ਭਾਰਤੀ ਮੁੱਕੇਬਾਜ਼ਾਂ ਲਈ ਓਲੰਪਿਕ ਕੁਆਲੀਫਾਇਰ ''ਚ ਸਿੱਧੀ ਐਂਟਰੀ ਦਾ ਮੌਕਾ

Thursday, Jul 25, 2019 - 06:31 PM (IST)

ਭਾਰਤੀ ਮੁੱਕੇਬਾਜ਼ਾਂ ਲਈ ਓਲੰਪਿਕ ਕੁਆਲੀਫਾਇਰ ''ਚ ਸਿੱਧੀ ਐਂਟਰੀ ਦਾ ਮੌਕਾ

ਸਪੋਰਟਸ ਡੈਸਕ—  ਰੂਸ 'ਚ ਅਗਲੀ ਵਰਲਡ ਚੈਂਪੀਅਨਸ਼ਿਪ 'ਚ ਤਮਗਾ ਜਿੱਤਣ ਵਾਲੇ ਭਾਰਤੀ ਮੁਕੇਬਾਜ਼ਾਂ ਨੂੰ ਅਗਲੇ ਸਾਲ ਓਲੰਪਿਕ ਕੁਆਲੀਫਾਇਰ ਲਈ ਰਾਸ਼ਟਰੀ ਟੀਮ 'ਚ ਸਿੱਧੀ ਐਂਟਰੀ ਮਿਲੇਗੀ। ਮੁੱਕੇਬਾਜ਼ੀ ਦੇ ਹਾਈ ਪਰਫਾਰਮੈਂਸ ਨਿਦੇਸ਼ਕ ਸੈਂਟਿਆਗੋ ਨੀਵਾ ਨੇ ਇਹ ਜਾਣਕਾਰੀ ਦਿੱਤੀ। ਰੂਸ 'ਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਨੂੰ ਓਲੰਪਿਕ ਕੁਆਲੀਫਾਇਰ ਦਰਜਾ ਹਾਸਲ ਨਹੀਂ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਅੰਤਰਰਾਸ਼ਟਰੀ ਮੁੱਕੇਬਾਜੀ ਸੰਘ ਨੂੰ 2020 ਟੋਕੀਓ ਓਲੰਪਿਕ ਲਈ ਕੁਆਲੀਫਾਇਰ ਆਜੋਜਿਤ ਕਰਨ ਤੋਂ ਰੋਕ ਦਿੱਤੀ ਹੈ। 

ਏ. ਆਈ. ਬੀ. ਏ. 'ਚ ਪ੍ਰਬੰਧਕੀ ਤੇ ਵਿੱਤੀ ਅਸਥਿਰਤਾ ਦੇ ਦੋਸ਼ਾਂ ਦੇ ਕਾਰਨ ਇਹ ਫੈਸਲਾ ਲਿਆ ਗਿਆ। ਆਈ. ਓ. ਏ. ਨੇ ਕੁਆਲੀਫਾਇਰਸ ਵੀ ਆਪਣੇ ਹੱਥ 'ਚ ਲੈ ਲਈਆਂ ਹਨ।  ਇਹ ਪ੍ਰਕੀਰੀਆ ਜਨਵਰੀ 'ਚ ਸ਼ੁਰੂ ਹੋਵੇਗੀ ਜਦੋਂ ਏਸ਼ੀਆ ਓਸ਼ਿਆਨਾ ਖੇਤਰ ਦੇ ਕੁਆਲੀਫਾਇਰ ਖੇਡੇ ਜਾਣਗੇ। ਅਜੇ ਇਸ ਦੀ ਤਰੀਕ ਤੈਅ ਨਹੀਂ ਹੋਈ ਹੈ। ਨੀਵਾ ਨੇ ਕਿਹਾ, 'ਵਰਲਡ ਚੈਂਪੀਅਨਸ਼ਿਪ 'ਚ ਤਮਗਾ ਜਿੱਤਣ ਵਾਲੀਆਂ ਨੂੰ ਓਲੰਪਿਕ ਕੁਆਲੀਫਾਇਰ ਟੀਮ 'ਚ ਸਿੱਧੇ ਦਾਖਲ ਮਿਲੇਗਾ। ਬਾਕੀਆਂ ਨੂੰ ਟ੍ਰਾਇਲ ਦੇਣ ਹੋਣਗੇ। 

ਵਰਲਜ ਚੈਂਪੀਅਨਸ਼ਿਪ ਸੱਤ ਤੋਂ 15 ਸਤੰਬਰ ਤੱਕ ਰੂਸ 'ਚ ਖੇਡੀ ਜਾਵੇਗੀ। ਭਾਰਤ ਨੇ ਇਸ ਚੈਂਪੀਅਨਸ਼ਿਪ 'ਚ ਚਾਰ ਕਾਂਸੇ ਤਮਗੇ ਜਿੱਤੇ ਹਨ ਜਿਨ੍ਹਾਂ 'ਚੋਂ ਪਹਿਲਾ ਵਿਜੇਂਦਰ ਸਿੰਘ ਨੇ 2009 'ਚ ਇਟਲੀ 'ਚ ਜਿੱਤਿਆ। ਉਹ 2015 'ਚ ਪੇਸ਼ੇਵਰ ਮੁੱਕੇਬਾਜ਼ ਬਣ ਗਏ।


Related News