ਭਾਰਤੀ ਟੀਮ ਨੇ ਕੁਕ ਨੂੰ ਪੇਸ਼ ਕੀਤਾ ''ਗਾਰਡ ਆਫ ਆਨਰ''
Saturday, Sep 08, 2018 - 12:03 AM (IST)

ਲੰਡਨ— ਐਲਿਸਟੀਅਰ ਕੁਕ ਸ਼ੁੱਕਰਵਾਰ ਨੂੰ ਜਦੋਂ ਆਪਣੇ ਆਖਰੀ ਟੈਸਟ ਮੈਚ ਵਿਚ ਬੱਲੇਬਾਜ਼ੀ ਲਈ ਉਤਰਿਆ ਤਾਂ ਭਾਰਤੀ ਟੀਮ ਨੇ ਉਸ ਨੂੰ 'ਗਾਰਡ ਆਫ ਆਨਰ' ਪੇਸ਼ ਕੀਤਾ। ਵਿਰਾਟ ਕੋਹਲੀ ਨੇ ਉਸ ਨਾਲ ਹੱਥ ਮਿਲਾਇਆ ਅਤੇ ਓਵਲ ਵਿਚ ਸਥਿਤ ਦਰਸ਼ਕਾਂ ਨੇ ਖੜ੍ਹੇ ਹੋ ਕੇ ਉਸ ਦਾ ਅਭਿਨੰਦਨ ਕੀਤਾ।
33 ਸਾਲਾ ਕੁਕ ਇੰਗਲੈਂਡ ਵੱਲੋਂ ਆਪਣਾ ਆਖਰੀ ਟੈਸਟ ਮੈਚ ਖੇਡ ਰਿਹਾ ਹੈ। ਇਸ ਤੋਂ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। ਪਿਛਲੇ ਕੁਝ ਸਮੇਂ ਤੋਂ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਵਾਲੇ ਕੁਕ ਨੇ ਇਸ ਹਫਤੇ ਦੇ ਸ਼ੁਰੂ ਵਿਚ ਇਹ ਫੈਸਲਾ ਕੀਤਾ ਸੀ।