ICC ਵਨ ਡੇ ਮਹਿਲਾ ਰੈਂਕਿੰਗ 'ਚ ਖਿਸਕੇ ਭਾਰਤੀ ਖਿਡਾਰੀ
Wednesday, Mar 16, 2022 - 12:32 AM (IST)
ਦੁਬਈ- ਖਰਾਬ ਲੈਅ ਨਾਲ ਜੂਝ ਰਹੀ ਭਾਰਤੀ ਕਪਤਾਨ ਮਿਤਾਲੀ ਰਾਜ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਤਿੰਨ ਸਥਾਨ ਖਿਸਕ ਕੇ 7ਵੇਂ ਸਥਾਨ 'ਤੇ ਆ ਗਈ ਜਦਕਿ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 11ਵੇਂ ਸਥਾਨ 'ਤੇ ਖਿਸਕ ਗਈ। ਪਿਛਲੇ ਹਫਤੇ 2 ਸਥਾਨ ਹੇਠਾ ਆਈ ਮਿਤਾਲੀ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਦੇ ਵਿਰੁੱਧ ਕ੍ਰਮਵਾਰ 31 ਅਤੇ ਪੰਜ ਦੌੜਾਂ ਹੀ ਬਣਾ ਸਕੀ ਸੀ। ਉਹ ਆਸਟਰੇਲੀਆਈ ਸਲਾਮੀ ਬੱਲੇਬਾਜ਼ ਰਸ਼ੇਲ ਹੈਂਸ ਦੇ ਨਾਲ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਹੈ। ਦੂਜੀ ਅਤੇ ਮੰਧਾਨਾ ਵੈਸਟਇੰਡੀਜ਼ ਦੇ ਵਿਰੁੱਧ 123 ਦੌੜਾਂ ਬਣਾਉਣ ਦੇ ਬਾਵਜੂਦ ਚੋਟੀ 10 ਤੋਂ ਬਾਹਰ ਹੋ ਗਈ।
ਇਹ ਖ਼ਬਰ ਪੜ੍ਹੋ- PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2
ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੀ ਗੇਂਦਬਾਜ਼ ਬਣੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ 2 ਸਥਾਨ ਖਿਸਕ ਕੇ ਗੇਂਦਬਾਜ਼ਾਂ ਦੀ ਰੈਂਕਿੰਗ ਵਿਤ 6ਵੇਂ ਸਥਾਨ 'ਤੇ ਹੈ। ਇਸ ਦੇ ਨਾਲ ਹੀ ਦੀਪਤੀ ਸ਼ਰਮਾ ਅਲਰਾਊਂਡਰਾਂ ਦੀ ਸੂਚੀ ਵਿਚ 6ਵੇਂ ਸਥਾਨ 'ਤੇ ਬਣੀ ਹੋਈ ਹੈ। ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਦਾ ਸੋਫੀ, ਐੱਮੀ ਸੈਟਰਥਵੇਟ, ਮਰਿਜਾਨੇ ਕਾਪ ਅਤੇ ਲੌਰਾ ਵੋਲਵਾਰਟ ਨੂੰ ਰੈਂਕਿੰਗ ਵਿਚ ਵੀ ਫਾਇਦਾ ਮਿਲਿਆ ਹੈ। ਇੰਗਲੈਂਡ ਭਾਵੇਂ ਹੀ ਹੁਣ ਤੱਕ ਇਕ ਵੀ ਮੈਚ ਨਹੀਂ ਜਿੱਤ ਸਕਿਆ ਪਰ ਸੋਫੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਰੈਂਕਿੰਗ ਵਿਚ ਨੰਬਰ-1 ਸਥਾਨ 'ਤੇ ਕਬਜ਼ਾ ਕਰ ਲਿਆ ਹੈ।
ਇਹ ਖ਼ਬਰ ਪੜ੍ਹੋ-ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ
ਇਸ ਦੌਰਾਨ ਇੰਗਲੈਂਡ ਦੇ ਵਿਰੁੱਧ ਤਿੰਨ ਵਿਕਟਾਂ ਤੋਂ ਮਿਲੀ ਜਿੱਤ ਵਿਚ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕਰਨ ਵਾਲੀ ਦੱਖਣੀ ਅਫਰੀਕਾ ਦੀ ਕਾਪ ਨੂੰ ਵੀ ਫਾਇਦਾ ਮਿਲਿਆ ਹੈ। ਬੱਲੇਬਾਜ਼ੀ ਵਿਚ ਨਿਊਜ਼ੀਲੈਂਡ ਦੀ ਸੈਟਰਥਵੇਟ ਅਤੇ ਦੱਖਣੀ ਅਫਰੀਕਾ ਦੀ ਵੋਲਵਾਰਟ ਨੂੰ ਫਾਇਦਾ ਹੋਇਆ। ਸੈਟਰਥਵੇਟ ਪੰਜ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਵੋਲਵਾਰਟ ਚੋਟੀ 10 ਵਿਚ ਪਹੁੰਚ ਕੇ ਪੰਜਵੇਂ ਸਥਾਨ 'ਤੇ ਹੈ। ਏਸ਼ਲੇ ਗਾਰਡਨਰ 2 ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ 'ਤੇ ਹੈ, ਜਿਨ੍ਹਾਂ ਨੇ ਨਿਊਜ਼ੀਲੈਂਡ ਦੇ ਵਿਰੁੱਧ ਅਜੇਤੂ 48 ਦੌੜਾਂ ਬਣਾਉਣ ਗਦੇ ਨਾਲ 2 ਵਿਕਟਾਂ ਹਾਸਲ ਕੀਤੀਆਂ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।