ਭਾਰਤੀ ਪੁਰਸ਼ ਤੇ ਮਹਿਲਾ ਟੀਮ ਪ੍ਰੋ ਕੁਆਰਟਰਫਾਈਲ ''ਚ

Wednesday, Feb 21, 2024 - 06:42 PM (IST)

ਭਾਰਤੀ ਪੁਰਸ਼ ਤੇ ਮਹਿਲਾ ਟੀਮ ਪ੍ਰੋ ਕੁਆਰਟਰਫਾਈਲ ''ਚ

ਬੁਸਾਨ (ਦੱਖਣੀ ਕੋਰੀਆ)- ਹਰਮੀਤ ਦੇਸਾਈ ਦੇ ਫੈਸਲਾਕੁੰਨ 5ਵਾਂ ਮੈਚ ਜਿੱਤਣ ਨਾਲ ਭਾਰਤੀ ਪੁਰਸ਼ ਟੀਮ ਬੁੱਧਵਾਰ ਨੂੰ ਇੱਥੇ ਪ੍ਰੀ ਕੁਆਰਟਰ ਫਾਈਨਲ ਵਿਚ ਪਹੁੰਚ ਗਈ ਜਦਕਿ ਮਹਿਲਾ ਟੀਮ ਨੇ 3-0 ਦੀ ਆਸਾਨ ਜਿੱਤ ਨਾਲ ਵਿਸ਼ਵ ਟੇਬਲ ਟੈਨਿਸ ਟੀਮ ਚੈਂਪੀਅਨਸ਼ਿਪ ਦੇ ਆਖਰੀ-16 ਗੇੜ ਵਿਚ ਪ੍ਰਵੇਸ਼ ਕਰ ਲਿਆ। ਪੁਰਸ਼ ਟੀਮ ਨੂੰ ਕਜ਼ਾਕਿਸਤਾਨ ਨੂੰ 3-2 ਨਾਲ ਹਰਾਉਣ ਵਿਚ ਸਖਤ ਮਿਹਨਤ ਕਰਨੀ ਪਈ ਪਰ ਮਹਿਲਾ ਟੀਮ ਨੇ ਇਟਲੀ ਨੂੰ ਆਸਾਨੀ ਨਾਲ 3-0 ਨਾਲ ਹਰਾ ਕੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਪੁਰਸ਼ ਟੀਮ ਹੁਣ ਮਜ਼ਬੂਤ ਦੱਖਣੀ ਕੋਰੀਆ ਨਾਲ ਭਿੜੇਗੀ ਜਦਕਿ ਮਹਿਲਾ ਟੀਮ ਦਾ ਸਾਹਮਣਾ ਬੁੱਧਵਾਰ ਨੂੰ ਚੀਨੀ ਤਾਈਪੇ ਨਾਲ ਹੋਵੇਗਾ। ਹਰਮੀਤ ਪਹਿਲੇ ਮੈਚ ਵਿਚ ਕਿਿਰਲ ਗੇਰਾਸਿਮੇਂਕੋ ਹੱਥੋਂ 2-3 ਨਾਲ ਹਾਰ ਗਿਆ, ਜਿਸ ਤੋਂ ਬਾਅਦ ਸੀਨੀਅਰ ਸਾਥੀ ਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਸ਼ਰਤ ਕਮਲ ਨੇ ਅਲਾਨ ਕੁਰਮਾਂਗਾਲਿਯੇਵ ਤੋਂ 2 ਸੈੱਟ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ 3-2 ਨਾਲ ਹਰਾ ਕੇ ਭਾਰਤੀ ਨੂੰ ਬਰਾਬਰੀ ’ਤੇ ਲਿਆ ਦਿੱਤਾ। ਜੀ. ਸਾਥਿਆਨ ਨੇ ਫਿਰ 3-1 ਦੀ ਆਸਾਨ ਜਿੱਤ ਨਾਲ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ। ਸ਼ਰਤ ਕਮਲ ਹਾਲਾਂਕਿ ਆਪਣੇ ਦੂਜੇ ਸਿੰਗਲਜ਼ ਮੈਚ ਵਿਚ ਕਿਰਿਲ ਹੱਥੋਂ 1-3 ਨਾਲ ਹਾਰ ਗਿਆ।
ਫੈਸਲਾਕੁੰਨ ਮੈਚ ਵਿਚ ਹਰਮੀਤ ਨੇ ਸਬਰ ਬਰਕਰਾਰ ਰੱਖਿਆ ਤੇ 3-1 ਦੀ ਜਿੱਤ ਨਾਲ ਪੁਰਸ਼ ਟੀਮ ਨੂੰ ਪ੍ਰੀ ਕੁਆਰਟਰ ਫਾਈਨਲ ਵਿਚ ਪਹੁੰਚਾ ਦਿੱਤਾ। ਮਹਿਲਾ ਵਰਗ ਵਿਚ ਸ਼੍ਰੀਜਾ ਅਕੁਲਾ ਨੇ ਨਿਕੋਲੇਟਾ ਸਟੇਫਾਨੋਵਾ ਨੂੰ 3-0 ਨਾਲ, ਮਣਿਕਾ ਬੱਤਰਾ ਨੇ ਜਿਯੋਜ੍ਰਿਆ ਪਿਕੋਲੀਨ ਨੂੰ 3-0 ਨਾਲ ਤੇ ਅਯਹਿਕਾ ਮੁਖਰਜੀ ਨੇ ਗਾਇਯਾ ਮੋਨਾਫਾਰਡਿਨੀ ਨੂੰ 3-1 ਨਾਲ ਹਰਾ ਦਿੱਤਾ, ਜਿਸ ਨਾਲ ਟੀਮ ਨੇ ਆਖਰੀ-16 ਵਿਚ ਪ੍ਰਵੇਸ਼ ਕੀਤਾ।


author

Aarti dhillon

Content Editor

Related News