ਭਾਰਤੀ ਪੈਰਾ ਪਾਵਰਲਿਫਟਰ ਡੋਪ ਟੈਸਟ ''ਚ ਫੇਲ, 4 ਸਾਲ ਦੀ ਪਾਬੰਦੀ

Friday, Jan 18, 2019 - 11:43 PM (IST)

ਭਾਰਤੀ ਪੈਰਾ ਪਾਵਰਲਿਫਟਰ ਡੋਪ ਟੈਸਟ ''ਚ ਫੇਲ, 4 ਸਾਲ ਦੀ ਪਾਬੰਦੀ

ਨਵੀਂ ਦਿੱਲੀ- ਭਾਰਤੀ ਪੈਰਾ ਪਾਵਰਲਿਫਟਰ ਵਿਕਰਮ ਸਿੰਘ ਅਧਿਕਾਰੀ 'ਤੇ ਡੋਪ ਟੈਸਟ 'ਚ ਦੂਸਰੀ ਵਾਰ ਫੇਲ ਰਹਿਣ ਕਾਰਨ ਉਸ 'ਤੇ ਕੌਮਾਂਤਰੀ ਪੈਰਾਲਿੰਪਿਕ ਕਮੇਟੀ ਨੇ 4 ਸਾਲ ਦੀ ਪਾਬੰਦੀ ਲਾ ਦਿੱਤੀ ਹੈ। ਸਿਡਨੀ ਪੈਰਾਲਿੰਪਿਕ 2000 'ਚ ਹਿੱਸਾ ਲੈਣ ਵਾਲੇ ਅਧਿਕਾਰੀ ਨੇ 28 ਫਰਵਰੀ 2017 ਨੂੰ ਪਿਸ਼ਾਬ ਦਾ ਨਮੂਨਾ ਦਿੱਤਾ ਸੀ, ਜਿਸ 'ਚ ਪਾਬੰਦੀਸ਼ੁਦਾ ਕਲੋਮੀਫੇਨ ਦੇ ਅੰਸ਼ ਪਾਏ ਗਏ। ਭਾਰਤੀ ਪੈਰਾਲਿੰਪਿਕ ਕਮੇਟੀ ਦੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ 'ਬੀ' ਨਮੂਨਾ ਵੀ ਪਾਜ਼ੇਟਿਵ ਪਾਇਆ ਗਿਆ ਹੈ। ਸਾਨੂੰ ਆਈ. ਪੀ. ਸੀ. ਤੋਂ ਇਸ ਦੀ ਸੂਚਨਾ ਮਿਲੀ ਹੈ ਕਿ ਉਸ 'ਤੇ 4 ਸਾਲ ਦੀ ਪਾਬੰਦੀ ਲਾਈ ਗਈ ਹੈ।


Related News