ ਹੀ ਰਿਪੋਰਟ ਦੇ ਅਨੁਸਾਰ ਬੁਮਰਾਹ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਲਈ ਜ਼ਿਆਦਾ ਸਮਾਂ ਲੱਗ ਸਕਦਾ ਹੈ।


Related News